ਪਟਿਆਲਾ- ਪਿੰਡਾ ਦੇ ਕਿਰਤੀਆਂ ਲਈ 100 ਦਿਨ ਕੰਮ ਦੇ ਕਾਨੂੰਨ ਨਰੇਗਾ 2005 ਨੂੰ ਕਿਸੇ ਵੀ ਕ਼ੀਮਤ ਤੇ ਖਤਮ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਕਰਨੀਂ ਪਵੇ, ਕਿਉਂ ਕਿ 2004 ਵਿੱਚ ਬਣੀਂ ਯੂ ਪੀ ਏ 1 ਸਰਕਾਰ ਦੇ ਸਮੇਂ ਕਮਿਊਨਿਸਟਾਂ ਦੀ ਪਹਿਲ ਕਦਮੀ ਨਾਲ ਇਹ ਐਕਟ ਹੋਂਦ ਵਿੱਚ ਆਇਆ ਤੇ ਇਸ ਨਾਲ ਪੇਂਡੂ ਕਿਰਤੀਆਂ ਨੂੰ ਕਾਫੀ ਰਾਹਤ ਮਿਲੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਏਟਕ ਦੇ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਡੀ ਸੀ ਦਫ਼ਤਰ ਪਟਿਆਲਾ ਵਿਖੇ ਨਰੇਗਾ ਕਾਮਿਆਂ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆ ਕੀਤਾ, ਨਰੇਗਾ 2005 ਦੀ ਪਾਰਦਰਸ਼ਤਾ ਬਹਾਲੀ ਲਈ,ਐਕਟ ਅਨੁਸਾਰ ਕੰਮ ਜਾਂ ਬੇਰੁਜ਼ਗਾਰੀ ਭੱਤਾ, ਨਰੇਗਾ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ,ਸਕਿਲਡ ਲੇਬਰ ਦੇ ਨਾਂ ਤੇ ਜ਼ਾਹਲੀ ਹੱੱੜਪੀ ਰਕਮ ਵਸੂਲੀ, ਭਿਰਸ਼ਟਾਚਾਰੀਆ ਮਿਸ਼ਾਲੀ ਸਜ਼ਾ ਦਿਵਾਉਣ ਲਈ ਰੋਕੀਆਂ।
ਰੁਕੀਆਂ ਉਜ਼ਰਤਾਂ ਤੇ ਬੇਰੁਜ਼ਗਾਰੀ ਭੱਤੇ ਦੀ ਅਦਾਇਗੀ ਲਈ, ਮੇਟਾ ਦੀ ਉਜਰਤ ਸੇਮੀ ਸਕਿਲਡ ਖ਼ਾਤੇ ਵਿੱਚੋ ਕਰਨ, ਨਵੇਂ ਜਾਬ ਕਾਰਡ ਜ਼ਾਰੀ ਕਰਨ ਮੇਟਾ ਵੱਲੋ ਜਾਬ ਤੇ ਹਾਜ਼ਰੀ ਲਾਉਂਣਾ ਯਕੀਨੀ ਕਰਨਾ ਆਦਿ ਮੰਗਾਂ ਨੂੰ ਲੈ ਕੇ ਅੱਜ਼ ਇੱਥੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ ਏਟਕ ਦੀ ਅਗਵਾਈ ਚ ਸੂਬਾ ਪੱਧਰੀ ਕਾਲ ਉਤੇ ਦਿੱਤੇ ਜਾ ਰਹੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਧਾਲੀਵਾਲ ਤੇ ਗਦਾਈਆ ਨੇ ਕਿਹਾ ਤੇਜ਼ੀ ਨਾਲ ਖੇਤੀ ਖ਼ੇਤਰ ਤੇ ਹੋਰਨਾਂ ਖੇਤਰਾਂ ਚ ਵੱਧੇ ਮਸ਼ੀਨੀਕਰਨ ਨੇ ਪੇਂਡੂ ਕਾਮਿਆਂ ਕੋਲੋਂ ਕੰਮ ਘਟਾਇਆ ਹੈ।
ਜਿਸ ਕਰਕੇ ਮੌਜੂਦਾ ਸਮੇਂ ਵਿੱਚ ਨਰੇਗਾ 2005 ਨੂੰ ਹੋਰ ਮਜ਼ਬੂਤ ਕਰਦਿਆ ਪਾਰਦਰਸਤਾਂ ਨਾਲ ਚਲਾਕੇ,ਕੰਮ ਦੇ ਦਿਨ 200 ਕਰਨ ਦੀ ਅਣਸਰਦੀ ਲੋੜ ਹੈ, ਨਰੇਗਾ ਕਾਮਿਆਂ ਨੂੰ ਰੋਜ਼ਾਨਾ ਉਜਰਤ 346 ਜੋ ਦਿੱਤੀ ਜਾ ਰਹੀ ਹੈ, ਇਹ ਉਜਰਤ ਰੋਟੀ ਸਮੇਤ ਕਾਮਿਆਂ ਦੀ ਹੈ, ਨਰੇਗਾ ਕਾਮੇ ਰੋਟੀ ਆਪਣੇ ਘਰਾਂ ਤੋਂ ਲੈ ਕੇ ਜਾਂਦੇ ਹਨ ਇਸ ਲਈ ਉਹਨਾਂ ਨੂੰ ਰੋਜ਼ਾਨਾ ਉਜਰਤ 449 ਰੁਪਏ ਮਿਲ਼ਣੀ ਚਾਹੀਦੀ ਹੈ, ਨਰੇਗਾ ਮੇਟ ਸੇਮੀ ਸਕਿਲਡ ਕਾਮੇਂ ਹਨ ਉਹਨਾਂ ਬਹੁਤ ਵੱਡਾ ਧੱਕਾ ਹੈ,ਇਸ ਉਹਨਾਂ ਦੀ ਉਜ਼ਰਤਾਂ ਮਟੀਰੀਅਲ ਖ਼ਾਤੇ ਚੋਂ ਦੇਣੀ ਬਣਦੀ ਹੈ ਜ਼ੋ ਕਿ 499 ਰੁਪਏ ਹੈ।
ਪੰਜਾਬ ਵਿੱਚ ਨਰੇਗਾ ਅੰਦਰ ਬਹੁਤ ਵੱਡੀ ਪੱਧਰ ਤੇ ਭਿਰਸ਼ਟਾਚਾਰ ਹੈ,ਇਸ ਬੰਦ ਕਰਨ ਲਈ ਸਖ਼ਤੀ ਨਾਲ ਨਜਿੱਠਿਆ ਜਾਵੇ, ਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਇਸ ਸਮੇਂ ਹੋਏ ਵਿਸ਼ਾਲ ਇੱਕਠ ਨੂੰ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ, ਸੰਬੋਧਨ ਕਰਦਿਆ ਪੰਜਾਬ ਇਸਤਰੀ ਸਭਾ ਨਾਲ ਸੰਬੰਧਿਤ ਬੀਬੀ ਰਵਿੰਦਰਜੀਤ ਕੌਰ ਪਟਿਆਲਾ, ਹਰਸ਼ਰਨ ਕੌਰ ਪਟਿਆਲਾ, ਬਲਜੀਤ ਕੌਰ ਗਦਾਈਆ ਨੇ ਨੇ ਕਿਹਾ ਕਿ ਨਰੇਗਾ ਵਿੱਚ ਕੰਮ ਵਾਲੀ ਥਾਂ ਬੀਬੀਆਂ ਲਈ ਪਖਾਨੇ ਜਾਣ ਪੇਸ਼ਾਬ ਕਰਨ ਦੀ ਕੋਈ ਸੁਵਿਧਾ ਨਹੀਂ ਹੁੰਦੀ ਹੈ।
ਜਦੋਂ ਕਿ ਨਰੇਗਾ 2005 ਇਸ ਲਈ ਪ੍ਰਬੰਧ ਦੀ ਹਾਮੀਂ ਭਰਦਾ ਹੈ,ਤੇ ਕੰਮ ਵਾਲੀ ਥਾਂ ਸਾਫ਼ ਪੀਣ ਵਾਲਾਂ ਨਹੀਂ ਹੁੰਦਾ, ਤੇ ਨਾ ਮੁਢਲੀ ਸਹਾਇਤਾ ਲਈ ਕੋਈ ਪ੍ਰਬੰਧ ਕੀਤਾ ਜਾਂਦਾ ਸੈਂਕੜੇ ਵਾਰੀ ਨਰੇਗਾ ਕਾਮਿਆਂ ਦੇ ਸੱਟਾਂ ਬਗੈਰਾ ਲੱਗ ਜਾਂਦੀਆਂ ਹਨ,ਜਾ ਕਾਮੇਂ ਬੀਮਾਰ ਹੋ ਜਾਂਦੇ ਹਨ, ਇਸ ਦਾ ਪ੍ਰਬੰਧ ਸਖ਼ਤੀ ਨਾਲ਼ ਕਰਵਾਉਣਾ ਚਾਹੀਦਾ ਹੈ,ਇਸ ਧਰਨੇ ਨੂੰ ਗਗਨਦੀਪ ਕੌਰ ਕਕਰਾਲਾ, ਅਮਨਦੀਪ ਕੌਰ ਕਕਰਾਲਾ, ਅਮਰਜੀਤ ਸਿੰਘ ਗਦਾਈਆ, ਬੱਗਾ ਸਿੰਘ ਗਲਵੱਟੀ, ਦਰਸ਼ਨਾਂ ਕੌਰ ਬਨੇਰਾ ਖੁਰਦ, ਦਲਜੀਤ ਕੌਰ ਕੱਲ੍ਹਾ ਮਾਜ਼ਰਾ, ਕੁਲਵੰਤ ਕੌਰ ਨਰਮਾਣਾ,ਚਰਨ ਸਿੰਘ ਬਿਰਧਨੋ, ਕਿਰਨਾਂ ਕੌਰ, ਹਰਮੇਸ਼ ਸਿੰਘ ਟੋਡਰਵਾਲ ਨੇ ਵੀ ਸੰਬੋਧਨ ਕੀਤਾ।
ਨਰੇਗਾ 2005 ਨੂੰ ਕਿਸੇ ਕ਼ੀਮਤ ਤੇ ਵੀ ਖ਼ਤਮ ਨਹੀਂ ਕਰਨ ਦਿੱਤਾ ਜਾਵੇਗਾ- ਧਾਲੀਵਾਲ , ਗਦਾਈਆ
