ਮੋਹਾਲੀ, 7 ਸਤੰਬਰ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਫੀਲੀਏਟਿਡ ਸਕੂਲਾਂ ਦੇ ਅਧਿਆਪਕਾਂ/ਪ੍ਰਿੰਸੀਪਲਾਂ ਨੂੰ CPD ਪ੍ਰੋਗਰਾਮ ਅਧੀਨ ਦਿੱਤੀ ਜਾ ਰਹੀ ਟ੍ਰੇਨਿੰਗ ਦੀ ਪ੍ਰਗਤੀ ਰਿਪੋਰਟ 'ਤੇ ਵਿਚਾਰ ਕਰਕੇ ਟ੍ਰੇਨਿੰਗ ਦੀ ਸਫਲਤਾ ਲਈ ਸ੍ਰੀਮਤੀ ਨਵਨੀਤ ਕੌਰ, ਡਾਇਰੈਕਟਰ, ਕੰਪਿਊਟਰ ਸੈੱਲ, ਵੇਗਾ ਸ਼ਰਮਾ, ਡਾ: ਅਨਿਲ ਗੁਗਲਾਨੀ, ਡਾ: ਭੂਮਿਕਾ ਸ਼ਰਮਾ, ਬਲਜੀਤ ਕੌਰ, ਰੀਤੂ ਸ਼ਰਮਾ, ਰੀਟੇਨਰਜ਼, ਸੰਦੀਪ ਸ਼ਰਮਾ, ਉਪ ਸਕੱਤਰ, ਅਤੇ ਕੰਪਿਊਟਰ ਸੈਲ ਵਿੱਚ ਕੰਮ ਕਰਦੇ ਅਮਲੇ ਰਮਿੰਦਰ ਸਿੰਘ, ਸੁਪਰਡੰਟ, ਗੁਲਾਬ ਚੰਦ, ਹਰਪਾਲ ਸਿੰਘ, ਰਜਨੀਸ਼ ਰਿਸ਼ੀ, ਰਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਮਮਤਾ ਰਾਣੀ, ਮੀਨਾਕਸ਼ੀ ਸੂਦ, ਸੀਨੀਅਰ ਸਹਾਇਕ, ਗੁਰਪਿਆਰ ਸਿੰਘ, ਕਲਰਕ, ਗੁਰਾਜ਼ ਸ਼ਰਮਾ, ਹੈਲਪਰ ਨੂੰ ਬੋਰਡ ਆਫ ਮੈਮਬਰਜ ਦੀ ਮੀਟਿੰਗ ਵਿੱਚ ਲਏ ਨਿਰਣੇ ਅਨੁਸਾਰ ਪ੍ਰਸੰਸਾ ਪੱਤਰ ਦੇਣ ਦਾ ਫ਼ੈਸਲਾ ਲਿਆ ਗਿਆ।
ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਇਹ ਬੋਰਡ ਦੀ ਹਿਸਟਰੀ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਤਨੇ ਸਾਰੇ ਅਮਲੇ ਨੂੰ ਪ੍ਰਸੰਸਾ ਪੱਤਰ ਜਾਰੀ ਕੀਤੇ ਗਏ ਹੋਣ।
ਇਸ ਕਾਮਯਾਬ ਅਤੇ ਸ਼ਲਾਘਾਯੋਗ ਕੰਮ ਲਈ ਬੋਰਡ ਦੇ ਚੇਅਰਮੈਨ ਅਤੇ ਡਾਇਰੈਕਟਰ, ਕੰਪਿਊਟਰ ਸੈੱਲ, ਖਾਸ ਤੌਰ 'ਤੇ ਵਧਾਈ ਦੇ ਪਾਤਰ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟ੍ਰੇਨਿੰਗ ਦੀ ਸਫਲਤਾ ਲਈ ਅਮਲੇ ਨੂੰ ਪ੍ਰਸੰਸਾ ਪੱਤਰ ਦੇਣ ਦਾ ਫ਼ੈਸਲਾ
