ਅੰਬਾਲਾ, 15 ਫਰਵਰੀ:- ਡੀਏਵੀ ਕਾਲਜ ਅੰਬਾਲਾ ਸ਼ਹਿਰ ਤੋਂ ਸੇਵਾ ਮੁਕਤ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਚਰਚਿਤ ਕਵੀ ਮਰਹੂਮ ਪ੍ਰੋ. ਰਵਿੰਦਰ ਰਿਸ਼ੀ ਦੇ ਸਿਮ੍ਰਿਤੀ ਦਿਵਸ ਤੇ ਹਰ ਸਾਲ ਵਾਂਗ ਡੀਏਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਦੇ ਆਡੀਟੋਰੀਅਮ ਵਿਚ ਮਰਹੂਮ ਰਿਸ਼ੀ ਦੇ ਬੇਟੇ ਡਾ. ਸੰਜੈ ਗੌਤਮ ਵੱਲੋਂ ਗੁਦਗੁਦੀ ਜੰਕਸ਼ਨ ਅਤੇ ਸਾਂਝ ਅੰਬਾਲਾ ਦੇ ਚੇਅਰਮੈਨ ਪ੍ਰੋ. ਸਤੀਸ਼ ਚੰਦਰ ਦੇ ਸਹਿਯੋਗ ਨਾਲ ਕਵੀ ਸੰਮੇਲਨ ਆਯੋਜਿਤ ਕੀਤਾ ਗਿਆ।
ਜਿਸ ਵਿਚ ਪਸ਼ੂਧਨ ਵਿਕਾਸ ਬੋਰਡ ਹਰਿਆਣਾ ਦੇ ਚੇਅਰਮੈਨ ਧਰਮਵੀਰ ਮਿਰਜ਼ਾਪੁਰ ਬਤੌਰ ਮੁੱਖ ਮਹਿਮਾਨ ਅਤੇ ਸ਼ਾਇਰ ਸੁਰਜੀਤ ਬੁਧੀਰਾਜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂ ਕਿ ਪ੍ਰਧਾਨਗੀ ਪੰਜਾਬੀ ਸਾਹਿਤਕਾਰ ਡਾ. ਰਤਨ ਸਿੰਘ ਢਿੱਲੋਂ ਨੇ ਕੀਤੀ। ਕਵੀ ਸੰਮੇਲਨ ਦਾ ਸੰਚਾਲਨ ਪ੍ਰਸਿੱਧ ਕਵੀ ਰਵਿੰਦਰ ਰਵੀ ਨੇ ਕੀਤਾ। ਉਸ ਨੇ ਸਾਰੇ ਕਵੀਆਂ ਨੂੰ ਸ਼ਾਇਰਾਨਾ ਅੰਦਾਜ਼ ਵਿਚ ਕਵਿਤਾ ਪੜ੍ਹਨ ਲਈ ਸੱਦਾ ਦਿੱਤਾ।
ਅੱਜ ਦੇ ਸੰਮੇਲਨ ਵਿਚ ਅਜੀਤ ਸ਼ਰਮਾ 'ਅਜੀਤ', ਜਗਮਾਲ ਸਿੰਘ ਰਾਣਾ, ਮਨੀਸ਼ਾ ਨਰਾਇਣ 'ਮਨ', ਅਨਵਰ ਅਨਸਾਰੀ, ਅੰਜਲੀ ਸਿਫ਼ਰ, ਰਵਿੰਦਰ ਰਵੀ, ਓ.ਪੀ.ਬਨਮਾਲੀ, ਸੁਰਜੀਤ ਬੁਧੀਰਾਜਾ, ਮਾਧਵੀ ਅਤੇ ਸੁਮਨ ਸ਼ਰਮਾ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ। ਡਾ. ਰਤਨ ਸਿੰਘ ਢਿੱਲੋਂ ਨੇ ਪ੍ਰਧਾਨਗੀ ਭਾਸ਼ਣ ਦੇ ਨਾਲ ਆਪਣੀ ਇਕ ਰਚਨਾ ਤਰੰਨਮ ਵਿਚ ਸੁਣਾਈ। ਮੁੱਖ ਮਹਿਮਾਨ ਧਰਮਵੀਰ ਮਿਰਜ਼ਾਪੁਰ ਨੇ ਕਿਹਾ ਕਿ ਅੱਜ ਦੇ ਤਣਾਓ ਭਰਪੂਰ ਸਮੇਂ ਵਿਚ ਅਜਿਹੇ ਕਵੀ ਸੰਮੇਲਨਾਂ ਦਾ ਮਹੱਤਵ ਵੱਧ ਗਿਆ ਹੈ।
ਅੰਤ ਵਿਚ ਸਾਰੇ ਕਵੀਆਂ ਦਾ ਸਨਮਾਨ ਕੀਤਾ ਗਿਆ। ਕੁਰੂਕਸ਼ੇਤਰਾ ਤੋਂ ਪਧਾਰੇ ਗੁਦਗੁਦੀ ਜੰਕਸ਼ਨ ਦੇ ਪ੍ਰਧਾਨ ਪੱਤਰਕਾਰ ਚੰਦਰਮੌਲੀ ਗੌੜ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਆਯੋਜਨ ਸਾਂਝ ਅੰਬਾਲਾ ਦੇ ਪ੍ਰੋ. ਸਤੀਸ਼ ਚੰਦਰ ਨੇ ਕੀਤਾ। ਇਸ ਮੌਕੇ ਤੇ ਚੰਡੀਗੜ੍ਹ ਤੋਂ ਪਧਾਰੇ ਐਡਵੋਕੇਟ ਪ੍ਰੇਮ ਮਹਿੰਦਰੂ, ਮਿਸਜ਼ ਸੀਮਾ ਮਹਿੰਦਰੂ, ਸਕੂਲ ਪ੍ਰਿੰਸੀਪਲ ਡਾ. ਆਰ.ਆਰ.ਸੂਰੀ, ਮਨਜੀਤ ਕੌਰ, ਕ੍ਰਿਸ਼ਨ ਲਾਲ ਯਾਦਵ, ਪ੍ਰੋ, ਗੁਰਦੇਵ ਸਿੰਘ ਦੇਵ, ਐਸ.ਪੀ.ਸਿੰਘ. ਪ੍ਰੋ. ਇਕਬਾਲ ਸਿੰਘ ਚੌਹਾਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਪ੍ਰੋ ਰਵਿੰਦਰ ਰਿਸ਼ੀ ਦੇ ਸਿਮ੍ਰਿਤੀ ਦਿਵਸ ਤੇ ਕਵੀ ਸੰਮੇਲਨ ਆਯੋਜਿਤ
