ਚੰਡੀਗੜ੍ਹ (ਦਲਜੀਤ ਅਜਨੋਹਾ):- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਪਾਰਟੀ ਦੇ ਮੁੱਖ ਦਫ਼ਤਰ ਵਿੱਚ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਸੂਚੀ ਵਿੱਚ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੀਆਂ ਮਿਹਨਤੀ ਅਤੇ ਤਜਰਬੇਕਾਰ ਮਹਿਲਾਵਾਂ ਨੂੰ ਵੱਖ-ਵੱਖ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਸੂਚੀ ਅਨੁਸਾਰ, ਬੀਬੀ ਕੰਚਨਪ੍ਰੀਤ ਕੌਰ (ਤਰਨਤਾਰਨ), ਬੀਬੀ ਰਮਨਦੀਪ ਕੌਰ ਸ਼ੇਰੋਂ (ਖਡੂਰ ਸਾਹਿਬ), ਬੀਬੀ ਪਰਮਜੀਤ ਕੌਰ ਵਿਰਕ (ਸੰਗਰੂਰ), ਬੀਬੀ ਤਜਿੰਦਰ ਕੌਰ ਸੰਧੂ (ਲੁਧਿਆਣਾ), ਬੀਬੀ ਕਸ਼ਮੀਰ ਕੌਰ (ਗੁਰੂਹਰਸਹਾਏ), ਬੀਬੀ ਸ਼ਰਨਜੀਤ ਕੌਰ ਜਿੰਦੜ (ਗੁਰਦਾਸਪੁਰ), ਬੀਬੀ ਕਿਰਨਦੀਪ ਕੌਰ ਕਾਦੀਆਂ (ਲੁਧਿਆਣਾ), ਬੀਬੀ ਦਵਿੰਦਰ ਕੌਰ ਖਾਲਸਾ (ਬਠਿੰਡਾ), ਬੀਬੀ ਪਾਲੋ ਕੌਰ (ਮਲੋਟ) ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਆਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਮੀਤ ਪ੍ਰਧਾਨ ਦੇ ਅਹੁਦੇ 'ਤੇ ਬੀਬੀ ਰਾਜਿੰਦਰ ਕੌਰ (ਬਠਿੰਡਾ), ਬੀਬੀ ਤੇਜ ਕੌਰ (ਬਠਿੰਡਾ), ਬੀਬੀ ਬਲਜਿੰਦਰ ਕੌਰ (ਕਪੂਰਥਲਾ), ਬੀਬੀ ਹਰਕਿਰਨਜੀਤ ਕੌਰ (ਹੁਸ਼ਿਆਰਪੁਰ), ਬੀਬੀ ਪਵਨਦੀਪ ਕੌਰ ਗਿੱਲ (ਲੁਧਿਆਣਾ), ਬੀਬੀ ਸਤਵੰਤ ਕੌਰ (ਜਲੰਧਰ), ਬੀਬੀ ਦਲਜੀਤ ਕੌਰ (ਪਠਾਨਕੋਟ), ਬੀਬੀ ਜਸਪ੍ਰੀਤ ਕੌਰ (ਪਾਇਲ), ਬੀਬੀ ਕਰਮਦੀਪ ਕੌਰ ਢਿੱਲੋਂ (ਅਬੋਹਰ), ਬੀਬੀ ਸ਼ੈਰੀ ਗੋਇਲ (ਬਠਿੰਡਾ), ਬੀਬੀ ਹਰਮਨ ਸ਼ਰਮਾ (ਬਠਿੰਡਾ), ਬੀਬੀ ਹਰਪ੍ਰੀਤ ਕੌਰ (ਨਾਭਾ), ਬੀਬੀ ਬਲਜਿੰਦਰ ਕੌਰ ਕਲਮਾਂ (ਰੋਪੜ) ਅਤੇ ਬੀਬੀ ਜਸਵਿੰਦਰ ਕੌਰ (ਜਲੰਧਰ) ਨੂੰ ਨਿਯੁਕਤ ਕੀਤਾ ਗਿਆ ਹੈ।

ਬੀਬੀ ਰਚਨਾ ਉਬਰਾਏ ਨੂੰ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਸਕੱਤਰ ਦੇ ਅਹੁਦੇ 'ਤੇ ਬੀਬੀ ਤਰਸੇਮ ਕੌਰ (ਫਿਲੌਰ), ਬੀਬੀ ਦਲਜੀਤ ਕੌਰ (ਲਹਿਰਾਗਾਗਾ), ਡਾ. ਸੰਦੀਪ ਕੌਰ (ਲਹਿਰਾ), ਬੀਬੀ ਡਿੰਪੀ (ਬਠਿੰਡਾ), ਸ਼੍ਰੀਮਤੀ ਨੀਤੀ ਤਲਵਾੜ (ਹੁਸ਼ਿਆਰਪੁਰ), ਬੀਬੀ ਦਲਜੀਤ ਕੌਰ (ਫਗਵਾੜਾ), ਬੀਬੀ ਬਲਵਿੰਦਰ ਕੌਰ (ਜਲੰਧਰ), ਬੀਬੀ ਗੁਰਪ੍ਰੀਤ ਕੌਰ ਮੂਸਾ (ਮਾਨਸਾ), ਬੀਬੀ ਮੀਰਾ (ਕਪੂਰਥਲਾ), ਬੀਬੀ ਰਜਨੀ (ਕਪੂਰਥਲਾ), ਬੀਬੀ ਚਰਨਜੀਤ ਕੌਰ ਸ਼ਾਮਪੁਰਾ (ਰੋਪੜ) ਅਤੇ ਬੀਬੀ ਹਰਸਿਮਰਨਜੀਤ ਕੌਰ (ਮੋਹਾਲੀ) ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸੇ ਤਰ੍ਹਾਂ, ਸੰਯੁਕਤ ਸਕੱਤਰ ਦੇ ਅਹੁਦੇ 'ਤੇ ਬੀਬੀ ਸੰਤੋਸ਼ (ਫਾਜ਼ਿਲਕਾ), ਬੀਬੀ ਕੰਵਲਜੀਤ ਕੌਰ ਬਾਮੂਵਾਲ (ਭੁਲੱਥ), ਬੀਬੀ ਜਸਵੀਰ ਕੌਰ ਲੰਡੇ (ਬਾਘਾਪੁਰਾਣਾ), ਬੀਬੀ ਜੋਗਿੰਦਰ ਕੌਰ (ਸੁਜਾਨਪੁਰ), ਬੀਬੀ ਰੀਤਿਕਾ (ਪਠਾਨਕੋਟ), ਬੀਬੀ ਰਾਣੀ ਧਾਲੀਵਾਲ (ਲੁਧਿਆਣਾ) ਅਤੇ ਬੀਬੀ ਰਮਨਦੀਪ ਕੌਰ (ਲੁਧਿਆਣਾ) ਨੂੰ ਨਿਯੁਕਤ ਕੀਤਾ ਗਿਆ ਹੈ।

ਇਨ੍ਹਾਂ ਨਿਯੁਕਤੀਆਂ ਨਾਲ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।