ਅੰਬਾਲਾ, 21 ਨਵੰਬਰ (ਆਰ. ਸਿੰਘ):- ਸ਼੍ਰੋਮਣੀ ਅਕਾਲੀ ਦਲ (ਬਾਦਲ), ਹਰਿਆਣਾ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਹਰਕੇਸ਼ ਸਿੰਘ ਮੌਹੜੀ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਯਮੁਨਾਨਗਰ ਦੇ ਵਰਕਰਾਂ ਦੀ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਕਰ ਦਿੱਤਾ ਹੈ।

ਮੌਹੜੀ ਨੇ ਦੱਸਿਆ ਕਿ ਬਲਜੀਤ ਸਿੰਘ ਕਾਲਾ ਨੂੰ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਛਬੀਲ ਸਿੰਘ ਮਾਸਟਰ ਛਛਰੌਲੀ ਨੂੰ ਜਨਰਲ ਸਕੱਤਰ, ਨਾਇਬ ਸਿੰਘ ਬਲਾਚੌਰ ਨੂੰ ਵਾਈਸ ਜਨਰਲ ਸਕੱਤਰ, ਸਤਵਿੰਦਰ ਸਿੰਘ ਚਾਵਲਾ ਨੂੰ ਸ਼ਹਿਰੀ ਪ੍ਰਧਾਨ, ਰਾਜਵਿੰਦਰ ਸਿੰਘ ਕਾਲਾ ਨੂੰ ਸ਼ਹਿਰੀ ਵਾਈਸ ਪ੍ਰਧਾਨ, ਗੁਰਜਿੰਦਰ ਸਿੰਘ ਗਨੌਲਾ ਨੂੰ ਯੂਥ ਪ੍ਰਧਾਨ, ਹਰਿੰਦਰ ਸਿੰਘ ਕੜਕੌਲੀ ਨੂੰ ਦਿਹਾਤੀ ਪ੍ਰਧਾਨ, ਕੁਲਦੀਪ ਸਿੰਘ ਸਰਾਵਾਂ ਨੂੰ ਬਲਾਕ ਪ੍ਰਧਾਨ ਸਢੌਰਾ, ਗਗਨਦੀਪ ਸਿੰਘ ਭਾਟੀਆ ਨੂੰ ਦਿਹਾਤੀ ਜਨਰਲ ਸਕੱਤਰ ਅਤੇ ਹਰਪਾਲ ਸਿੰਘ ਬੈਂਸ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ।