ਮੁਕੇਰੀਆਂ: ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਵਲੋਂ ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਸ਼ਨੀਵਾਰ 19-ਅਕਤੂਬਰ-2024 ਨੂੰ ਕਰਵਾਚੌਥ ਦਾ ਇੰਵੈਂਟ ਕਰਵਾਇਆ ਗਿਆ। ਇੰਵੈਂਟ ਵਿਚ ਕਾਲਜ ਦੇ ਫੀਮੇਲ ਅਧਿਆਪਕ ਅਤੇ ਹੋਰ ਡਿਪਾਰਟਮੈਂਟ ਦੀਆਂ ਵਿਦਿਆਰਥਣਾਂ ਨੂੰ ਬੁਲਾਇਆ ਗਿਆ। ਕਰਵਾਚੌਥ ਪ੍ਰੋਗਰਾਮ ਵਿੱਚ ਅਧਿਆਪਕਾਂ ਨੂੰ ਸਕਿੰਨ, ਹੇਅਰ, ਨੇਲ ਦੀਆਂ ਸਰਵਿਸਾ ਦਿੱਤੀਆਂ ਗਈਆਂ। ਕਾਲਜ ਦੇ ਸਾਰੇ ਅਧਿਆਪਕਾਂ ਨੇ ਬੜੇ ਹੀ ਉਤਸਾਹ ਨਾਲ ਇਸ ਪ੍ਰੋਗਰਾਮ ਦੀ ਰੋਣਕ ਨੂੰ ਵਧਾਇਆ।
ਬਿਊਟੀ ਦੀ ਵਿਦਿਆਰਥਣਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਧਿਆਪਕ ਅਤੇ ਲੜਕੀਆਂ ਨੂੰ ਸਾਰੀਆਂ ਸਹੂਲਤਾਂ ਵਧੀਆ ਢੰਗ ਨਾਲ ਦਿੱਤੀਆਂ। ਇਸ ਪ੍ਰੋਗਰਾਮ ਵਿੱਚ ਵਿਦਿਆਰਥਣਾਂ ਨੇ ਵੱਖ ਵੱਖ ਤਰ੍ਹਾਂ ਦੇ ਮੰਹਿਦੀ ਡਿਜ਼ਾਈਨ ਲਗਾਏ। ਮਾਡਰਨ ਗਰੁੱਪ ਆਫ਼ ਕਾਲਜਿਜ ਦੇ ਮੈਨੇਜਿੰਗ ਡਾਇਰੈਕਟਰ ਡਾ ਅਰਸ਼ਦੀਪ ਸਿੰਘ ਨੇ ਕਿਹਾ ਕਿ ਕਾਲਜ ਅਜਿਹੇ ਸਮੂਹ ਚਰਚਾ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਹੋ ਸਕੇ।
ਇਸ ਮੌਕੇ ਪਿ੍ੰਸੀਪਲ ਡਾ: ਜਤਿੰਦਰ ਕੁਮਾਰ, ਐਸੋਸੀਏਟ ਡੀਨ ਸ਼੍ਰੀ ਸੁਖਜਿੰਦਰ ਸਿੰਘ ਤੇ ਹੈੱਡ ਆਫ਼ ਡੀਪਾਰਟਮੈਂਟ ਮਕੈਨਿਕਲ ਇੰਜਨੀਰਿੰਗ ਡਾ. ਰਣਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਸਹਾਈ ਹਨ| ਇਸ ਮੌਕੇ ਤੇ ਪ੍ਰੋਫੈਸਰ ਪਰਵਿੰਦਰ ਸਿੰਘ , ਪ੍ਰੋਫੈਸਰ ਸਰਿਸ਼ਟਾ, ਪ੍ਰੋਫੈਸਰ ਸ਼ੀਤਲ ਮਨਹਾਸ ਪ੍ਰੋਫੈਸਰ ਸ਼ਿਲਪਾ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।
ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਵਲੋਂ ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਕਰਵਾਚੌਥ ਦਾ ਇੰਵੈਂਟ ਕਰਵਾਇਆ ਗਿਆ
