ਰਾਜਪੁਰਾ 27 ਫਰਵਰੀ- ਰਾਜਪੁਰਾ ਦੇ ਨਾਲ ਲੱਗਦੇ ਨਿਲਾਸ ਦੇ ਪ੍ਰਾਚੀਨ ਸ਼ਿਮੰਦਰ ਵਿੱਚ ਅੱਜ ਸ਼ਿਵਰਾਤਰੀ ਦੇ ਮੌਕੇ ਤੇ ਹਲਕਾ ਵਿਧਾਇਕ ਮੈਡਮ ਮੀਨਾ ਮਿੱਤਲ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ ਇਸ ਦੇ ਨਾਲ ਹੀ ਅੱਜ ਸਾਬਕਾ ਹਲਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਭਾਰਤੀ ਜਨਤਾ ਪਾਰਟੀ ਤੋਂ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਵੀ ਮੰਦਰ ਵਿੱਚ ਹਲਕੇ ਦੀ ਬੇਹਤਰੀ ਦੇ ਲਈ ਹਾਜ਼ਰੀ ਲਗਵਾਈ|
 ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਮੈਡਮ ਮੀਨਾ ਮਿੱਤਲ ਨੇ ਕਿਹਾ ਕਿ   ਰਾਜਪੁਰਾ ਤੋਂ ਨਲਾਸ ਮੰਦਰ ਆਉਣ ਲਈ ਸ਼ਰਧਾਲੂਆਂ ਲਈ ਸਰਹਿੰਦ ਰੋਡ ਵਾਲਾ ਕੱਟ ਖੋਲ ਦਿਤਾ ਗਿਆ ਹੈ ਅਤੇ ਰਾਜਪੁਰਾ ਸਰਹਿੰਦ ਵਾਲਾ ਉਵਰ ਬ੍ਰਿਜ ਵੀ ਮਾਰਚ ਮਹੀਨੇ ਵਿਚ ਪੂਰਾ ਕਰਕੇ ਸ਼ਹਿਰ ਵਾਸੀਆਂ ਦੇ ਹਵਾਲੇ ਕਰ ਦਿਤਾ ਜਾਵੇਗਾ, ਵਿਧਾਇਕ  ਨੀਨਾ ਮਿੱਤਲ ਨੇ ਕਿਹਾ ਕੀ ਇਤਿਹਾਸਕ ਮੰਦਰ ਨਲਾਸ ਵਿਖੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਇਆ ਹੈ ਇਸ ਲਈ ਉਹ ਹਲਕੇ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਛੱਡਣਗੇ|
 ਉਹਨਾਂ ਨੇ ਕਿਹਾ ਕਿ ਨਲਾਸ਼ ਮੰਦਰ ਨੂੰ ਆਉਣ ਲਈ ਜੀ ਟੀ ਰੋਡ ਤੇ ਕੱਟ ਬਣਾਉਣ ਦਾ ਉਹਨਾਂ ਦਾ ਸੁਪਨਾ ਸੀ ਜਿਹੜਾ ਭੋਲੇ ਨਾਥ ਦੀ ਕਿਰਪਾ ਨਾਲ ਅੱਜ ਪੂਰਾ ਹੋ ਗਿਆ ਹੈ । ਉਹਨਾਂ ਨੇ ਦੇਸ਼ ਵਾਸੀਆਂ ਨੂੰ ਮਹਾਂ ਸ਼ਿਵਰਾਤਰੀ ਦੀਆਂ ਵਧਾਈਆਂ ਦਿਤੀਆਂ । ਇਸ ਮੋਕੇ ਤੇ ਮਹੰਤ ਲਾਲ ਗਿਰੀ ਜੀ ਮਹਾਰਾਜ ਨੇ ਮੰਦਰ ਦੇ ਇਤਿਹਾਸ ਸਬੰਧੀ ਭਰਭੂਰ ਜਾਣਕਾਰੀ ਦਿਤੀ ਅਤੇ ਦੱਸਿਆ ਕਿ ਵੈਸੇ ਤਾਂ ਅੱਜ ਸ਼ਰਧਾਲੂ ਵੱਡੀ ਗਿਣਤੀ ਵਿਚ ਮੱਥਾ ਟੇਕਣ ਲਈ ਆ ਰਹੇ ਹਨ ਪਰ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਹੇ ਪਰ ਸ਼ਰਧਾਲੂ  ਲਗਾਤਾਰ 4 ਦਿਨਾ ਤਕ   ਆਉਂਦੇ ਰਹਿੰਦੇ ਹਨ|
 ਇਸ ਮੰਦਰ ਦੇ ਇਤਿਹਾਸ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਇਹ ਮੰਦਰ ਸਾਢੇ ਪੰਜ ਸੌ ਸਾਲ ਪੁਰਾਣਾ ਹੈ ਅਤੇ ਇਹ ਮਾਨਤਾ ਹੈ ਕਿ ਇਥੇ ਸ਼ਿਵ ਲਿੰਗ ਆਪਣੇ ਆਪ ਪ੍ਰਗਟ ਹੋਏ ਸਨ। ਮੰਦਰ ਦੇ ਗੇਟ ਤੇ ਲਿਖੇ ਹੋਏ ਇਤਿਹਾਸ ਮੁਤਾਬਕ ਇਥੇ ਬੋਹੜ ਦਾ ਪੁਰਾਤਨ ਦਰਖਤ ਹੈ ਜੋ ਕਿ ਸਾਢੇ ਪੰਜ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਮੰਦਰ ਵਿਚ 140 ਫੁੱਟ ਉਚੀ ਸ਼ਿਵ ਭੋਲੇ ਨਾਥ ਦੀ ਮੂਰਤੀ ਲੱਗੀ ਹੋਈ ਹੈ।
ਰਾਜਪੁਰਾ ਸ਼ਹਿਰ ਤੋਂ ਲੈ ਕੇ ਨਲਾਸ ਮੰਦਰ ਤੱਕ ਥਾਂ ਥਾਂ ਤੇ ਸ਼ਰਧਾਲੂਆਂ ਲਈ ਲੰਗਰ ਲਾਏ ਹੋਏ ਸਨ ਜਿਥੇ ਸ਼ਰਧਾਲੂ ਸ਼ਰਧਾ ਨਾਲ ਲੰਗਰ ਛੱਕਦੇ ਵੇਖੇ ਗਏ ।ਇਸ ਮੌਕੇ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੀ ਆਪਣੇ ਪਰਿਵਾਰ ਅਤੇ ਪਾਰਟੀ ਵਰਕਰਾਂ ਨਾਲ ਪੁੱਜੇ ਹੋਏ ਸਨ।   ਇਸ ਮੌਕੇ ਤੇ ਤਿੰਨੋ ਲੀਡਰਾਂ ਨੇ ਕਿਹਾ  ਕਿ ਉਹ ਹਰ ਸਾਲ ਮੰਦਰ ਵਿਚ ਹਲਕੇ ਦੀ ਬੇਹਤਰੀ ਤੇ ਆਪਸੀ ਭਾਈਚਾਰਕ ਸਾਂਝ ਬਣੀ ਰਵੇ ਇਸ ਲਈ ਭਗਵਾਨ ਭੋਲੇਨਾਥ ਦੇ ਚਰਨਾਂ ਵਿੱਚ  ਨਤਮਸਤਕ ਹੋਣ ਲਈ ਆਉਦੇ ਹਨ