ਗੜ੍ਹਸ਼ੰਕਰ, 10 ਸਤੰਬਰ:- ਗੜ੍ਹਸ਼ੰਕਰ ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਈਟੀ ਨੇਤਰਹੀਣਾਂ ਨੂੰ ਰੋਸ਼ਨੀ ਪ੍ਰਦਾਨ ਕਰਨ ਤੋਂ ਅਤੇ ਸਰੀਰ ਦਾਨ ਕਰਨ ਲਈ ਕੰਮ ਕਰਦੀ ਹੈ। ਡਾਕਟਰ ਨਿਰਮਲ ਕੁਮਾਰ, ਸੀਨੀਅਰ ਮੈਡੀਕਲ ਅਫਸਰ, ਬਿਨੇਵਾਲ, ਗੜ੍ਹਸ਼ੰਕਰ ਵੱਲੋਂ ਆਪਣੇ ਪਿਤਾ ਜੀ ਸ਼੍ਰੀ ਮੋਹਣ ਲਾਲ ਜੀ ਦੀ ਯਾਦ ਵਿੱਚ ਉਹਨਾਂ ਦੀ ਬਰਸੀ ’ਤੇ 25 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ, ਤਾਂ ਜੋ ਉਹਨਾਂ ਦੀ ਯਾਦ ਵਿੱਚ ਕਿਸੇ ਲੋੜਵੰਦ ਨੂੰ ਰੋਸ਼ਨੀ ਮਿਲ ਸਕੇ।
ਸੰਸਥਾ ਵੱਲੋਂ ਸ੍ਰੀ ਜੇ. ਬੀ. ਬਹਿਲ, ਪ੍ਰਧਾਨ, ਡਾਕਟਰ ਤਰਸੇਮ ਸਿੰਘ, ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ, ਪ੍ਰੋਫੈਸਰ ਦਲਜੀਤ ਸਿੰਘ, ਜਨਰਲ ਸਕੱਤਰ, ਸ੍ਰੀ ਮਹਾਜਨ, ਕੈਸ਼ੀਅਰ, ਸ੍ਰੀ ਕਨਵਰ ਮੋਟੀਵੇਟਰ, ਗੜ੍ਹ ਸ਼ੰਕਰ ਯੂਨਿਟ ਦੇ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ, ਭੁਪਿੰਦਰ ਸਿੰਘ, ਜਨਰਲ ਸਕੱਤਰ, ਓਕਾਰ ਸਿੰਘ ਚਹਿਲਪੁਰੀ, ਸਕੱਤਰ, ਰਾਜਨ ਸਲਣ, ਕੈਸ਼ੀਅਰ, ਰਮਨਦੀਪ ਸਿੰਘ, ਦਫਤਰ, ਅਜਾਇਬ ਸਿੰਘ ਬੋਪਾ ਰਾਏ, ਸਕੱਤਰ ਮੌਜੂਦ ਸਨ।
ਸੰਸਥਾ ਵੱਲੋਂ ਸ੍ਰੀ ਜੇ. ਬੀ. ਬਹਿਲ ਤੇ ਡਾਕਟਰ ਤਰਸੇਮ ਸਿੰਘ ਨੇ ਡਾਕਟਰ ਨਿਰਮਲ ਸਿੰਘ ਜੀ ਦਾ ਇਹ ਮਹਾਨ ਪਰਉਪਕਾਰੀ ਕੰਮ ਲਈ ਧੰਨਵਾਦ ਕੀਤਾ। ਸੰਸਥਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਤੱਕ 4174 ਲੋਕਾਂ ਦੀ ਅੱਖਾਂ ਦੀ ਪੁਤਲੀ ਬਦਲਵਾ ਕੇ ਰੋਸ਼ਨੀ ਪ੍ਰਦਾਨ ਕਰ ਚੁੱਕੀ ਹੈ। ਇਹ ਸੇਵਾ ਨਿਰੰਤਰ ਜਾਰੀ ਹੈ।
ਜਿੱਥੇ ਵੀ ਕੋਈ ਵਿਅਕਤੀ ਅੱਖ ਦੀ ਖਰਾਬ ਪੁਤਲੀ ਤੋਂ ਪੀੜਤ ਹੈ, ਉਹ ਉਹਨਾਂ ਦੀ ਸੰਸਥਾ ਨਾਲ ਜਾਂ ਡਾਕਟਰ ਨਿਰਮਲ ਸਿੰਘ, ਸੀਨੀਅਰ ਮੈਡੀਕਲ ਅਫਸਰ ਨਾਲ ਸੰਪਰਕ ਕਰਨ। ਇਹ ਸੇਵਾ ਲੋੜਵੰਦਾਂ ਲਈ ਬਿਲਕੁਲ ਫਰੀ ਹੈ।