ਪਟਿਆਲਾ, 18 ਨਵੰਬਰ - ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਪਟਿਆਲਾ ਭਾਸ਼ਾ ਵਿਭਾਗi ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪਟਿਆਲਾ ਜ਼ਿਲ੍ਹੇ nਦੇ ਵੱਖ ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਚੇਤਨਾ ਪੈਦਾ ਕੀਤੀ ਜਾਵੇਗੀ ਤਾਂ ਜੋ ਨਵੀਂ ਪੀੜ੍ਹੀ ਆਪਣੀ ਮੁੱਲਵਾਨ ਸਭਿਆਚਾਰਕ ਵਿਰਾਸਤ ਨਾਲ ਜੁੜੀ ਰਹਿ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ' ਨੇ ਕਿਹਾ ਕਿ ਅੰਗਰੇਜ਼ੀ ਰਿਸ਼ਤਿਆਂ ‘ਅੰਕਲ ਆਂਟੀ ਦੇ ਅਜੋਕੇ ਸਮੇਂ ਵਿਚ ਬੱਚੇ ਆਪਣੇ ਠੇਠ ਪੰਜਾਬੀ ਰਿਸ਼ਤੇ ਅਤੇ ਕਿੱਤਿਆਂ ਦੇ ਨਾਵਾਂ ਦੇ ਨਾਲ ਨਾਲ ਮਨੋਰੰਜਨ ਅਤੇ ਵੱਖ ਵੱਖ ਕੰਮ ਧੰਦਿਆਂ ਨਾਲ ਜੁੜੇ ਹੋਏ ਸੰਦਾਂ ਅਤੇ ਕਾਰਜ—ਪ੍ਰਣਾਲੀ ਨੂੰ ਭੁੱਲ ਰਹੇ ਹਨ ਅਤੇ ਉਹਨਾਂ ਦਾ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਬਾਰੇ ਗਿਆਨ ਸਿਮਟਦਾ ਜਾ ਰਿਹਾ ਹੈ। ਪੰਜਾਬੀ ਸਾਹਿਤ ਸਭਾ ਪਟਿਆਲਾ ਨੇ ਇਹ ਅਹਿਦ ਕੀਤਾ ਹੈ ਕਿ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਮਨਾਂ ਵਿਚ ਮਾਤ ਭਾਸ਼ਾ ਦਾ ਜਜ਼ਬਾ ਮਜ਼ਬੂਤ ਕਰਨ ਲਈ ਉਹਨਾਂ ਨੂੰ ਮੌਕੇ ਮੁਹਈਆ ਕਰਵਾਏ ਜਾਣਗੇ ਅਤੇ ਪੰਜਾਬੀ ਭਾਸ਼ਾ ਵਿਚ ਆਪਣੀ ਲਿਖੀ ਰਚਨਾ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ
ਸਨਮਾਨਿਤ ਵੀ ਕੀਤਾ ਜਾਵੇਗਾ। 7ਇਸ ਯੋਜਨਾ ਤਹਿਤ ਸਭਾ ਵੱਲੋਂ ਪਟਿਆਲਾ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਅੰਦਰ ਛੁਪੀ ਹੋਈ ਸਿਰਜਣਾਤਮਕ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।ਇਸ ਹਵਾਲੇ ਨਾਲ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ,ਸਰਕਾਰੀ ਪ੍ਰਾਇਮਰੀ ਸਕੂਲ ਬੱਘੀਖ਼ਾਨਾ ਅਤੇ ਸਰਕਾਰੀ ਹਾਈ ਸਕੂਲ,ਅਲਮਦੀਪੁਰ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਆਸ਼ਟ ਨੇ ਹੋਰ ਸਕੂਲਾਂ ਦੇ ਪੰਜਾਬੀ ਭਾਸ਼ਾ ਵਿਚ ਵਿਸ਼ੇਸ਼ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਭਾ ਨਾਲ ਰਾਬਤਾ ਰੱਖਣ ਦੀ ਪ੍ਰੇਰਣਾ ਦਿੰਦਿਆਂ ਦੱਸਿਆ ਕਿ ਉਘੇ ਕੈਨੇਡੀਅਨ ਸਰਵਸ੍ਰੇਸ਼ਟ ਪੁਰਸਕਾਰ ਵਿਜੇਤਾ ਅਤੇ ਪੰਜਾਬੀ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਦੇ ਸਹਿਯੋਗ ਨਾਲ ਵੱਖ ਵੱਖ ਸਕੂਲਾਂ ਦੇ ਪੰਜਾਬੀ ਲੇਖਕ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਇਆ ਕਰੇਗਾ ਜੋ ਅੱਜਕੱਲ੍ਹ ਕੈਨੇਡਾ ਵਾਸੀ ਹੋਣ ਦੇ ਬਾਵਜੂਦ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਆਪਣਾ ਮਾਂ ਬੋਲੀ, ਸਭਿਆਚਾਰ ਅਤੇ ਸਾਹਿਤ ਨਾਲ ਜੋੜਨ ਲਈ ਉੁਤਸ਼ਾਹਿਤ ਕਰ ਰਹੇ ਹਨ।