ਐੱਸ.ਏ.ਐੱਸ. ਨਗਰ, 18 ਨਵੰਬਰ (ਗੁਰਜੀਤ ਬਿੱਲਾ):- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ 2026 ਵਿੱਚ ਲਈ ਗਈ ਦਸਵੀਂ ਜਮਾਤ ਦੀ ਪੰਜਾਬੀ ਵਾਧੂ ਵਿਸ਼ਾ (ਸਪੈਸ਼ਲ ਪ੍ਰੀਖਿਆ) ਦਾ ਨਤੀਜਾ 2 ਨਵੰਬਰ 2026 ਨੂੰ ਘੋਸ਼ਿਤ ਕੀਤਾ ਜਾ ਚੁੱਕਾ ਹੈ।

ਇਸ ਪ੍ਰੀਖਿਆ ਨਾਲ ਸਬੰਧਤ ਜਿਹੜੇ ਪ੍ਰੀਖਿਆਰਥੀ ਆਪਣੀਆਂ ਉੱਤਰ ਪੁਸਤਕਾਂ ਦੀ ਰੀ-ਚੈਕਿੰਗ ਜਾਂ ਰੀ-ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ, ਉਹ ਨੱਥੀ ਫਾਰਮ ਡਾਊਨਲੋਡ ਕਰਕੇ ਭਰਨ ਉਪਰੰਤ ਨਿਰਧਾਰਤ ਫੀਸ ਜਮ੍ਹਾਂ ਕਰਵਾ ਕੇ 25 ਨਵੰਬਰ 2026 ਤੱਕ ਬੋਰਡ ਦੇ ਮੁੱਖ ਦਫ਼ਤਰ ਜਾਂ ਖੇਤਰੀ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।

ਪ੍ਰੀਖਿਆਰਥੀ ਫਾਰਮ ਅਤੇ ਫੀਸ ਦੀ ਰਸੀਦ ਦਾ ਪ੍ਰਿੰਟ ਆਪਣੇ ਰਿਕਾਰਡ ਲਈ ਆਪਣੇ ਕੋਲ ਸੰਭਾਲ ਕੇ ਰੱਖਣ। ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਹੈ।