ਚੰਡੀਗੜ੍ਹ- ਭਾਰਤ ਸਰਕਾਰ, ਮਨਿਸਟਰੀ ਆਫ ਯੂਥ ਅਫੇਅਰਜ਼ ਵਲੋਂ ਮਿਤੀ 10 ਤੋਂ 12 ਜਨਵਰੀ 2025  ਦੋਰਾਨ ਕਰਵਾਏ ਜਾ ਰਹੇ 28ਵੇਂ ਨੈਸ਼ਨਲ ਯੂਥ ਫੈਸਟੀਵਲ ਵਿੱਚ ਭਾਗ ਲੈਣ ਲਈ ਯੁਵਕ ਸੇਵਾਵਾਂ ਵਿਭਾਗ ਵਲੋਂ  ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦੀ ਸ੍ਰਪ੍ਰਸਤੀ ਹੇਠ ਪੰਜਾਬ ਦੀ ਨੁੰਮਾਇੰਦਗੀ ਕਰਨ ਲਈ  ਨੌਜਵਾਨਾਂ ਦੀ ਚੋਣ ਕਰਨ ਉਪਰੰਤ ਅੱਜ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਕੀਤਾ ਗਿਆ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵਲੋਂ ਇਹ ਯੂਥ ਫੈਸਟੀਵਲ ' ਵਿਕਸਤ ਭਾਰਤ ' ਥੀਮ ਤਹਿਤ ਕਰਵਾਇਆ ਜਾ ਰਿਹਾ ਹੈ।  ਜਿਸ ਵਿੱਚ ਦੇਸ਼ ਦੇ 29 ਰਾਜਾਂ ਅਤੇ 08 ਕੇਂਦਰ ਸ਼ਾਸਤ ਪ੍ਰਦੇਸ਼ਾ ਦੇ ਨੋਜਵਾਨ ਕਲਚਰਲ ਅਤੇ ਵਿਕਸਤ ਭਾਰਤ, ਯੰਗ ਲੀਡਰ ਮੁਕਾਬਲਿਆ ਵਿੱਚ ਭਾਗ ਲੈ  ਰਹੇ ਹਨ।
ਯੁਵਕ ਸੇਵਾਵਾਂ ਵਿਭਾਗ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਯੁਵਾ ਭਵਨ ਸੈਕਟਰ-42, ਚੰਡੀਗੜ੍ਹ ਤੋਂ ਵਿਸ਼ੇਸ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਸ੍ਰੀ ਐਸ.ਪੀ. ਆਨੰਧ, ਆਈ.ਐਫ.ਐਸ. ਜੀ ਦੀ ਅਗਵਾਈ ਵਿੱਚ ਸਪੈਸ਼ਲ ਬੱਸਾ ਰਾਹੀਂ ਰਵਾਨਾ ਕੀਤਾ ਗਿਆ। ਇਸ ਮੋਕੇ ਕੀਤੇ ਗਏ ਸੰਖੇਪ ਪ੍ਰੋਗਰਾਮ ਦੌਰਾਨ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਗੋਲਡੀ ਵਲੋਂ  ਪੰਜਾਬ ਦੀ ਪ੍ਰਤੀਨਿੱਧਤਾ  ਕਰਨ ਵਾਲੇ ਨੌਜ਼ਵਾਨ ਮੁੰਡੇ-ਕੁੜੀਆ ਨਾਲ ਜਾਣ ਪਹਿਚਾਣ  ਕਰਨ ਉਪਰੰਤ  ਫਲੈਗ ਆਫ ਕਰਦੇ ਹੋਏ ਭਾਰਤ ਮੰਡਪਮ, ਨਵੀਂ ਦਿੱਲੀ ਲਈ ਰਵਾਨਾ ਕੀਤਾ। ਇਨ੍ਹਾਂ ਨੌਜਵਾਨਾ ਵਲੋਂ ਯੰਗ ਲੀਡਰ ਡਾਇਲਾਗ, ਪੇਟਿੰਗ, ਸਾਇੰਸ ਮੇਲਾ, ਕਵਿਤਾ ਲਿਖਣ,  ਗਰੁੱਪ ਲੋਕ ਨਾਚ ਅਤੇ ਲੋਕ ਗੀਤ, ਸਟੋਰੀ ਲਿਖਣ ਆਦਿ ਮੁਕਾਬਲੇ ਵਿੱਚ ਭਾਗ ਲਿਆ ਜਾਵੇਗਾ।ਨੈਸ਼ਨਲ ਯੂਥ ਫੈਸਟੀਵਲ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਚੋਣ ਵਿਭਾਗ ਵਲੋਂ  ਰਾਜ ਪੱਧਰੀ ਯੁਵਕ ਮੇਲੇ ਅਤੇ ਵਿਕਸਤ ਭਾਰਤ ਮੁਕਾਬਲਿਆ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਜੇਤੂਆ ਵਿਚੋਂ ਕੀਤੀ ਗਈ ਹੈ। ਵਿਭਾਗ ਵਲੋਂ  ਨੈਸ਼ਨਲ ਯੂਥ ਫੈਸਟੀਵਲ ਵਿੱਚ ਪੰਜਾਬ ਕੰਟੀਜੈਂਟ  ਦੀ ਅਗਵਾਈ ਕਰਨ ਲਈ  ਡਿਪਟੀ ਡਾਇਰੈਕਟਰ ਸ੍ਰੀ ਕੁਲਵਿੰਦਰ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।ਇਸ  ਮੌਕੇ ਵਿਸ਼ੇਸ ਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ  ਪੰਜਾਬ ਸਰਕਾਰ ਸ੍ਰੀ ਸਰਵਜੀਤ ਸਿੰਘ, ਆਈ.ਏ.ਐਸ. ਅਤੇ ਡਾਇਰੈਕਟਰ, ਖੇਡਾਂ ਤੇ ਯੁਵਕ ਸੇਵਾਵਾਂ ਸ੍ਰੀ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐਸ. ਵਲੋਂ ਨੌਜਵਾਨਾਂ ਨੂੰ  ਨਵੀਂ  ਦਿੱਲੀ ਵਿਖੇ ਨੈਸਨਲ ਯੂਥ ਫੈਸਟੀਵਲ ਵਿੱਚ ਭਾਗ ਲੈਣ ਵਾਲੀ ਟੀਮਾਂ ਨੂੰ ਸੁੱਭ-ਕਾਮਨਾਵਾ ਦਿੰਦੇ ਹੋਏ ਵਧੀਆ ਪ੍ਰਦਰਸਨ ਕਰਨ ਲਈ ਹੋਸ਼ਲਾ ਅਫਜਾਈ ਕੀਤੀ।