ਗੜਸ਼ੰਕਰ:- ਮਾਹਿਲਪੁਰ ਦੇ ਪਿੰਡ ਚੱਕ ਨਰੇਆਲ ਦੇ ਲੋੜ੍ਹਵੰਦ ਨੂੰ ਅੱਜ ਰਾਜੂ ਬ੍ਰਦਰਸ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋਂ ਵ੍ਹੀਲ ਚੇਅਰ ਦਿੱਤੀ ਗਈ,ਚੱਕ ਨਰਿਆਲ ਦੇ ਨੌਜਵਾਨ ਕਾਲਾ ਜੋਂ ਕਾਫੀ ਸਮੇਂ ਤੋਂ ਤੁਰਨ ਫਿਰਨ ਤੋਂ ਅਸਮਰੱਥ ਨੇ, ਉਹਨਾਂ ਨੂੰ ਇਸ ਸੰਸਥਾ ਵਲੋ ਵ੍ਹੀਲ ਚੇਅਰ ਦਿੱਤੀ ਗਈ। ਇਸ ਮੌਕੇ ਲੱਕੀ ਲੱਲੀਆਂ ਸੱਚੀ ਸੇਵਾ ਸੁਸਾਇਟੀ ਨੇ ਦਸਿਆ ਕਿ ਇਸ ਸੰਸਥਾ ਵਲੋਂ ਲਗਾਤਾਰ ਲੋੜ੍ਹਵੰਦ ਅਪਾਹਿਜ਼ ਇਨਸਾਨਾਂ ਨੂੰ ਟ੍ਰਾਈ ਸਾਈਕਲ ਤੇ ਵ੍ਹੀਲ ਚੇਅਰ ਦਿੱਤੀਆ ਜਾ ਰਹੀਆ ਨੇ।
 ਰੌਕੀ ਮੌਲਾ  ਨੇ ਦਸਿਆ ਕਿ ਹੁਣ ਤਕ ਇਸ ਸੰਸਥਾ ਵਲੋ 1100 ਤੋਂ ਵਧ ਲੋੜਵੰਦਾ ਨੂੰ ਮਦਦ ਦਿੱਤੀ ਗਈ ਹੈ, ਡਾਕਟਰ ਲੱਕੀ ਜੀ ਨੇ ਯੂ ਕੇ ਚ ਰਹਿੰਦੇ ਡਾਕਟਰ ਅਮਰਜੀਤ ਰਾਜੂ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹੋ ਜਿਹੇ ਇਨਸਾਨਾਂ ਦੀ ਬਾਂਹ ਫੜੀ ਹੋਈ ਹੈ, ਹੈਪੀ ਸਾਧੋਵਾਲ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਤੇ ਆਪਣੇ ਭਰਾ ਅਮਰਜੀਤ ਰਾਜੂ ਦਾ ਧੰਨਵਾਦ ਕੀਤਾ ਤੇ ਡਾਕਟਰ  ਲੱਖਵਿੰਦਰ ਜੀ ਦੇ ਪੁੱਤਰ ਕਰਮਨ ਦੇ ਜਨਮ ਦਿਨ ਦੀ ਖੁਸ਼ੀ ਚ ਇਹ ਵ੍ਹੀਲ ਚੇਅਰ ਦਿੱਤੀ ਗਈ।
ਸਾਡੀ ਸੰਸਥਾ ਵਲੋ ਕੇਕ ਕੱਟ ਕੇ ਨਹੀਂ ਇਸ ਤਰਾਂ ਹੀ ਸੇਵਾ ਕਰਕੇ ਜਨਮ ਦਿਨ ਮਨਾਏ ਜਾਂਦੇ ਹਨ। ਇਸ ਮੌਕੇ ਤੇ ਸੁਰਜੀਤ ਖਾਨਪੁਰੀ, ਲਖਵੀਰ ਜੀ, ਤੇ ਸਮਾਜ ਸੇਵੀ ਸੈਂਡੀ ਭਜਲਾ ਵਾਲਾ ਤੇ ਪਿੰਡ ਦੀਆ ਹੋਰ ਵੀ ਸਖਸ਼ੀਅਤਾਂ ਹਾਜ਼ਿਰ ਸਨ।