ਐਸ.ਏ.ਐਸ. ਨਗਰ, 7 ਜੂਨ- ਬਲੈਕ ਬੈਲਟ ਵਾਲਾ ਤਾਇਕਵਾਂਡੋ ਖਿਡਾਰੀ ਤਨਿਸ਼ ਤ੍ਰਿਵੇਦੀ ਦਾਦਾ ਗੋਲਡਨ ਬੁਆਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਖਿਡਾਰੀ ਨੇ ਸਿਰਫ 15 ਸਾਲ ਦੀ ਉਮਰ ਵਿੱਚ 14 ਸੋਨ ਤਮਗੇ, 2 ਚਾਂਦੀ ਦੇ ਤਮਗੇ ਅਤੇ 2 ਕਾਂਸੇ ਦੇ ਤਮਗੇ ਜਿੱਤੇ ਹਨ।
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71, ਮੁਹਾਲੀ ਦਾ ਵਿਦਿਆਰਥੀ ਤਨਿਸ਼ ਤ੍ਰਿਵੇਦੀ ਦਾਦਾ ਕੋਚ ਧੀਰਜ ਨੇਗੀ ਤੋਂ ਆਪਣੀ ਕੋਚਿੰਗ ਲੈ ਰਿਹਾ ਹੈ। ਉਹ ਆਪਣੀ ਖੇਡ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਰੋਜਾਨਾ ਬਿਨਾਂ ਰੁਕੇ 3 ਘੰਟੇ ਅਭਿਆਸ ਕਰਦਾ ਹੈ।
ਇਸ ਵੇਲੇ ਉਹ ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀ ਤਿਆਰੀ ਕਰ ਰਿਹਾ ਹੈ ਅਤੇ ਉਸ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਮੁਕਾਬਲੇ ਜਿੱਤੇਗਾ।
ਤਾਇਕਵਾਂਡੋ ਵਿੱਚ 14 ਸੋਨ ਤਮਗੇ ਜਿੱਤ ਚੁੱਕਿਆ ਹੈ ਪੈਰਾਗਾਨ 71 ਦਾ ਵਿਦਿਆਰਥੀ ਤਨਿਸ਼ ਤ੍ਰਿਵੇਦੀ ਦਾਦਾ
