ਪਟਿਆਲਾ, 5 ਫਰਵਰੀ- ਨਗਰ ਨਿਗਮ, ਪਟਿਆਲਾ ਦੇ ਬਹੁ ਚਰਚਿਤ ਡੈਅਰੀ ਪ੍ਰੋਜੈਕਟ ਨੂੰ ਰੀਵਿਊ ਕਰਨ ਲਈ ਮੇਅਰ ਕੁੰਦਨ ਗੋਗੀਆ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਮੇਅਰ ਵਲੋਂ ਡੇਅਰੀ ਪ੍ਰੋਜੈਕਟ ਤੇ ਪੈਂਡਿੰਗ ਪਏ ਕੰਮਾਂ ਬਾਰੇ ਜਾਣਕਾਰੀ ਲਈ ਅਤੇ ਹਦਾਇਤ ਕੀਤੀ ਗਈ ਕਿ ਜੋ ਵੀ ਕੰਮ ਪੈਂਡਿੰਗ ਰਹਿੰਦੇ ਹਨ, ਉਸ ਸਬੰਧੀ ਕਾਰਵਾਈ ਅਗਲੇ ਇਕ ਮਹੀਨੇ ਦੇ ਅੰਦਰ ਅੰਦਰ ਪੂਰੀ ਕਰ ਲਈ ਜਾਵੇ ਤਾਂ ਕਿ ਡੇਅਰੀ ਸ਼ਿਫਟਿੰਗ ਦਾ ਕੰਮ ਸ਼ੁਰੂ ਕੀਤਾ ਜਾ ਸਕੇ।
ਉਨ੍ਹਾਂ ਦਸਿਆ ਕਿ ਡੇਅਰੀ ਦੇ ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸੀਵਰੇਜ ਸਿਸਟਮ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚ ਰਿਹਾ ਹੈ। ਇਸਤੋਂ ਇਲਾਵਾ ਮੇਅਰ ਨੇ ਦਸਿਆ ਕਿ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਰਖਦੇ ਹੋਏ ਵਾਟਰ ਸਪਲਾਈ ਅਤੇ ਸੀਵਰੇਜ ਬਿਲਾਂ ਦੀ ਆਨਲਾਈਨ ਅਦਾਇਗੀ ਲਈ ਨਗਰ ਨਿਗਮ ਵੱਲੋਂ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਲੋਕ ਆਪਣੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦਾ ਭੁਗਤਾਨ ਆਨਲਾਈਨ ਵਿਧੀ ਰਾਹੀਂ ਘਰ ਬੈਠੇ ਹੀ mcpatiala.in/ws/ ਲਿੰਕ 'ਤੇ ਲਾਗਇਨ ਕਰਕੇ ਕਰ ਸਕਦੇ ਹਨ।
ਮੀਟਿੰਗ ਵਿਚ ਡਾ: ਰਜਤ ਓਬਰਾਏ, ਕਮਿਸ਼ਨਰ, ਨਗਰ ਨਿਗਮ, ਪਟਿਆਲਾ, ਸ੍ਰੀਮਤੀ ਦੀਪਜੋਤ ਕੌਰ ਸੰਯੁਕਤ ਕਮਿਸ਼ਨਰ, ਸ੍ਰੀ ਬਬਨਦੀਪ ਸਿੰਘ, ਸੰਯੁਕਤ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਵਾਲੀਆ, ਨਿਗਰਾਨ ਇੰਜੀਨੀਅਰ, ਡਾ: ਨਵਿੰਦਰ ਸਿੰਘ, ਹੈਲਥ ਅਫਸਰ ਅਤੇ ਪੀ.ਐਸ.ਪੀ.ਸੀ.ਐਲ. ਦੇ ਕਾਰਜਕਾਰੀ ਇੰਜੀਨੀਅਰ ਹਾਜ਼ਰ ਸਨ ।
ਡੇਅਰੀ ਸ਼ਿਫਟਿੰਗ ਦਾ ਕੰਮ ਇੱਕ ਮਹੀਨੇ ਦੇ ਅੰਦਰ ਸ਼ੁਰੂ ਕਰਨ ਦੀ ਮੇਅਰ ਵੱਲੋਂ ਹਦਾਇਤ
