ਗੜਸ਼ੰਕਰ, 21 ਫਰਵਰੀ:- ਪ੍ਰਵਾਸੀ ਪੰਜਾਬੀ ਰਾਜਵਿੰਦਰ ਸਿੰਘ ਮਾਹਲ ਯੂ.ਕੇ ਵਲੋਂ ਸਵਰਗੀ ਹਰਜੀਤ ਕੌਰ ਜੀ ਨਿੱਘੀ ਯਾਦ ਨੂੰ ਸਮਰਪਿਤ ਤੀਜਾ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 27 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਰਾਮਪੁਰ ਬਿਲੜੋਂ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਅੱਖਾਂ ਦੇ ਮਾਹਰ ਡਾਕਟਰ ਦੀਪਕ, ਡਾਕਟਰ ਵਰੁਣ ਸ਼ਰਮਾ ਸਮੇਤ ਨਵਦੀਪਕ ਆਈ ਕੇਅਰ ਸੈਂਟਰ ਗੜ੍ਹਸ਼ੰਕਰ ਦੀ ਟੀਮ ਦੁਆਰਾ ਅੱਖਾਂ ਦਾ ਚੈੱਕ-ਅੱਪ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ, ਐਨਕਾਂ ਅਤੇ ਅਪ੍ਰੇਸ਼ਨ ਕੀਤੇ ਜਾਣਗੇ।