ਪਟਿਆਲਾ, 3 ਅਗਸਤ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵੱਲੋਂ ਸਕਾਲਰ ਫ਼ੀਲਡ ਪਬਲਿਕ ਸਕੂਲ ਨੂੰ ਸਿਹਤਮੰਦ, ਖੁਸ਼ਹਾਲ, ਆਕਸੀਜਨ ਭਰਪੂਰ ਅਤੇ ਅਮਨ-ਸ਼ਾਂਤੀ ਵਾਲਾ ਵਾਤਾਵਰਨ ਸਿਰਜਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ, ਸਕੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਫਸਟ ਏਡ, ਸੇਫਟੀ ਅਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਮੁੱਖ ਟ੍ਰੇਨਰ ਕਾਕਾ ਰਾਮ ਵਰਮਾ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਰਬੱਤ ਦੇ ਭਲੇ ਦੇ ਮਿਸ਼ਨ ਤਹਿਤ ਚੰਗੀ ਸਿਹਤ, ਤੰਦਰੁਸਤੀ, ਫਸਟ ਏਡ, ਸੀਪੀਆਰ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਅਤੇ ਖੁਸ਼ਹਾਲ ਜੀਵਨ ਨਾਲ ਸਬੰਧਤ ਸਿਖਲਾਈ ਦੇਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।
ਸਕੂਲ ਦੇ ਚੇਅਰਮੈਨ ਸੁਰਿੰਦਰ ਸਿੰਘ ਚੱਢਾ ਨੇ ਇਸ ਮੌਕੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਹਰ ਰੋਜ਼ ਤਿੰਨ ਵਾਰ ਕੁਦਰਤੀ ਆਕਸੀਜਨ ਨਾਲ ਭਰਪੂਰ ਵਾਤਾਵਰਨ ਵਿੱਚ ਲਿਜਾ ਕੇ ਤਰੋਤਾਜ਼ਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਨਾਲ ਵੀ ਜੋੜਨਾ ਹੈ।
ਸ਼੍ਰੀਮਤੀ ਚੱਢਾ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਅਤੇ ਦਿਨ ਵਿੱਚ ਦੋ ਵਾਰ ਹਰੇਕ ਵਿਦਿਆਰਥੀ, ਅਧਿਆਪਕ ਅਤੇ ਸਟਾਫ ਮੈਂਬਰ ਨੂੰ ਸਕੂਲ ਕੈਂਪਸ ਵਿੱਚ ਲਗਾਏ ਗਏ ਹਰੇ-ਭਰੇ ਘਾਹ, ਔਸ਼ਧੀ ਪੌਦਿਆਂ, ਫਲਦਾਰ ਅਤੇ ਫੁੱਲਦਾਰ ਰੁੱਖਾਂ ਦੇ ਵਿਚਕਾਰ ਨੰਗੇ ਪੈਰ ਚਲਾਇਆ ਜਾਂਦਾ ਹੈ, ਤਾਂ ਜੋ ਉਹ ਵੱਧ ਤੋਂ ਵੱਧ ਕੁਦਰਤੀ ਆਕਸੀਜਨ ਪ੍ਰਾਪਤ ਕਰ ਸਕਣ। ਇਸ ਨਾਲ ਉਨ੍ਹਾਂ ਵਿੱਚ ਸਕਾਰਾਤਮਕ ਸੋਚ, ਸ਼ਾਂਤਮਈ ਭਾਵਨਾਵਾਂ, ਖੁੱਲ੍ਹ ਕੇ ਹੱਸਣ ਦੀ ਆਦਤ ਅਤੇ ਚੰਗੀ ਪਾਚਨ ਪ੍ਰਣਾਲੀ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਵਿੱਚ ਫਾਸਟ ਫੂਡ, ਜੰਕ ਫੂਡ ਅਤੇ ਕੋਲਡ ਡਰਿੰਕ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਹੈ।
ਡਾ. ਰਾਕੇਸ਼ ਵਰਮੀ ਅਤੇ ਕਾਕਾ ਰਾਮ ਵਰਮਾ ਨੇ ਸਕੂਲ ਪ੍ਰਬੰਧਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕਾਲਰ ਫ਼ੀਲਡ ਪਬਲਿਕ ਸਕੂਲ ਵੱਲੋਂ ਬੱਚਿਆਂ ਅਤੇ ਸਟਾਫ ਦੀ ਸੁਰੱਖਿਆ, ਸਿਹਤ, ਸਨਮਾਨ ਅਤੇ ਖੁਸ਼ਹਾਲੀ ਲਈ ਕੀਤੇ ਜਾ ਰਹੇ ਉਪਰਾਲੇ ਹੋਰ ਵਿਦਿਅਕ ਅਦਾਰਿਆਂ ਲਈ ਵੀ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਰਾਹੀਂ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸਿਹਤ, ਤੰਦਰੁਸਤੀ, ਸੁਰੱਖਿਆ, ਸਬਰ, ਸ਼ਾਂਤੀ, ਨਿਮਰਤਾ, ਸਹਿਣਸ਼ੀਲਤਾ ਅਤੇ ਅਨੁਸ਼ਾਸਨ ਵਰਗੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤੀ ਮਿਲਦੀ ਹੈ।
ਸਕੂਲ ਜਿਥੇ ਬੱਚਿਆਂ ਨੂੰ ਤਿੰਨ ਵਾਰ ਕੁਦਰਤੀ ਆਕਸੀਜਨ ਦੇਕੇ ਤਰੋਤਾਜ਼ਾ ਕੀਤਾ ਜਾਂਦਾ ਸੁਰਿੰਦਰ ਸਿੰਘ ਚੱਢਾ
