ਨਵੀਂ ਦਿੱਲੀ:- ਪੁਲੀਸ ਮੁਤਾਬਕ ਨਸ਼ੇ ਦੀ ਹਾਲਤ ’ਚ ਪੌਰਸ਼ ਕਾਰ ਚਲਾ ਰਹੇ ਨਾਬਾਲਗ ਨੇ ਕਲਿਆਣੀ ਨਗਰ ਇਲਾਕੇ ’ਚ ਮੋਟਰਸਾਈਕਲ ਸਵਾਰ ਦੋ ਸਾਫਟਵੇਅਰ ਇੰਜਨੀਅਰਾਂ ਨੂੰ ਕੁਚਲ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿਚ ਨਾਬਾਲਗ ਤੇ ਉਸ ਦੇ ਪਿਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। 
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਪੌਰਸ਼ ਕਾਰ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਸੀ ਜਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਪੁਲੀਸ ਨੇ ਨਾਬਾਲਗ ਲੜਕੇ ਨੂੰ ਸ਼ਰਾਬ ਪਿਲਾਉਣ ਵਾਲੇ ਬਾਰ ਮਾਲਕ ਅਤੇ ਉਸ ਦੇ ਕਰਮਚਾਰੀਆਂ ਤੇ ਲੜਕੇ ਦੇ ਪਿਤਾ ਖਿ਼ਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।