3 ਜੁਲਾਈ, ਪਟਿਆਲਾ- ਅੱਜ ਮਿਤੀ 03/07/2025 ਨੂੰ ਪੰਜਾਬ ਸੁਬਾਰਡੀਨੇਟ ਸਰਵੀਸਿਜ਼ ਫੈਡਰੇਸ਼ਨ (1680) ਦੇ ਸੱਦੇ ਤੇ ਜਿਲਾ ਕਮੇਟੀ ਪਟਿਆਲਾ ਵੱਲੋਂ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਅਤੇ ਮ੍ਤਕ ਮੁਲਾਜਮਾਂ ਦੇ ਆਸ਼ਰਿਤਾਂ ਦੀਆਂ ਯੋਗ ਅਦਾਇਗੀਆਂ ਸਮੇਤ ਤਨਖਾਹਾਂ ਵਿਚ ਬੇਲੋੜੀਂਦੀਆਂ ਦੇਰੀਆਂ ਦਾ ਨੁਕਸ ਲੈਂਦੇ ਇੱਥੇ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਜਿਲਾ ਖਜ਼ਾਨਾ ਦਫ਼ਤਰ ਅੱਗੇ ਰੋਸ ਪਗਟ ਕੀਤਾ।
ਸਾਰੀਆਂ ਰੋਕੀਆਂ ਯੋਗ ਅਦਾਇਗੀਆਂ ਤੁਰੰਤ ਜਾਰੀ ਕਰਨ ਸਬੰਧੀ ਇੱਕ ਮੰਗ ਪੱਤਰ ਜਿਲਾ ਖਜ਼ਾਨਾ ਅਫ਼ਸਰ ਨੂੰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਵਾਂ 'ਤੇ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ, ਕੱਚੇ ਕਾਮਿਆਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਨੂੰ ਤੁਰੰਤ ਲਾਗੂ ਕਰਨ ਆਦਿ ਇਸ਼ੂ ਸ਼ਾਮਲ ਸਨ।
ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨਾ ਅਤੇ ਉਨਾਂ ਦੀਆਂ ਮੰਗਾਂ ਜਿਸ ਵਿੱਚ ਆਊਟਸੋਰਸ ਕਾਮੇ ਸ਼ਾਮਲ ਹਨ, ਨੂੰ ਲਗਾਤਾਰ ਅੱਖੋਂ ਓਹਲੇ ਕਰਦੀ ਆ ਰਹੀ ਹੈ।
ਮੰਗ ਪੱਤਰ ਦੇਣ ਮੌਕੇ ਜੋ ਆਗੂ ਹਾਜ਼ਰ ਸਨ, ਉਨਾਂ ਵਿੱਚ ਸ਼ਿਵ ਚਰਨ, ਪ੍ਰਕਾਸ਼ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਮੋਦ ਨਾਥ, ਰਾਮ ਯੋਧਾ, ਸੁਖਦੇਵ ਝੰਡੀ, ਹਰਬੰਸ ਵਰਮਾ, ਗੁਰਦੀਪ ਸਿੰਘ, ਬੁੱਧ ਰਾਮ, ਰਾਜੇਸ਼ ਕੁਮਾਰ, ਰਾਮ ਕੈਲਾਸ਼, ਜਸਬੀਰ ਸਿੰਘ, ਆਦਿ ਆਗੂ ਹਾਜਰ ਸਨ।
ਪਟਿਆਲਾ ‘ਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ — ਯੋਗ ਅਦਾਇਗੀਆਂ ਰੋਕਣ ਤੇ ਮੁਲਾਜਮ ਸੰਗਠਨਾਂ ਵਲੋਂ ਮੰਗ ਪੱਤਰ ਸੌਂਪਿਆ ਗਿਆ
