ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਮਾਹਿਲਪੁਰ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਡੇਰਾ ਮੁਖੀ ਮਨਦੀਪ ਸਿੰਘ ਮੰਗਾ ਬੈਂਸ ਦੀ ਪ੍ਰਧਾਨਗੀ ਹੇਠ ਅਤੇ ਸਮਾਜ ਸੇਵੀ ਵਿੱਕੀ ਅਗਨੀਹੋਤਰੀ ਤੇ ਅਨੁਰਾਗ ਹਾੜਾ ਦੀ ਦੇਖ-ਰੇਖ ਹੇਠ ਸੱਤ ਰੋਜ਼ਾ ਸ੍ਰੀ ਰਾਮ ਕਥਾ ਸਮਾਗਮ ਕਰਵਾਇਆ ਜਾ ਰਿਹਾ ਹੈ।

ਇਸ ਰਾਮ ਕਥਾ ਸਮਾਗਮ ਦੌਰਾਨ ਮਥੁਰਾ ਤੋਂ ਪ੍ਰਸਿੱਧ ਕਥਾ ਵਾਚਕ ਪ੍ਰਿਯੰਕਾ ਚੌਧਰੀ ਨੇ ਸ਼ਰਧਾਲੂਆਂ ਨੂੰ ਭਾਰਤੀ ਸੱਭਿਆਚਾਰ ਵਿੱਚ ਧਰਮ ਅਤੇ ਅਧਿਆਤਮ ਦੇ ਵਿਸ਼ੇਸ਼ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਤਮ ਮਨੁੱਖ ਨੂੰ ਆਤਮ-ਚਿੰਤਨ, ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਸੋਚ ਵੱਲ ਪ੍ਰੇਰਿਤ ਕਰਦਾ ਹੈ, ਜਦਕਿ ਸ੍ਰੀ ਰਾਮ ਕਥਾ ਮਰਿਆਦਾ, ਤਿਆਗ, ਸੇਵਾ, ਸੱਚਾਈ ਅਤੇ ਫ਼ਰਜ਼ ਨਿਭਾਉਣ ਦਾ ਸੰਦੇਸ਼ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਧਾਰਮਿਕ ਕਥਾਵਾਂ ਅਤੇ ਅਧਿਆਤਮਕ ਪ੍ਰੋਗਰਾਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਜੋੜਨਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਇਮਾਨਦਾਰੀ, ਅਨੁਸ਼ਾਸਨ, ਬਜ਼ੁਰਗਾਂ ਦੇ ਸਤਿਕਾਰ ਅਤੇ ਮਨੁੱਖੀ ਸੰਵੇਦਨਾਵਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

ਇਸ ਮੌਕੇ ਬਾਬਾ ਸਤਨਾਮ ਦਾਸ, ਵਿੰਨੀ ਕਰੀਰ, ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵੈਦ ਰਾਕੇਸ਼ ਕੁਮਾਰ, ਅਸ਼ੋਕ ਕੁਮਾਰ ਬਿੱਲਾ, ਜਤਿਨ ਤਨੇਜਾ, ਰੋਹਿਤ ਧਵਨ, ਹਨੀ ਸਤੇਜਾ, ਰਵੀ ਤਨੇਜਾ, ਇੰਸਪੈਕਟਰ ਪਰਮਜੀਤ ਸਿੰਘ ਬੈਂਸ, ਵਿਨੋਦ ਹਾੜਾ, ਨੰਬਰਦਾਰ ਬਾਲ ਕਿਸ਼ਨ ਅਗਨੀਹੋਤਰੀ, ਰਵਿੰਦਰ ਕੂਨਰ, ਰਮੇਸ਼ ਜੋਸ਼ੀ, ਇੰਸਪੈਕਟਰ ਪਰਮਜੀਤ ਰਾਣਾ, ਸੋਨੂ ਫਰਾਂਸ, ਸੁਰਿੰਦਰਪਾਲ ਸ਼ਰਮਾ, ਰੋਹਿਤ ਧਵਨ, ਬਲਦੇਵ ਗੋਰੀ, ਦਿਨੇਸ਼ ਕੁਮਾਰ, ਅਸ਼ੋਕ ਬਾਲੀ, ਅਨੁਰਾਗ ਹਾੜਾ, ਮਾਸਟਰ ਅੱਛਰ ਕੁਮਾਰ ਜੋਸ਼ੀ, ਜਤਿਨ ਤਨੇਜਾ, ਰਵੀ ਖਰਦੀ, ਗੋਪੀ ਬਸਰਾ, ਇੰਸਪੈਕਟਰ ਰਾਜ ਕੁਮਾਰ, ਕਮਲ ਮਾਛਵਾੜਾ, ਰੀਤਾ ਰਾਣੀ, ਜੋਹਨ, ਰਵੀ ਠੇਕੇਦਾਰ, ਨਤਿਨ ਵਰਮਾ, ਜੀਵਨ ਬਾਲਾ, ਰਾਣੀ ਚਾਚੀ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ।