ਚੰਡੀਗੜ੍ਹ, 27 ਦਸੰਬਰ:- ਹਰਿਆਣਾ ਦੇ ਉਦਯੋਗ ਅਤੇ ਵਪਾਰ, ਜੰਗਲਾਤ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਸ਼ਨੀਵਾਰ ਨੂੰ ਨਗਰ ਨਿਗਮ ਗੁਰੂਗ੍ਰਾਮ ਵੱਲੋਂ ਮਾਲਿਬੂ ਟਾਊਨ ਖੇਤਰ ਵਿੱਚ ਕਰਾਏ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ।
ਨੀਂਹ ਪੱਥਰ ਕੀਤੇ ਗਏ ਕੰਮਾਂ ਵਿੱਚ ਮਾਲਿਬੂ ਟਾਊਨ ਵਿੱਚ ਅੰਡਰਗਰਾਉਂਡ ਵਾਟਰ ਟੈਂਕ ਦਾ ਨਿਰਮਾਣ, ਸਟਾਰਵੁੱਡ ਅਤੇ ਜੀਐਸ ਬਲਾਕ, ਮਾਲਿਬੂ ਟਾਉਨ ਵਾਰਡ-11 ਵਿੱਚ ਇੰਟਰਲੋਕਿੰਗ ਟਾਈਲਸ ਲਗਾਉਣ ਦਾ ਕੰਮ ਅਤੇ ਸੈਂਟਰਲ ਪਾਰਕ (ਹੈਹੈ-82) ਅਤੇ ਸਟਾਰਵੁੱਡ ਪਾਰਕ ਦੇ ਵਿਕਾਸ ਅਤੇ ਸੁੰਦਰੀਕਰਣ ਦੇ ਕੰਮ ਸ਼ਾਮਿਲ ਹਨ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਖੇਤਰ ਵਿੱਚ ਪ੍ਰਸਤਾਵਿਤ ਸਾਰੇ ਵਿਕਾਸ ਕੰਮਾਂ ਨੂੰ ਪੜਾਅਵਾਰ ਅਤੇ ਸਮੇਂਬੱਧ ਢੰਗ ਨਾਲ ਪੂਰਾ ਕੀਤਾ ਜਾਵੇਗਾ। ਸਰਕਾਰ ਇਸ ਦਿਸ਼ਾ ਵਿੱਚ ਪੂਰੀ ਗੰਭੀਰਤਾ ਅਤੇ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਨਾਗਰਿਕਾਂ ਵੱਲੋਂ ਦੱਸੇ ਗਏ ਸਾਰੇ ਜਰੂਰੀ ਕੰਮਾਂ ਨੂੰ ਪ੍ਰਾਥਮਿਕਤਾ ਆਧਾਰ 'ਤੇ ਜਲਦੀ ਤੋਂ ਜਲਦੀ ਪੂਰਾ ਕਰਾਇਆ ਜਾਵੇਗਾ। ਖੇਤਰ ਵਿੱਚ ਮੁੱਢਲੀ ਸਹੂਨਤਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਵਿਕਾਸ ਕੰਮ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਮਾਲਿਬੂ ਟਾਊਨ ਨੂੰ ਗੁਰੂਗ੍ਰਾਮ ਦਾ ਸੱਭ ਤੋਂ ਹਰਿਆਲੀ ਵਾਲਾ ਸੈਕਟਰ ਦੱਸਦੇ ਹੋਏ ਕਿਹਾ ਕਿ ਵਾਤਾਵਰਣ ਸਰੰਖਣ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦੇ ਸਮੂਹਿਕ ਯਤਨਾਂ ਨਾਲ ਇੱਕ ਬਿਹਤਰ, ਸਾਫ ਅਤੇ ਵਿਕਸਿਤ ਗੁਰੂਗ੍ਰਾਮ ਦਾ ਨਿਰਮਾਣ ਸੰਭਵ ਹੈ, ਜਿਸ ਨਾਲ ਆਉਣ ਵਾਲੀ ਪੀੜੀਆਂ ਦਾ ਭਵਿੰਖ ਸੁਰੱਖਿਅਤ ਅਤੇ ਉਜਵਲ ਬਣ ਸਕੇ।
ਰਾਓ ਨਰਬੀਰ ਸਿੰਘ ਨੇ ਇਹ ਵੀ ਕਿਹਾ ਕਿ ਜਾਗਰੁਕਤਾ ਨਾਲ ਹੀ ਸਕਾਰਾਤਮਕ ਮਾਹੌਲ ਦਾ ਨਿਰਮਾਣ ਹੁੰਦਾ ਹੈ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਵਾਤਾਵਰਣ ਸਰੰਖਣ ਵਿੱਚ ਜਨਭਾਗੀਦਾਰੀ ਦੀ ਅਪੀਲ ਕਰਦੇ ਹੋਏ ਦਸਿਆ ਕਿ ਗੁਰੂਗ੍ਰਾਮ ਵਿੱਚ ਪੋਲੀਥੀਨ ਮੁਕਤ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਦਾ ਉਦੇਸ਼ ਨਾਗਰਿਕਾਂ ਨੂੰ ਪਾਲੀਥੀਨ ਦੇ ਬੁਰੇ ਨਤੀਜਿਆਂ ਨਾਲ ਜਾਗਰੁਕ ਕਰਨਾ ਅਤੇ ਜਨਸਹਿਯੋਗ ਨਾਲ ਹਰਿਆਣਾ ਨੂੰ ਪੋਲੀਥੀਨ ਮੁਕਤ ਬਨਾਉਣਾ ਹੈ।
ਉਨ੍ਹਾਂ ਨੇ ਦਸਿਆ ਕਿ ਰਾਜ ਵਿੱਚ 90 ਫੀਸਦੀ ਸੀਵਰ ਲਾਇਨਾਂ ਦੇ ਚੋਕ ਹੋਣ ਦਾ ਪ੍ਰਮੁੱਖ ਕਾਰਨ ਲੋਲੀਥੀਨ ਹੈ, ਜੋ ਪ੍ਰਦੂਸ਼ਣ ਦੇ ਨਾਲ-ਨਾਲ ਗੰਭੀਰ ਸਿਹਤ ਸਮਸਿਆਵਾਂ ਵੀ ਪੈਦਾ ਕਰਦਾ ਹੈ। ਮੰਤਰੀ ਨੇ ਸਪਸ਼ਟ ਕੀਤਾ ਕਿ ਇਹ ਮੁਹਿੰਮ ਤਾਂਹੀ ਸਫਲ ਹੋਵੇਗੀ, ਜਦੋਂ ਆਮ ਜਨਤਾ ਇਸ ਨੂੰ ਜਨ ਅੰਦੋਲਨ ਵਜੋ ਅਪਣਾਉਂਣਗੇ।
ਇਸ ਮੌਕੇ 'ਤੇ ਬਾਦਸ਼ਾਹਪੁਰ ਦੇ ਐਸਡੀਐਮ ਸੰਜੀਵ ਸਿੰਗਲਾ, ਵਾਰਡ ਨੰਬਰ-11 ਦੇ ਪਾਰਸ਼ਦ ਕੁਲਦੀਪ ਯਾਦਵ, ਫੈਡਰੇਸ਼ਨ ਆਰਡਬਲਿਯੂਏ ਦੇ ਚੇਅਰਮੈਨ ਵਿਜੈਨਾਥ, ਸੈਕਟਰ-47 ਦੇ ਪ੍ਰੈਸੀਡੈਂਟ ਵੀਰੇਂਦਰ ਤਿਆਗੀ, ਸਟਾਰਵੁੱਡ ਮਾਲਿਬੂ ਟਾਊਨ ਦੇ ਪ੍ਰੈਸੀਡੈਂਟ ਡੀਵੀ ਮਿਸ਼ਰਾ, ਐਸਟੀਆਰਡਬਲਿਯੂ ਦੀ ਵਾਇਸ ਪ੍ਰੈਸੀਡੈਂਟ ਮਨੀਤਾ ਜੈਨ ਅਤੇ ਸੀਨੀਅਰ ਰੇਜੀਡੈਂਟ ਮਧੂ ਮੌਜੂਦ ਰਹੀ।
ਗੁਰੂ ਗੋਬਿੰਦ ਸਿੰਘ ਦੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਸਾਹਿਬ ਵਿੱਚ ਟੇਕਿਆ ਮੱਥਾ
ਹਰਿਆਣਾ ਦੇ ਉਦਯੋਗ ਅਤੇ ਵਪਾਰ, ਜੰਗਲਾਤ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਸੈਕਟਰ-22 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਸਿੱਖ ਧਰਮ ਦੇ ਦੱਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪਵਿੱਤਰ ਪ੍ਰਕਾਸ਼ ਪੁਰਬ ਮੌਕੇ 'ਤੇ ਮੱਥਾ ਟੇਕਿਆ ਅਤੇ ਸੂਬੇ ਤੇ ਦੇਸ਼ ਦੀ ਸੁੱਖ-ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਸੂਬਾਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਦਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਹਿੰਮਤ, ਤਿਆਗ ਅਤੇ ਮਨੁੱਖਤਾ ਦੀ ਰੱਖਿਆ ਲਈ ਸਮਰਪਿਤ ਰਿਹਾ ਹੈ, ਅਤੇ ਉਨ੍ਹਾਂ ਦੇ ਆਦਰਸ਼ ਅੱਜ ਵੀ ਸਮਾਜ ਨੂੰ ਸੇਵਾ ਅਤੇ ਪਰੋਪਕਾਰ ਦੀ ਪੇ੍ਰਰਣਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਚਾਹੇ ਕਿੰਨੀ ਵੀ ਵੱਡੀ ਕੁਦਰਤੀ ਆਪਦਾ ਕਿਉਂ ਨਾ ਆਈ ਹੋਵੇ, ਸਿੱਖ ਧਰਮ ਸਦਾ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਪੂਰੀ ਜਿਮੇਵਾਰੀ ਨਾਲ ਤਿਆਰ ਰਹਿੰਦਾ ਹੈ। ਗੁਰਦੁਆਰਿਆਂ ਰਾਹੀਂ ਬਿਨ੍ਹਾ ਕਿਸੇ ਭੇਦਭਾਵ ਦੇ ਹਰ ਵਿਅਕਤੀ ਨੂੰ ਭੋਜਨ ਉਪਲਬਧ ਕਰਾਇਆ ਜਾਂਦਾ ਹੈ, ਜਿੱਥੇ ਕੋਈ ਵੀ ਵਿਅਕਤੀ ਭੁੱਖਾ ਨਹੀਂ ਮੁੜਿਆ।
ਉਨ੍ਹਾਂ ਨੇ ਦਸਿਆ ਕਿ ਲੰਗਰ ਦੀ ਮਹਾਨ ਪਰੰਪਰਾ ਦੀ ਸ਼ੁਰੂਆਤ ਵੀ ਇੱਥੋਂ ਹੋਈ, ਜੋ ਮਨੁੱਖਤਾ ਅਤੇ ਸੇਵਾ ਦਾ ਜਿੰਦਾ ਮਿਸਾਲ ਹੈ। ਆਪਣੇ ਤਜਰਬੇ ਨੁੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਪਣੇ ਪੂਰੇ ਜੀਵਨ ਵਿੱਚ ਉਨ੍ਹਾਂ ਨੇ ਕਦੀ ਕਿਸੇ ਸਿੱਖ ਭਰਾ ਨੁੰ ਸੜਕ 'ਤੇ ਭੀਖ ਮੰਗਦੇ ਜਾਂ ਕਿਸੇ ਦੇ ਸਾਹਮਣੇ ਹੱਥ ਫੈਲਾਉਂਦੇ ਨਹੀਂ ਦੇਖਿਆ, ਕਿਉਂਕਿ ਸਿੱਖ ਸਮਾਜ ਆਤਮਸਨਮਾਨ, ਮਿਹਨਤ ਅਤੇ ਸੇਵਾ ਦੇ ਮੁੱਲਾਂ 'ਤੇ ਚਲਦਾ ਹੈ ਅਤੇ ਦੂਜਿਆਂ ਨੂੰ ਸਹਾਰਾ ਦੇਣ ਵਿੱਚ ਸਦਾ ਮੋਹਰੀ ਰਹਿੰਦਾ ਹੈ।
ਪ੍ਰੋਗਰਾਮ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 22 ਦੇ ਪ੍ਰਧਾਨ ਹਰਵਿੰਦਰ ਸਿੰਘ ਨੰਦਾ, ਵਾਇਸ ਪ੍ਰੈਸੀਡੈਂਟ ਤਰਨਦੀਪ ਸਿੰਘ, ਜੁਆਇੰਟ ਸੈਕ੍ਰੇਟਰੀ ਗੁਰਮੀਨ ਸਿੰਘ ਅਤੇ ਸੈਕ੍ਰੇਟਰੀ ਐਨਐਸ ਕਾਬਾ ਮੌਜੂਦ ਰਹੇ।
