ਲੁਧਿਆਣਾ, 18 ਨਵੰਬਰ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ 15ਵੇਂ ਯੁਵਕ ਮੇਲੇ ‘ਯੁਵ-ਤਰੰਗ 2026’ ਦਾ ਦੂਜਾ ਦਿਨ ਰਚਨਾਤਮਕਤਾ ਦੇ ਰੰਗਾਂ ਨਾਲ ਭਰਪੂਰ ਰਿਹਾ। ਇਸ ਦੌਰਾਨ ਵਿਦਿਆਰਥੀਆਂ ਨੇ ਕਾਵਿ-ਪਾਠ, ਹਾਸ-ਰਸ ਕਵਿਤਾ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਨੇ ਕਾਵਿਕ ਮਾਹੌਲ, ਹੁਨਰ ਅਤੇ ਨੌਜਵਾਨੀ ਦੀ ਸੁੰਦਰਤਾ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਯੁਵਕ ਮੇਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਾਡੀ ਸੰਸਥਾ ਦੇ ਸੱਭਿਆਚਾਰਕ ਰਾਜਦੂਤ ਹਨ। ਉਨ੍ਹਾਂ ਦੀਆਂ ਸ਼ਾਨਦਾਰ ਗਤੀਵਿਧੀਆਂ ਸਦਕਾ ਇਹ ਯੂਨੀਵਰਸਿਟੀ ਬਹੁ-ਪੱਖੀ ਪ੍ਰਤਿਭਾਵਾਂ ਦਾ ਕੇਂਦਰ ਬਣ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਇਹ ਯੁਵਕ ਮੇਲਾ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਹਿੰਮਤ, ਸੂਝ-ਬੂਝ, ਸਮੇਂ ਦੀ ਸੰਭਾਲ ਅਤੇ ਸਾਹਸ ਦੀ ਭਾਵਨਾ ਪੈਦਾ ਕਰਨ ਲਈ ਇੱਕ ਮੰਚ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਨੌਜਵਾਨਾਂ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ, ਵਿਰਸੇ ਪ੍ਰਤੀ ਸਤਿਕਾਰ ਅਤੇ ਕਲਾ ਪ੍ਰਤੀ ਕਦਰ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰਦੇ ਹਨ।
ਡਾ. ਸੱਤਿਆਵਾਨ ਰਾਮਪਾਲ, ਵੈਟਨਰੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ, ਕਾਵਿ-ਸੈਸ਼ਨ ਮੌਕੇ ਮੁੱਖ ਮਹਿਮਾਨ ਸਨ, ਜਦਕਿ ਪੀ.ਏ.ਯੂ. ਵਿਖੇ ‘ਡਾ. ਸੁਰਜੀਤ ਪਾਤਰ ਚੇਅਰ’ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਪਸਾਰ ਸਿੱਖਿਆ ਨਿਰਦੇਸ਼ਕ ਡਾ. ਰਵਿੰਦਰ ਸਿੰਘ ਗਰੇਵਾਲ ਮੁੱਖ ਮਹਿਮਾਨ ਸਨ। ਦੁਪਹਿਰ ਦੇ ਸੈਸ਼ਨ ਵਿੱਚ ਐਨੀਮਲ ਬਾਇਓਟੈਕਨਾਲੋਜੀ ਕਾਲਜ ਦੇ ਡੀਨ ਡਾ. ਰਾਮ ਸਰਨ ਸੇਠੀ ਮੁੱਖ ਮਹਿਮਾਨ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਕੱਲ੍ਹ, 19 ਨਵੰਬਰ ਨੂੰ ਕਾਰਟੂਨ ਬਣਾਉਣ (ਸਵੇਰੇ 9:00 ਵਜੇ), ਕਵੀਸ਼ਰੀ (ਸਵੇਰੇ 10:00 ਵਜੇ), ਕੋਲਾਜ ਬਣਾਉਣ (ਸਵੇਰੇ 11:30 ਵਜੇ), ਮਹਿੰਦੀ ਲਗਾਉਣ (ਦੁਪਹਿਰ 2:00 ਵਜੇ) ਅਤੇ ਲੰਬੀ ਗੁੱਤ (ਦੁਪਹਿਰ 3:00 ਵਜੇ) ਦੇ ਮੁਕਾਬਲੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਵਿਖੇ ਹੀ ਕਰਵਾਏ ਜਾਣਗੇ।
ਨਤੀਜੇ
ਕਾਵਿ-ਪਾਠ
- ਕਰਨਵੀਰ ਸਿੰਘ – ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
- ਅਮਾਨਤ ਕੌਰ – ਕਾਲਜ ਆਫ਼ ਫਿਸ਼ਰੀਜ਼
- ਖੁਸ਼ਨੀਤ ਕੌਰ – ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
ਹਾਸ-ਰਸ ਕਵਿਤਾ
- ਕਰਨਵੀਰ ਸਿੰਘ – ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
- ਗੁਰਚੇਤਨ ਕੌਰ – ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ
- ਅਰਮਾਨਪ੍ਰੀਤ ਸਿੰਘ – ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ
ਦਸਤਾਰ ਸਜਾਉਣ ਦਾ ਮੁਕਾਬਲਾ
- ਹਰਕਰਨ ਸਿੰਘ – ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
- ਨਵਜੋਤ ਸਿੰਘ – ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
- ਮਹਿਕਦੀਪ ਕੌਰ – ਕਾਲਜ ਆਫ਼ ਫਿਸ਼ਰੀਜ਼
ਸ਼ਬਦ ਗਾਇਨ
- ਕਾਲਜ ਆਫ਼ ਫਿਸ਼ਰੀਜ਼
- ਕਾਲਜ ਆਫ਼ ਵੈਟਨਰੀ ਸਾਇੰਸ, ਰਾਮਪੁਰਾ ਫੂਲ
- ਖਾਲਸਾ ਕਾਲਜ ਆਫ਼ ਵੈਟਨਰੀ ਐਂਡ ਐਨੀਮਲ ਸਾਇੰਸਿਜ਼, ਅੰਮ੍ਰਿਤਸਰ
ਮਿੱਟੀ ਦੇ ਮਾਡਲ ਬਣਾਉਣੇ (ਕਲੇਅ ਮਾਡਲਿੰਗ)
- ਇਸ਼ਨੂਰ ਕੌਰ – ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
- ਗੁਰਪਿੰਦਰਜੀਤ ਕੌਰ – ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ
- ਇੰਦਰ ਕੁਮਾਰ – ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ
- ਹੌਂਸਲਾ ਵਧਾਊ ਇਨਾਮ – ਪੁਨੀਤ ਰੇਹਾਨ, ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ
