ਚੰਡੀਗੜ੍ਹ, 12 ਮਾਰਚ:- ਨਾਬਾਰਡ (ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ) ਦੇ ਹਰਿਆਣਾ ਖੇਤਰੀ ਦਫਤਰ ਵੱਲੋਂ ਗ੍ਰਾਮੀਣ ਭਾਰਤ ਮਹੋਤਸਵ - ਪ੍ਰਦਰਸ਼ਨੀ ਅਤੇ ਵਿਕਰੀ ਦਾ ਆਯੋਜਨ 13 ਤੋਂ 22 ਮਾਰਚ, 2026 ਤੱਕ ਚੰਡੀਗੜ੍ਹ ਦੇ ਸੈਕਟਰ-34 ਸਥਿਤ ਏਗਜ਼ੀਬਿਸ਼ਨ ਗਰਾਉਂਡ ਵਿੱਚ ਕੀਤਾ ਜਾਵੇਗਾ। 10 ਦਿਨ ਦੀ ਪ੍ਰਦਰਸ਼ਨੀ ਅਤੇ ਵਿਕਰੀ ਮਹੋਤਸਵ ਵਿੱਚ ਭਾਰਤ ਦੀ ਖੁਸ਼ਹਾਲ ਗ੍ਰਾਮੀਣ ਵਿਰਾਸਤ, ਰਿਵਾਇਤੀ ਸ਼ਿਲਪ ਅਤੇ ਹੈਂਡਲੂਮਸ ਉਤਪਾਦਾਂ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨੀ ਸਵੇਰੇ 10:00 ਵਜੇ ਤੋਂ ਰਾਤ 8:00 ਵਜੇ ਤੱਕ ਲਗਾਈ ਜਾਵੇਗੀ।
          ਇਸ ਮਹੋਤਸਵ ਵਿੱਚ ਦੇਸ਼ ਦੇ 20 ਸੂਬਿਆਂ ਤੋਂ ਆਏ ਕਾਰੀਗਰਾਂ, ਬੁਨਕਰਾਂ, ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਅਤੇ ਕਿਸਾਨਾਂ ਵੱਲੋਂ ਲਗਭਗ 40 ਸਟਾ ਲ ਲਗਾਏ ਜਾਣਗੇ। ਇੰਨ੍ਹਾਂ ਸਟਾਲਾਂ 'ਤੇ ਉਤਪਾਦ ਵਿਕਰੀ ਦੇ ਲਈ ਵੀ ਉਪਲਬਧ ਰਹਿਣਗੇ।
          ਇਸ ਪ੍ਰਦਰਸ਼ਨੀ ਵਿੱਚ ਨਾਗਰਿਕਾਂ ਨੁੰ ਵੱਖ-ਵੱਖ ਤਰ੍ਹਾ ਦੇ ਗ੍ਰਾਮੀਣ ਉਤਪਾਦ ਦੇਖਣ ਅਤੇ ਖਰੀਦਣ ਦਾ ਮੌਕਾ ਮਿਲੇਗਾ। ਇੰੰਨ੍ਹਾਂ ਵਿੱਚ ਮਧੂਬਨੀ ਅਤੇ ਗੋਂਡ ਪੇਂਟਿੰਗਸ, ਡੋਕਰਾ ਕਲਾ, ਬਾਸ ਅਤੇ ਬੇਂਤ ਦੇ ਉਤਪਾਦ, ਫੁੱਲਕਾਰੀ, ਪਸ਼ਮੀਨਾ, ਹੋਮ ਫਨਿਸ਼ਿੰਗ ਅਤੇ ਸਿਲਕ ਕਪੜੇ ਵਰਗੇ ਰਿਵਾਇਤੀ ਸ਼ਿਲਪ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਇਸ ਤੋਂ ਇਲਾਵਾ ਜੈਵਿਕ ਮਸਾਲੇ, ਅਚਾਰ ਅਤੇ ਡਰਾਈ ਫਰੂਟਸ ਵਰਗੇ ਉਤਪਾਦ ਵੀ ਉਪਲਬਧ ਹੋਣਗੇ। ਵੱਖ-ਵੱਖ ਸੂਬਿਆਂ ਦੇ ਪਕਵਾਨਾਂ ਦੀ ਸਟਾਲ ਵੀ ਲਗਾਈ ਜਾਵੇਗੀ।
          ਨਾਬਾਰਡ ਦੇ ਬੁਲਾਰੇ ਨੇ ਦਸਿਆ ਕਿ ਇਸ ਮਹੋਤਸਵ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕ ਪਹੁੰਚ ਕੇ ਗ੍ਰਾਮੀਣ ਕਾਰੀਗਰਾਂ, ਬੁਨਕਰਾਂ ਅਤੇ ਮਹਿਲਾ ਉਦਮੀਆਂ ਨੂੰ ਨਾ ਸਿਰਫ ਪ੍ਰੋਤਸਾਹਿਤ ਕਰਨ ਸਗੋ ਹੱਥ ਨਾਲ ਬਣੇ ਉਤਪਾਦਾਂ ਨੂੰ ਖਰੀਦ ਕੇ ਗ੍ਰਾਮੀਣ ਅਰਥਵਿਵਸਥਾ ਨੂੰ ਮਜਬੂਤ ਕਰਨ ਵਿੱਚ ਆਪਣਾ ਯੋਗਦਾਨ ਦੇਣ।