ਪਟਿਆਲਾ, 06 ਸਤੰਬਰ:- ਪਟਿਆਲਾ ਸੋਸ਼ਲ ਵੈੱਲਫੇਅਰ ਸੋਸਾਇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਟਾਊਨ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ 35 ਅਧਿਆਪਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ 40 ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੈਕਟਰੀ ਲਵਲੀਨ ਦੂਬੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਅਧਿਆਪਕ ਦਿਵਸ ਅਧਿਆਪਕਾਂ ਦੇ ਯੋਗਦਾਨ ਨੂੰ ਸਲਾਹੁਣ ਦਾ ਇੱਕ ਵਧੀਆ ਉਪਰਾਲਾ ਹੈ। ਜਨਮ ਤੋਂ ਬਾਅਦ ਮਾਤਾ-ਪਿਤਾ ਬੱਚੇ ਨੂੰ ਮੁਢਲੀ ਸਿੱਖਿਆ ਦਿੰਦੇ ਹਨ, ਪਰ ਸਕੂਲ ਜਾਣ 'ਤੇ ਅਧਿਆਪਕ ਹੀ ਉਸ ਦੀ ਸ਼ਖ਼ਸੀਅਤ ਨੂੰ ਤਰਾਸ਼ ਕੇ ਉਚਾਈਆਂ 'ਤੇ ਲੈ ਕੇ ਜਾਂਦਾ ਹੈ। ਖੇਡਾਂ, ਪੜ੍ਹਾਈ ਅਤੇ ਚੰਗਾ ਨਾਗਰਿਕ ਬਣਾਉਣ ਵਿੱਚ ਅਧਿਆਪਕ ਦਾ ਅਹਿਮ ਯੋਗਦਾਨ ਹੁੰਦਾ ਹੈ।
ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ, ਸਰਕਾਰੀ ਬਿਕਰਮ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਸਰਕਾਰੀ ਕਾਲਜ ਲੜਕੀਆਂ ਅਤੇ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੀ.ਏ. ਰਾਜੀਵ ਗੋਇਲ ਅਤੇ ਨੈਸ਼ਨਲ ਐਵਾਰਡੀ ਦਿਨੇਸ਼ ਕੁਮਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਪ੍ਰਿੰਸੀਪਲ ਰਾਜੇਸ਼ ਮੋਦੀ, ਪ੍ਰਿੰਸੀਪਲ ਵਿਵੇਕ ਤਿਵਾਰੀ (ਡੀ.ਏ.ਵੀ. ਪਬਲਿਕ ਸਕੂਲ), ਹੈੱਡ ਮਿਸਟ੍ਰੈਸ ਕਲਵੀਰ ਕੌਰ ਪੰਨੂ, ਲੀਜਾ ਅਰੋੜਾ, ਅਮਨਪ੍ਰੀਤ ਦੂਬੇ, ਨਵਦੀਪ ਕੌਰ, ਸੁਮਿਤਾ ਰਾਣੀ, ਰਛਪਾਲ ਕੌਰ, ਨਵਨੀਤ ਕੌਰ, ਨਿਰਮਲ ਕਾਂਤਾ, ਹਰਜਿੰਦਰ ਕੌਰ, ਮੀਨਾ ਕਮੀ ਆਹਲੂਵਾਲੀਆ, ਤਰਨਜੀਤ ਕੌਰ, ਰਿੰਪੀ ਰਾਣੀ, ਰਵਿੰਦਰ ਕੌਰ, ਕੁਲਵਿੰਦਰ ਸਿੰਘ, ਗੁਰੂਸ਼ਰਨ ਕੌਰ, ਵੀਨਾ ਰਾਣੀ, ਨਰੇਸ਼ ਕੁਮਾਰ, ਕੰਵਲਜੀਤ ਕੌਰ, ਮਿਸ ਸੈਜੀ, ਰਾਹੁਲ, ਸੁਖਮਨ ਕੌਰ, ਅਸ਼ਵਨੀ ਸ਼ਰਮਾ, ਗੁਰਨੀਲ ਠਾਕੁਰ, ਰਣਵੀਰ ਕੌਰ, ਦਨਮਦੀਪ ਕੌਰ, ਮੰਜੂ ਬਾਲਾ, ਰੇਖਾ ਰਾਣੀ, ਇੰਜੀ. ਸੰਦੀਪ ਕੁਮਾਰ ਜਿੰਦਲ, ਡਾ. ਸੁਖਦੇਵ ਸਿੰਘ, ਗਗਨਦੀਪ ਕੌਰ ਅਤੇ ਰਾਜ ਕੁਮਾਰ ਸ਼ਾਮਲ ਸਨ।
ਇਸ ਅਵਸਰ 'ਤੇ ਪਟਿਆਲਾ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ, ਡਾ. ਪਰਸ਼ੋਤਮ ਗੋਇਲ, ਅਜੀਤ ਸਿੰਘ ਭੱਟੀ, ਹਰਬੰਸ ਬਾਂਸਲ, ਡਾ. ਜੈ ਕ੍ਰਿਸ਼ਨ, ਸਕਸ਼ੇਮ ਗੁਪਤਾ, ਸੰਦੀਪ ਗੁਪਤਾ, ਵੇਜਿੰਦਰ ਠਾਕੁਰ ਅਤੇ ਸਤੀਸ਼ ਵਿਦਰੋਹੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਨਾਲ ਸਭ ਦਾ ਮਨ ਮੋਹ ਲਿਆ।
ਪਟਿਆਲਾ ਸੋਸ਼ਲ ਵੈੱਲਫੇਅਰ ਸੋਸਾਇਟੀ ਵੱਲੋਂ ਅਧਿਆਪਕ ਦਿਵਸ ਮੌਕੇ 35 ਅਧਿਆਪਕਾਂ ਦਾ ਸਨਮਾਨ ਅਤੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ
