ਡੇਰਾਬੱਸੀ (ਸੰਜੀਵ ਸਿੰਘ ਸੈਣੀ):- ਬੱਸ ਸਟੈਂਡ ਦੇ ਨੇੜੇ ਸਥਿਤ ਸ੍ਰੀ ਰਾਮਤਲਾਈ ਦੀ ਦੇਖ-ਰੇਖ ਕਰਨ ਵਾਲੀ ਪ੍ਰਾਚੀਨ ਸ੍ਰੀ ਰਾਮਤਲਾਈ ਸੁੰਦਰੀਕਰਨ ਕਮੇਟੀ ਦੀ ਮੀਟਿੰਗ ਸਾਬਕਾ ਪ੍ਰਧਾਨ ਸੁਸ਼ੀਲ ਵਿਆਸ ਦੀ ਪ੍ਰਧਾਨਗੀ ਹੇਠ ਭਾਵਿਪ ਦਫ਼ਤਰ ਵਿਖੇ ਹੋਈ। ਇਸ ਦੌਰਾਨ ਅਗਲੇ ਦੋ ਸਾਲਾਂ ਦੇ ਕਾਰਜਕਾਲ ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।

ਚੋਣ ਪ੍ਰਕਿਰਿਆ ਸੋਮ ਨਾਥ ਸ਼ਰਮਾ ਵੱਲੋਂ ਚਲਾਈ ਗਈ। ਸਰਬਸੰਮਤੀ ਨਾਲ ਆਰ.ਡੀ. ਸ਼ਾਸਤਰੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਰਾਕੇਸ਼ ਅਚਿੰਤ ਨੂੰ ਸਕੱਤਰ ਅਤੇ ਉਪੇਸ਼ ਬਾਂਸਲ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ।

ਮੈਂਬਰਾਂ ਨੇ ਪੰਜ ਸਾਲਾਂ ਤੱਕ ਬਿਨਾਂ ਮੁਕਾਬਲਾ ਪ੍ਰਧਾਨ ਰਹੇ ਸੁਸ਼ੀਲ ਵਿਆਸ ਅਤੇ ਹੋਰ ਅਹੁਦੇਦਾਰਾਂ ਦੇ ਕਾਰਜਕਾਲ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਨਵੀਂ ਬਣੀ ਪ੍ਰਬੰਧਕੀ ਕਮੇਟੀ ਨੂੰ ਨਵੇਂ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।