ਚੰਡੀਗੜ੍ਹ- ਪੰਜਾਬ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਵਲੋਂ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਪਟਿਆਲਾ ਦੇ ਸਹਿਯੋਗ ਨਾਲ ਮਾਤਾ ਕੁਸ਼ੱਲਿਆ ਹਸਪਤਾਲ, ਰਾਜਿੰਦਰਾ ਹਸਪਤਾਲ ਅਤੇ ਪਦਮਸ਼੍ਰੀ ਡਾਕਟਰ ਖੁਸਦੇਵਾ ਸਿੰਘ ਛਾਤੀ ਦੇ ਰੋਗਾਂ ਦੇ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਨੂੰ ਫਲ ਕੰਬਲ ਅਤੇ ਮਾਸਕ ਵੰਡਕੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ। 
ਪੰਜਾਬ ਰੈੱਡ ਕਰਾਸ ਦੇ ਸਕੱਤਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਸੀਨੀਅਰ ਆਈ ਏ ਐਸ ( ਸੇਵਾ ਮੁਕਤ) ਵਲੋਂ ਡਾਕਟਰ ਵਿਸ਼ਾਲ ਚੋਪੜਾ ਮੈਡੀਕਲ ਸੁਪਰਡੈਂਟ ਅਤੇ ਡਾਕਟਰ ਵਿਕਾਸ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਦੇ ਸਹਿਯੋਗ ਨਾਲ,100 ਤੋਂ ਵੱਧ ਕੰਬਲ ਮਰੀਜ਼ਾਂ ਨੂੰ ਦਿਵਾਲੀ ਗਿਫ਼ਟ ਵਜੋਂ ਪ੍ਰਦਾਨ ਕੀਤੇ। 
ਉਨ੍ਹਾਂ ਨਾਲ ਪ੍ਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਪਟਿਆਲਾ ਨੇ ਵੀ ਮਰੀਜ਼ਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਦਿਵਾਲੀ ਵਾਲੇ ਦਿਨ ਪੈਦਾ ਹੋਏ 10 ਬੱਚਿਆਂ ਨੂੰ  ਲਕਸ਼ਮੀ ਮਾਂ ਅਤੇ ਭਗਵਾਨ ਦੇ ਬਰਦਾਨ ਸਮਝਦੇ ਹੋਏ ਕੰਬਲਾਂ ਫਲਾਂ ਦੇ ਨਾਲ ਨਾਲ ਨਮਸ਼ਕਾਰ ਵੀ ਕੀਤੀ। 
ਉਨ੍ਹਾਂ ਨਾਲ ਰੈਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਅਤੇ ਨਸ਼ਾ ਛੁਡਾਊ ਐਕੀਕ੍ਰਿਤ ਸੇਂਟਰ ਦੇ ਕਾਊਸਲਰ ਅਤੇ ਦੂਜੇ ਸਟਾਫ ਮੈਂਬਰਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ।  ਹਸਪਤਾਲਾਂ ਦੇ ਕਰਮਚਾਰੀਆਂ ਅਤੇ ਮਰੀਜ਼ਾਂ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।