ਐਸ ਏ ਐਸ ਨਗਰ, 6 ਦਸੰਬਰ: ਵਿਦਿਆਰਥੀਆਂ ਵਿੱਚ ਕੁਦਰਤ ਦੀ ਸੰਭਾਲ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਹਨਾਂ ਨੂੰ ਇਕ ਟਿਕਾਊ ਭਵਿੱਖ ਵੱਲ ਛੋਟੇ ਕਦਮ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਆਰੀਅਨ ਗਰੁੱਪ ਆਂ ਕਾਲਜ, ਰਾਜਪੁਰਾ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਸ੍ਰੀ ਧਨਵੰਤਰੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਚੰਡੀਗੜ੍ਹ ਦੇ ਫੈਕਲਟੀ ਮੈਂਬਰਾਂ ਡਾ. ਰਾਗੇ, ਡਾ. ਮੁਕਤਾ ਬਾਵਾ ਅਤੇ ਡਾ. ਪ੍ਰਣਯ ਨੇ ਆਰੀਅਨ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਡਾ. ਮੁਕਤਾ, ਡਾ. ਰਾਗੇ ਅਤੇ ਡਾ. ਪ੍ਰਣਯ ਨੇ ਵਿਦਿਆਰਥੀਆਂ ਨੂੰ ਕੁਦਰਤ ਦੀ ਸੰਭਾਲ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸੰਬੰਧੀ ਆਯੁਰਵੇਦ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ।
ਉਹਨਾਂ ਕਿਹਾ ਕਿ ਭਾਰਤੀ ਉਪ ਮਹਾਦੀਪ ਨੇ ਹਜ਼ਾਰਾਂ ਸਾਲਾਂ ਤੋਂ ਆਯੁਰਵੇਦ ਵਜੋਂ ਜਾਣੇ ਜਾਂਦੇ ਪੁਰਾਣੇ ਚਿਕਿਤਸਾ ਖੇਤਰ ਦਾ ਅਭਿਆਸ ਕੀਤਾ ਹੈ।