ਅੰਬਾਲਾ, 9 ਜਨਵਰੀ:- ਰੋਟਰੀ ਕਲੱਬ ਅੰਬਾਲਾ ਇੰਡਸਟਰੀਅਲ ਏਰੀਆ ਅੰਬਾਲਾ ਕੈਂਟ ਵੱਲੋਂ ਪ੍ਰਧਾਨ ਡਾ. ਜੋਗਿੰਦਰ ਸਿੰਘ ਦੀ ਅਗਵਾਈ ਵਿਚ ਆਵਾਜਾਈ ਦੇ ਨੇਮਾਂ ਪ੍ਰਤੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਕਲੱਬ ਮੈਂਬਰਾਂ ਨੇ ਕੈਂਟ ਦੇ ਮਿੰਨੀ ਸਕੱਤਰਹੇਤ ਲਾਗੇ ਚੌਕ ਵਿਚ ਖੜ੍ਹੇ ਅਤੇ ਆ-ਜਾ ਰਹੇ ਵਾਹਨਾਂ ਤੇ ਰਿਫਲੈਕਟਰ ਲਾਏ। 
ਪ੍ਰੋਜੈਕਟ ਇੰਚਾਰਜ ਰੋਟੇਰੀਅਨ ਅਸ਼ੋਕ ਸ਼ਰਮਾ, ਰੋਟੇਰੀਅਨ ਐਸ.ਕੇ ਜੁਲਕਾ, ਸਾਬਕਾ ਸਹਾਇਕ ਗਵਰਨਰ ਡੀ.ਪੀ.ਗੁਲ੍ਹਾਟੀ, ਸਾਬਕਾ ਪ੍ਰਧਾਨ ਸ਼ਸ਼ੀ ਗੁਲ੍ਹਾਟੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਕਲੱਬ ਨੇ 200 ਆਟੋ ਅਤੇ ਵਾਹਨਾਂ ਦੇ ਸਟਿੱਕਰ ਲਾਏ ਗਏ। ਉਨ੍ਹਾਂ ਦੱਸਿਆ ਕਿ ਐਸਡੀਐਮ ਅੰਬਾਲਾ ਕੈਂਟ ਵਿਨੇਸ਼ ਕੁਮਾਰ ਵੀ ਮੌਕੇ ਤੇ ਪਹੁੰਚੇ ਅਤੇ ਵਾਹਨਾਂ ਤੇ ਰਿਫਲੈਕਟਰ ਲਾਏ। 
ਰਿਫਲੈਕਟਰ ਲਾਉਣ ਵਿਚ ਡੌਲੀ ਚੋਪੜਾ, ਰੀਟਾ ਥਾਪੜ ਅਤੇ ਕ੍ਰਿਸ਼ਨ ਲਾਲ ਯਾਦਵ ਨੇ ਵੀ ਸਹਿਯੋਗ ਦਿੱਤਾ।