ਟਾਹਲੀਵਾਲ/ਊਨਾ, 28 ਸਤੰਬਰ (ਰਾਜਵੀਰ ਚੋਪੜਾ):- ਭਗਵਾਨ ਸ੍ਰੀ ਚੰਦ੍ਰ ਮਹਾਰਾਜ ਜੀ ਦੇ ਤਪ ਅਸਥਾਨ ਗੁਰਦੁਆਰਾ ਗਦੌਰੀ ਸਾਹਿਬ ਵਿਖੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਅਤੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਇਤਿਹਾਸ ਅਤੇ ਜੀਵਨ ਨਾਲ ਜੋੜਿਆ ਗਿਆ।

ਬਾਬਾ ਕੇਵਲ ਸਿੰਘ ਜੀ ਨੇ ਦੱਸਿਆ ਕਿ ਮੌਜੂਦਾ ਗੱਦੀਨਸ਼ੀਨ ਸੁਆਮੀ ਦਇਆਨੰਦ ਜੀ ਮਹਾਰਾਜ ਦਇਆ ਦੀ ਮੂਰਤ ਹਨ, ਸੰਗਤਾਂ ਨੂੰ ਬਹੁਤ ਪ੍ਰੇਮ ਕਰਦੇ ਹਨ ਅਤੇ ਸੰਗਤਾਂ ਲਈ ਰਹਿਣ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ ਬਹੁਤ ਸੁਚੱਜਾ ਕੀਤਾ ਗਿਆ ਹੈ ਅਤੇ ਸੰਗਤਾਂ ਬਹੁਤ ਉਤਸ਼ਾਹ ਨਾਲ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ। ਜਿਸ ਵਿੱਚ ਅਲੱਗ ਅਲੱਗ ਰਾਜਾਂ ਤੋਂ ਸੰਗਤਾਂ ਪਹੁੰਚ ਕੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਇਸ ਮੌਕੇ ਤੇ ਗੱਦੀਨਸ਼ੀਨ ਸੰਤ ਸਵਾਮੀ ਦਇਆਨੰਦ ਮਹਾਰਾਜ ਜੀ ਵੱਲੋਂ ਸੰਗਤਾਂ ਨੂੰ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ। ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁਖੀ ਬਾਬਾ ਕੇਵਲ ਸਿੰਘ ਜੀ, ਬਾਬਾ ਨਰੇਸ਼ ਸਿੰਘ ਜੀ ਵੱਲੋਂ ਸੰਤ ਸਵਾਮੀ ਦਇਆਨੰਦ ਮਹਾਰਾਜ ਜੀ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਤੇ ਬਾਬਾ ਕੇਵਲ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਰਜੀਤ ਸਿੰਘ ਹੀਰਾਂ, ਬਾਬਾ ਅਮਨਦੀਪ ਸਿੰਘ, ਵਿਸ਼ਾਲ ਸਿੰਘ, ਸਾਹਿਲ ਕੁਮਾਰ, ਗੁਰਮੁਖ ਸਿੰਘ, ਜਤਨ ਸਿੰਘ, ਗਗਨਦੀਪ ਸਿੰਘ, ਸਤਪਾਲ ਸਿੰਘ, ਪ੍ਰੀਤਮ ਸਿੰਘ, ASI ਸਤਪਾਲ ਸਿੰਘ, ਭਾਈ ਬਲਜਿੰਦਰ ਸਿੰਘ ਭਰੌਲੀ, ਭਾਈ ਦੀਪਕ ਸਿੰਘ, ਬਾਬਾ ਰਾਮ ਸਿੰਘ ਜੀ ਭਰੌਲੀ, ਬਾਬਾ ਜਰਨੈਲ ਸਿੰਘ, ਗ੍ਰੰਥੀ ਬਾਬਾ ਸਰਬਜੀਤ ਸਿੰਘ, ਬਾਬਾ ਬਿਕਰ ਸਿੰਘ ਗ੍ਰੰਥੀ ਹਾਜਰ ਸਨ।