ਪਟਿਆਲਾ- ਪ੍ਰਧਾਨ ਰਾਜੇਸ਼ ਕੁਮਾਰ ਗੋਲੂ ਦੀ ਅਗਵਾਈ ਵਿੱਚ ਹੰਗਾਮੀ ਮੀਟਿੰਗ ਹੋਈ ਜਿਸ ਦਾ ਮੁੱਖ ਕਾਰਨ, ਮਾਣਯੋਗ ਸੁਪਰੀਮ ਕੋਰਟ ਵੱਲੋਂ ਆਏ ਮੁਲਾਜ਼ਮ ਪੱਖੀ ਫ਼ੈਸਲਾ ਜਿਸ ਵਿਚ ਕੱਚੇ ਅਤੇ ਠੇਕਾ ਅਧਾਰਿਤ ਮੁਲਾਜ਼ਮਾ ਨੂੰ ਰੇਗੁਲਰ ਕਰ ਕੇ ਮਹਿਕਮੇ ਦੇ ਅਧੀਨ ਕੀਤਾ ਜਾਵੇ ਅਤੇ ਜਿੱਥੇ ਵੀ ਮੁਲਾਜ਼ਮ ਕੰਮ ਕਰਦਾ ਹੈ ਇਸ ਨੂੰ ਉਸੀ ਥਾਂ ਤੇ ਐਡਜਸਟ ਕੀਤਾ ਜਾਵੇ, ਪ੍ਰੰਤੂ ਪੰਜ਼ਾਬ ਸਰਕਾਰ ਵੱਲੋਂ ਅਜੇ ਤੱਕ ਕਿਸੇ ਤਰਾਂ ਦੀ ਜੁੰਮੇਵਾਰੀ ਨਹੀਂ ਨਿਭਾ ਰਹੀ ਅਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਅਣਦੇਖੀ ਕੀਤੀ ਜਾ ਰਹੀ ਹੈ। 
ਇਸ ਦੇ ਵਿਰੋਧ ਵਿਚ ਰੋਸ ਵਜੋਂ 13/11/25 ਦਿਨ ਵੀਰਵਾਰ ਨੂੰ ਡੀ ਸੀ ਦਫ਼ਤਰ ਗੇਟ ਨੰਬਰ 2 ਅੱਗੇ ਜਿਲ੍ਹਾ ਪੱਧਰੀ ਧਰਨਾ ਦਿੱਤਾ ਜਾਵੇਗਾ, ਜਿਸ ਦਾ ਸਮਾਂ ਦੁਪਿਹਰ 2ਵਜੇ ਦਾ ਹੈ ਅਤੇ ਇਸ ਵਿੱਚ ਪੁਰਾਣੀ ਪ੍ਰਮੁੱਖ ਮੰਗਾ ਵੀ ਸ਼ਾਮਿਲ ਕੀਤੀ ਗਈਆਂ ਹਨ। 
ਜਿੱਸ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨਾ, ਡੀ ਏ ਦੀ ਕਿਸਤਾ, ਪੇ ਕਮਿਸ਼ਨ ਦਾ ਬਕਾਇਆ, ਅਤੇ ਕਲਾਸ ਫੌਰਥ ਦੀ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ, ਇਹਨਾਂ ਮੰਗਾਂ ਦਾ ਮੰਗ ਪੱਤਰ, ਜਿਸ ਦਾ ਇਕ ਸਮਾਂ ਨਿਸ਼ਚਿਤ ਹੋਵੇਗਾ, ਡੀ ਸੀ ਦਫ਼ਤਰ ਵਿੱਚ ਡੀ ਸੀ ਸਹਿਬ ਨੂੰ ਦਿੱਤਾ ਜਾਏਗਾ, ਜੇਕਰ ਇਸ ਨਿਸ਼ਚਿਤ ਸਮੇਂ ਤੇ ਇਸ ਮੰਗ ਪੱਤਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾ ਜਥੇਬੰਦੀ ਮਜਬੂਰਨ ਸੰਘਰਸ਼ ਦੇ ਰਾਹ ਤੇ ਚੱਲਣ ਲਈ ਮਜ਼ਬੂਰ ਹੋਵੇਗੀ।
ਸੋ ਸਾਰੇ ਦਰਜਾ ਚਾਰ ਕੱਚੇ ਅਤੇ ਪੱਕੇ, ਡੀ ਸੀ ਰੇਟ, ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਪਟਿਆਲਾ, ਦੇਂਟੈਲ ਕਾਲਜ, ਟੀਬੀ ਹਸਪਤਾਲ਼, ਦੇ ਮੁਲਾਜ਼ਮ ਉਪਰੋਕਤ ਦਿੱਤੇ ਸਮੇਂ ਅਨੁਸਾਰ ਪਹੁਚੰਣ ਦੀ ਕਿਰਪਾਲਤਾ ਕਰਨ।

ਮੀਟਿੰਗ ਵਿੱਚ ਸ਼ਾਮਲ
ਪ੍ਰਧਾਨ ਰਾਜੇਸ਼ ਕੁਮਾਰ ਗੋਲੂ, ਸੀਨੀਅਰ ਮੀਤ ਪ੍ਰਧਾਨ ਅਜੇ ਕੁਮਾਰ ਸੀਪਾ, ਮੀਤ ਪ੍ਰਧਾਨ ਗੀਤਾ, ਸਤਨਾਮ ਸਿੰਘ ਘੁੰਮਣ, ਨੀਤੂ, ਸ਼ੰਕਰ, ਵਿਕਰਮ, ਪੱਪੂ, ਬਿੰਦਰ, ਵਿੱਪਣ, ਸਕੱਤਰ ਮਹਿੰਦਰ ਸਿੰਘ ਸਿੱਧੂ ਕੈਸ਼ੀਅਰ ਪ੍ਰੇਮੀ ਅਨਿਲ ਕੁਮਾਰ, ਦੇਸਰਾਜ ਮੀਟਿੰਗ ਵਿੱਚ ਸ਼ਾਮਲ ਸਨ।