ਗੜ੍ਹਸ਼ੰਕਰ- ਸਕੂਲਾਂ ਵਿੱਚ ਲੱਗੇ ਹੋਏ ਸੋਲਰ ਪਲਾਂਟ ਸਫੈਦ ਹਾਥੀ ਹੀ ਬਣੇ ਹੋਏ ਹਨ, ਉਹਨਾ ਦਾ ਸਕੂਲ ਦੇ ਬੱਚਿਆਂ ਨੂੰ ਕੋਈ ਫਾਇਦਾ ਨਹੀਂ ਦਿਖ ਰਿਹਾ, ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ (ਰਜਿ.) ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਮੁੱਖ ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ ਨੇ ਪ੍ਰੈਸ ਨੂੰ ਸਾਂਝੇ ਤੌਰ ਤੇ ਦਿੱਤੇ ਬਿਆਨ ਚ ਕਹੇ।
ਉਹਨਾ ਕਿਹਾ ਸਰਕਾਰ ਦੁਆਰਾ ਸਰਕਾਰੀ ਸਕੂਲਾਂ ਚ ਸੋਲਰ ਸਿਸਟਮ ਪਲਾਂਟ ਤਾ ਲਗਾਏ ਹੋਏ ਹਨ ਪਰ ਉਹ ਸਿਰਫ ਦਿਖਾਵਾ ਮਾਤਰ ਹੀ ਰਹਿ ਗਏ ਹਨ, ਉਹਨਾ ਦਾ ਸਕੂਲ ਦੇ ਬੱਚਿਆਂ ਨੂੰ ਕੋਈ ਫਾਇਦਾ ਨੀ ਦਿੱਖ ਰਿਹਾ, ਕਿਉਂਕਿ ਸਕੂਲ ਵਿੱਚ ਸੋਲਰ ਇਨਵਰਟਰ ਨਾ ਹੋਣ ਕਰਕੇ ਬਿਜਲੀ ਕਟ ਲੱਗਣ ਸਮੇਂ ਸਕੂਲ ਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ, ਉਸ ਸਮੇਂ ਜੇਨਰੇਟਰ ਦੀ ਵਰਤੋਂ ਕਰਨੀ ਪੈਂਦੀ ਹੈ ,ਜਿਸ ਵਿੱਚ ਦੋ ਘੰਟੇ ਕਟ ਲੱਗਣ ਤੇ 300-400 ਰੁਪਏ ਦਾ ਡੀਜਲ ਖਪਤ ਹੋ ਜਾਂਦੀ ਹੈ।
ਇੱਥੇ ਬਿਲ ਬਚਾਉਣ ਦੀ ਗੱਲ ਕਰੀਏ ਮਹੀਨੇ ਚ 10-12000 ਦਾ ਖਰਚ ਜੈਨਰੇਟਰ ਤੇ ਡੀਜ਼ਲ ਖਰਚ ਹੀ ਕਰਨਾ ਤਾਂ ਬਿਜਲੀ ਦਾ ਬਿੱਲ ਦੇਣਾ ਹੀ ਠੀਕ ਹੈ ਕਿਉਂਕਿ ਬਿੱਲ ਦੋ ਮਹੀਨੇ ਦਾ ਬਿੱਲ 15000 ਰੁਪਏ ਤਕ ਹੀ ਆਉਂਦਾ ਹੈ, ਇਸ ਵਿੱਚ ਸਕੂਲਾਂ ਦੀ ਆੜ ਚ ਬਹੁਤ ਵੱਡੇ ਘੁਟਾਲੇ ਦਾ ਸਕ ਜਾਹਿਰ ਕੀਤਾ ਜਾ ਸਕਦਾ ਹੈ।
ਉਹਨਾ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਸੂਬਾ ਸਰਕਾਰ ਕੋਲੋ ਮੰਗ ਕਰਦੀ ਹੈ ਕਿ ਸਕੂਲਾਂ ਚ ਸੋਲਰ ਸਿਸਟਮ ਵਾਲੇ ਇੰਨਵਰਟਰ ਵੀ ਰੱਖੇ ਜਾਣ , ਤਾਂ ਜ਼ੋ ਸਕੂਲ ਦੇ ਬੱਚਿਆਂ ਨੂੰ ਬਿਜਲੀ ਦਾ ਕਟ ਲੱਗਣ ਕਰਕੇ ਪੜ੍ਹਾਈ ਦੌਰਾਨ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਸਕੂਲਾਂ ਦੇ ਸੋਲਰ ਪਲਾਂਟ ਸਿਰਫ ਦਿਖਾਵਾ; ਬੱਚਿਆਂ ਨੂੰ ਕੋਈ ਫਾਇਦਾ ਨਹੀਂ: ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ
