ਹਰਿਆਣਾ/ਪੰਚਕੂਲਾ (ਦਿਨਕਰ ਗਾਵੜੀ):- ਜਨਨਾਇਕ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਵਿੱਚ ਝੋਨੇ ਦੇ ਘੁਟਾਲੇ ਅਤੇ ਵਿਗੜਦੀ ਕਾਨੂੰਨ-ਵਿਵਸਥਾ ਦੇ ਦੋਸ਼ਾਂ ਨੂੰ ਦੁਹਰਾਉਂਦਿਆਂ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।

ਦੁਸ਼ਯੰਤ ਚੌਟਾਲਾ ਨੇ ਸਵਾਲ ਉਠਾਇਆ ਕਿ ਕੁਰੂਕਸ਼ੇਤਰ ਦੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੇ ਕਿਹੜੇ ਹਾਲਾਤਾਂ ਅਤੇ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਦੇ ਆਮ ਨਾਗਰਿਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਮਹਿੰਗਾਈ ਸੁਰਸਾ ਦੇ ਮੂੰਹ ਵਾਂਗ ਲਗਾਤਾਰ ਵਧ ਰਹੀ ਹੈ ਅਤੇ ਦੇਸ਼ ਦੀ ਅਰਥਵਿਵਸਥਾ ਡਗਮਗਾ ਚੁੱਕੀ ਹੈ। ਸੂਬੇ ਦੀ ਵਿਗੜੀ ਕਾਨੂੰਨ-ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਚੱਕਰਾਂ ਵਿੱਚ ਸੂਬੇ ਦੇ ਹਿੱਤਾਂ ਦੀ ਬਲੀ ਨਾ ਦੇਣ। ਉਨ੍ਹਾਂ ਕਿਹਾ ਕਿ ਐਸਆਈਆਰ ਪ੍ਰਕਿਰਿਆ ਰਾਹੀਂ ਦੇਸ਼ ਦੇ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲਵੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ ਹੈ।

ਉਹ ਅੰਬੇਡਕਰ ਭਵਨ, ਸੈਕਟਰ 12-ਏ, ਪੰਚਕੂਲਾ ਵਿਖੇ ਜ਼ਿਲ੍ਹੇ ਦੇ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਪਹੁੰਚੇ ਸਨ। ਉਨ੍ਹਾਂ ਪੰਚਕੂਲਾ ਦੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਛੇ ਦਸੰਬਰ ਨੂੰ ਵੱਡੀ ਗਿਣਤੀ ਵਿੱਚ ਮਹਿੰਦਰਗੜ੍ਹ ਪਹੁੰਚਣ।

ਇਸ ਮੌਕੇ ਜੇਜੇਪੀ ਦੇ ਸੂਬਾ ਪ੍ਰਧਾਨ ਬ੍ਰਿਜ ਸ਼ਰਮਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਵਰਕਰ ਘਰ-ਘਰ ਜਾ ਕੇ ਮਹਿੰਦਰਗੜ੍ਹ ਰੈਲੀ ਦਾ ਸੱਦਾ ਦੇਣ ਅਤੇ ਲੋਕਾਂ ਨੂੰ ਜੇਜੇਪੀ ਦੀਆਂ ਲੋਕ-ਪੱਖੀ ਨੀਤੀਆਂ ਬਾਰੇ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਨਾਲ ਜੇਜੇਪੀ ਮਹਿੰਦਰਗੜ੍ਹ ਵਿੱਚ ਇਤਿਹਾਸਕ ਰੈਲੀ ਕਰੇਗੀ।

ਜ਼ਿਲ੍ਹਾ ਪ੍ਰਧਾਨ ਓਪੀ ਸਿਹਾਗ ਨੇ ਜ਼ਿਲ੍ਹੇ ਵੱਲੋਂ ਸਾਰੇ ਆਗੂਆਂ ਦਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਛੇ ਦਸੰਬਰ ਨੂੰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਪੰਚਕੂਲਾ ਤੋਂ ਵੱਡੀ ਗਿਣਤੀ ਵਿੱਚ ਵਰਕਰ ਮਹਿੰਦਰਗੜ੍ਹ ਪਹੁੰਚਣਗੇ। ਇਸ ਮੌਕੇ ਪੰਚਕੂਲਾ ਜ਼ਿਲ੍ਹਾ ਇੰਚਾਰਜ ਜਗਬੀਰ ਮਲਿਕ, ਮਹਿਲਾ ਵਿੰਗ ਦੀ ਸੂਬਾ ਇੰਚਾਰਜ ਡਾ. ਕਿਰਨ ਪੁਨੀਆ, ਕੌਮੀ ਦਫ਼ਤਰ ਸਕੱਤਰ ਧਰਮਵੀਰ ਸਿਹਾਗ, ਸੂਬਾ ਮੀਤ ਪ੍ਰਧਾਨ ਕੇਸੀ ਭਾਰਦਵਾਜ, ਸੂਬਾ ਐਸਸੀ ਵਿੰਗ ਦੇ ਜਨਰਲ ਸਕੱਤਰ ਮੁਕੇਸ਼ ਵਾਲਮੀਕਿ, ਕਾਲਕਾ ਹਲਕਾ ਪ੍ਰਧਾਨ ਮਯੰਕ ਲਾਂਬਾ, ਪੰਚਕੂਲਾ ਹਲਕਾ ਪ੍ਰਧਾਨ ਰਾਜੇਸ਼ ਨਿਸ਼ਾਦ, ਮਹਿਲਾ ਪ੍ਰਧਾਨ ਸੁਦੇਸ਼ ਪੰਵਾਰ ਅਤੇ ਯੂਥ ਪ੍ਰਧਾਨ ਦੀਪਕ ਮੋਗੀਨੰਦ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।

ਜ਼ਿਲ੍ਹਾ ਬੁਲਾਰੇ ਸੁਰੇਸ਼ ਪਾਠਕ ਨੇ ਮੰਚ ਸੰਚਾਲਨ ਕੀਤਾ।

ਇਸ ਮੌਕੇ ਕੌਮੀ ਖ਼ਜ਼ਾਨਚੀ ਰਣਧੀਰ ਸਿੰਘ, ਕੌਮੀ ਕਾਰਜਕਾਰਨੀ ਮੈਂਬਰ ਤੇਜ ਸਿੰਘ ਤੇਵਤੀਆ, ਸੁਰਿੰਦਰ ਚੱਢਾ, ਹਰਬੰਸ ਸਿੰਗਲਾ, ਨਰਿੰਦਰ ਜੈਨ, ਅਸ਼ੋਕ ਸਿੰਗਲਾ, ਗੁਰਦੇਵ ਸਿੰਘ, ਹੀਰਾਮਨ ਵਰਮਾ, ਆਜ਼ਾਦ ਦਿਲੇਰ, ਮਹਾਬੀਰ ਜਾਂਗਿੜ, ਜੈਕਰਨ ਸਰੋਹਾ, ਵਿਵੇਕ ਸਾਂਗਾ, ਰਾਜਿੰਦਰ ਭੂਕਲ, ਵਿਜੈ ਪੰਚਾਲ, ਨਿੰਮੀ ਸੋਨਕਰ, ਵਿਕਾਸ ਮਲਿਕ, ਕਰਮ ਸਿੰਘ ਚਾਹਲ, ਗੌਤਮ ਕੁਮਾਰ, ਮਨੀਸ਼ ਗੁਰਜਰ ਸਮੇਤ ਸੈਂਕੜੇ ਪਾਰਟੀ ਵਰਕਰ ਹਾਜ਼ਰ ਸਨ।