ਹੁਸ਼ਿਆਰਪੁਰ:- ਸੰਤ ਰਮੇਸ਼ ਦਾਸ ਜੀ ਪ੍ਰਚਾਰ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ,ਮੌਜੂਦਾ ਗੱਦੀ ਨਸ਼ੀਨ ਡੇਰਾ 108 ਸੰਤ ਬਾਬਾ ਨਰਾਇਣ ਦਾਸ ਜੀ ਕੱਲਰਾਂ ਸ਼ੇਰਪੁਰ ਢਕੌਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗਏ ਵਿਦੇਸ਼ ਯਾਤਰਾ ਤੋਂ ਵਾਪਸ ਡੇਰੇ ਵਿਖੇ ਪਹੁੰਚਣ ਤੇ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਹਾਰਦਿਕ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਤ ਰਮੇਸ਼ ਦਾਸ ਜੀ ਨੂੰ ਮਿਲਣ ਵਾਲੀਆਂ ਸੰਗਤਾਂ ਦਾ ਭਾਰੀ ਤਾਂਤਾ ਲੱਗਾ ਰਿਹਾ। 
       ਇਸ ਸਮੇਂ ਗੱਲਬਾਤ ਕਰਦਿਆਂ ਸੰਤ ਰਮੇਸ਼ ਦਾਸ ਨੇ ਦੱਸਿਆ ਕਿ ਉਨਾਂ ਨਿਓਜੀਲੈਂਡ ਦੀ ਯਾਤਰਾ ਦੌਰਾਨ ਸੰਗਤਾਂ ਨੂੰ ਬਾਣੀ ਨਾਲ ਜੋੜਨ ਲਈ ਕਈ ਸਤਿਸੰਗ ਕੀਤੇ ਜਿਥੇ ਉਨਾਂ ਦੇਖਿਆ ਕਿ ਵਿਦੇਸ਼ਾਂ ਵਿੱਚ ਰਹਿ ਰਹੀਆਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਮਿਸ਼ਨ ਨੂੰ ਅਥਾਹ ਪਿਆਰ ਤੇ ਸਤਿਕਾਰ ਕਰਦੀਆਂ ਹਨ। ਉਨਾਂ ਦੱਸਿਆ ਕਿ ਵਿਦੇਸ਼ ਦੀਆਂ ਸੰਗਤਾਂ ਪੰਜਾਬ ਅੰਦਰ ਸਿੱਖਿਆ ਦੇ ਮਾਧਿਅਮ ਨੂੰ ਉੱਚਾ, ਸੁੱਚਾ ਤੇ ਸਸਤਾ ਕਰਕੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਬਣਾਉਣ ਲਈ ਉਪਰਾਲੇ ਕਰਦੇ ਹਨ ਅਤੇ ਆਪਣਾ ਬਣਦਾ ਯੋਗਦਾਨ ਵੀ ਪਾ ਰਹੇ ਹਨ। 
        ਸੰਤ ਰਮੇਸ਼ ਦਾਸ ਨੇ ਦੱਸਿਆ ਕਿ ਸੱਚਖੰਡ ਵਾਸੀ ,ਬ੍ਰਹਮਲੀਨ ਸੰਤ ਅਮਰਦਾਸ ਜੀ ਦੀ 17ਵੀਂ ਬਰਸੀ,ਸੰਤ ਰਾਮ ਕਿਸ਼ਨ ਜੀ ਦੀ 5ਵੀਂ ਬਰਸੀ ਅਤੇ ਸੰਤ ਬੀਬੀ ਜੁਆਲੀ ਰਾਮ ਜੀ ਦੀ 24ਵੀਂ ਬਰਸੀ ਸਮਾਗਮ 17 ਜੁਲਾਈ ਨੂੰ ਡੇਰਾ ਕੱਲਰਾਂ ਸ਼ੇਰਪੁਰ ਢਕੌਂ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਪੂਰਵਕ ਮਨਾਏ ਜਾ ਰਹੇ ਹਨ ਜਿਸ ਵਿੱਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਵੱਖ ਵੱਖ ਡੇਰਿਆਂ, ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ ਕੀਰਤਨ,ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਉਨਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ।