ਖਰੜ, 17 ਅਕਤੂਬਰ - ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਲਈ ਗਈ ਪੰਜਵੀਂ ਚੇਤਨਾ ਪਰਖ ਪ੍ਰੀਖਿਆ ਵਿੱਚ ਖਰੜ ਦੇ ਟੈਗੋਰ ਨਿਕੇਤਨ ਹਾਈ ਸਕੂਲ ਦੀ ਵਿਦਿਆਰਥਣ ਸਨੇਹਾ ਕੁਮਾਰੀ ਨੇ 96 ਫੀਸਦੀ ਅੰਕ ਲੈ ਕਿ ਸੂਬਾ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਸੁਸਾਇਟੀ ਦੀ ਖਰੜ ਇਕਾਈ ਦੇ ਮੀਡੀਆ ਇੰਚਾਰਜ ਕਰਮਜੀਤ ਸਕਰੁਲਾਂਪੁਰੀ ਦੇ ਦੱਸਿਆ ਕਿ ਅਗਸਤ ਅਤੇ ਅਕਤੂਬਰ ਵਿੱਚ ਲਈ ਗਈ ਇਸ ਪ੍ਰੀਖਿਆ ਦੇ ਨਤੀਜੇ ਦਾ ਸਟੇਟ ਕਮੇਟੀ ਵਲੋਂ ਬੀਤੀ ਦੇਰ ਰਾਤ ਐਲਾਨ ਕੀਤਾ ਗਿਆ ਹੈ।
ਸੁਸਾਇਟੀ ਦੀ ਖਰੜ ਇਕਾਈ ਦੇ ਮੁੱਖੀ ਕੁਲਵਿੰਦਰ ਨਗਾਰੀ ਨੇ ਦਸਿਆ ਕਿ ਪਿਛਲੇ ਸਾਲ ਲਈ ਗਈ ਪਰਖ ਪ੍ਰੀਖਿਆ ਵਿੱਚ ਵੀ ਇਸ ਸਕੂਲ ਦੀ ਹੀ ਵਿਦਿਆਰਥਣ ਨੇ ਮਿਡਲ ਵਰਗੇ ਵਿੱਚ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਮੁੱਖੀ ਪ੍ਰਿੰ. ਗੁਰਮੀਤ ਖਰੜ, ਖਰੜ ਇਕਾਈ ਦੇ ਆਗੂ ਭੁਪਿੰਦਰ ਮਦਨਹੇੜੀ, ਬਿਕਰਮਜੀਤ ਸੋਨੀ, ਜਰਨੈਲ ਸਹੋੜਾ, ਸੁਰਿੰਦਰ ਸਿੰਬਲ ਮਾਜਰਾ, ਜਗਵਿੰਦਰ ਸਿੰਬਲ ਮਾਜਰਾ, ਗੁਰਮੀਤ ਸਿੰਘ ਸਹੋੜਾ ਅਤੇ ਸੁਜਾਨ ਸਿੰਘ ਬਡਾਲਾ ਵੀ ਹਾਜਿਰ ਸਨ।