ਮੋਹਾਲੀ, 27 ਸਤੰਬਰ:- ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ. ਨਗਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਅਕਾਸ਼ਦੀਪ ਔਲਖ ਪੀ.ਪੀ.ਐਸ., ਕਪਤਾਨ ਪੁਲਿਸ (ਆਪਰੇਸ਼ਨ), ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ਼੍ਰੀ ਰਾਜਨ ਪਰਮਿੰਦਰ ਸਿੰਘ ਪੀ.ਪੀ.ਐਸ., ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲ੍ਹਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ ਓਪਰੇਸ਼ਨ ਸੈੱਲ ਮੋਹਾਲੀ ਦੀ ਟੀਮ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 53 ਗ੍ਰਾਮ ICE (Methamphetamine ਕਮਰਸ਼ੀਅਲ ਬ੍ਰਾਮਦਗੀ) ਅਤੇ 50 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 26-09-2026 ਨੂੰ ਓਪਰੇਸ਼ਨ ਸੈੱਲ ਮੋਹਾਲੀ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਬੜਮਾਜਰਾ ਤੋਂ ਰਾਏਪੁਰ ਸਾਈਡ ਨੂੰ ਆ ਰਹੀ ਸੀ। ਜਦੋਂ ਪੁਲਿਸ ਪਾਰਟੀ ਨੇੜੇ ਟੀ-ਪੁਆਇੰਟ ਪਿੰਡ ਰਾਏਪੁਰ ਪੁੱਜੀ ਤਾਂ ਇੱਕ ਗੱਡੀ ਨੰ: CH03-S-5050 ਮਾਰਕਾ ਹੌਂਡਾ ਸਿਟੀ ਨੇੜੇ ਟੀ-ਪੁਆਇੰਟ ਪਾਸ ਖੜ੍ਹੀ ਦਿਖਾਈ ਦਿੱਤੀ। ਜਿਸ ਨਾਲ 02 ਨੌਜਵਾਨ ਢੋਹ ਲਗਾਈ ਖੜ੍ਹੇ ਸਨ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਲਏ। ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਦੀ ਗੱਡੀ ਨੂੰ ਸ਼ੱਕ ਦੀ ਬਿਨਾਹ 'ਤੇ ਚੈੱਕ ਕੀਤਾ ਗਿਆ ਤਾਂ ਗੱਡੀ ਵਿੱਚੋਂ ICE (Methamphetamine), ਹੈਰੋਇਨ, ਇੱਕ ਡਿਜੀਟਲ ਕੰਡਾ ਅਤੇ ਪਾਰਦਰਸ਼ੀ ਮੋਮੀ ਲਿਫਾਫੇ ਬ੍ਰਾਮਦ ਹੋਏ। ਜਿਸ 'ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 257 ਮਿਤੀ 26-09-2026 ਅ/ਧ 21/22-61-85 NDPS Act ਥਾਣਾ ਬਲੌਂਗੀ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।


ਪੁੱਛਗਿੱਛ ਦੋਸ਼ੀ:

1. ਦਿਸ਼ਾਂਤ ਗਰਗ ਪੁੱਤਰ ਕਪਿਲ ਦੇਵ ਵਾਸੀ ਮਕਾਨ ਨੰ: 18, ਪਿੰਡ ਕਜਹੇੜੀ, ਸੈਕਟਰ-52, ਚੰਡੀਗੜ੍ਹ, ਥਾਣਾ ਸੈਕਟਰ-36, ਚੰਡੀਗੜ੍ਹ, ਜਿਸਦੀ ਉਮਰ ਕਰੀਬ 24 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਣ-ਵਿਆਹਿਆ ਹੈ। ਦੋਸ਼ੀ ਵਿਰੁੱਧ ਪਹਿਲਾਂ ਵੀ ਥਾਣਾ ਸੋਲਨ, ਜਿਲ੍ਹਾ ਸੋਲਨ, ਹਿਮਾਚਲ ਪ੍ਰਦੇਸ਼ ਅਤੇ ਥਾਣਾ ਸੈਕਟਰ-17, ਚੰਡੀਗੜ੍ਹ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ 02 ਮੁਕੱਦਮੇ ਦਰਜ ਹਨ।

2. ਸੰਜੇ ਪੁੱਤਰ ਕਮਲ ਥਾਪਾ ਵਾਸੀ ਪਿੰਡ ਦਿਹਾਰੀ, ਥਾਣਾ ਕੰਡਾਘਾਟ, ਜਿਲ੍ਹਾ ਸੋਲਨ, ਹਿਮਾਚਲ ਪ੍ਰਦੇਸ਼, ਜਿਸਦੀ ਉਮਰ ਕਰੀਬ 26 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਣ-ਵਿਆਹਿਆ ਹੈ। ਦੋਸ਼ੀ ਵਿਰੁੱਧ ਪਹਿਲਾਂ ਥਾਣਾ ਸੋਲਨ, ਜਿਲ੍ਹਾ ਸੋਲਨ, ਹਿਮਾਚਲ ਪ੍ਰਦੇਸ਼ ਵਿਖੇ 01 ਚੋਰੀ ਦਾ ਮੁਕੱਦਮਾ ਦਰਜ ਹੈ।

  ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਹੈਰੋਇਨ/ਆਈਸ ਕਿਹੜੇ ਵਿਅਕਤੀ ਪਾਸੋਂ ਖਰੀਦ ਕਰਦੇ ਸਨ ਅਤੇ ਕਿੱਥੇ-ਕਿੱਥੇ ਸਪਲਾਈ ਕਰਦੇ ਸਨ। ਦੋਸ਼ੀਆਂ ਨਾਲ ਇਸ ਧੰਦੇ ਵਿੱਚ ਜੁੜੇ ਇਸਦੇ ਸਾਥੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।