ਮਾਹਿਲਪੁਰ 25 ਮਾਰਚ - ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਉਦਮਸ਼ੀਲ ਅਤੇ ਹੁਨਰ ਕੇਂਦਰਿਤ ਬਣਾਉਣ ਲਈ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇੰਟਰਪ੍ਰਾਇਨਸ਼ਿਪ ਅਤੇ ਸਕਿਲ ਡਿਵੈਲਪਮੈਂਟ ਦੇ ਮੁੱਖ ਥੀਮ ਨਾਲ ਜੁੜੀ ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀ ਨਾਲ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਵਰਕਸ਼ਾਪ ਦੌਰਾਨ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਵਰਤਮਾਨ ਦੌਰ ਵਿੱਚ ਉੱਦਮਸ਼ੀਲ ਅਤੇ ਹੁਨਰ ਕੇਂਦਰਿਤ ਹੋ ਕੇ ਕਾਮਯਾਬ ਭਵਿੱਖ ਉਸਾਰਨ ਦਾ ਸੱਦਾ ਦਿੱਤਾ।
ਇਸ ਵਰਕਸ਼ਾਪ ਦੌਰਾਨ ਪ੍ਰੋ ਬਿਮਲਾ ਜਸਵਾਲ, ਡਾ ਰਾਕੇਸ਼ ਕੁਮਾਰ, ਪ੍ਰੋ ਦਵਿੰਦਰ ਠਾਕੁਰ, ਪ੍ਰੋ ਅਮਰਜੋਤੀ, ਪ੍ਰੋ ਤਜਿੰਦਰ ਸਿੰਘ, ਪ੍ਰੋ ਮਨਪ੍ਰੀਤ ਸਿੰਘ , ਪ੍ਰੋ ਮੀਨਾਕਸ਼ੀ ਸ਼ਰਮਾ ਅਤੇ ਪ੍ਰਿਤਪਾਲ ਸਿੰਘ ਨੇ ਵੱਖ-ਵੱਖ ਸੈਸ਼ਨ ਦੌਰਾਨ ਵਿਦਿਆਰਥੀਆਂ ਨਾਲ ਉੱਦਮਸ਼ੀਲ ਅਤੇ ਹੁਨਰ ਕੇਂਦਰਿਤ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ। ਵਰਕਸ਼ਾਪ ਦੇ ਆਖਰੀ ਦਿਨ ਕਨਵੀਨਰ ਪ੍ਰੋ ਅਮਰਜੀਤ ਲਾਲ ਨੇ ਸਮੁੱਚੀ ਪੰਜ ਦਿਨਾਂ ਰਿਪੋਰਟ ਸਾਂਝੀ ਕੀਤੀ। ਵਰਕਸ਼ਾਪ ਦੌਰਾਨ ਕਾਮਰਸ ਵਿਭਾਗ ਦੇ ਪ੍ਰੋ ਜਗਦੀਪ ਕੁਮਾਰੀ, ਪ੍ਰੋ ਸੰਦੀਪ ਕੌਰ, ਪ੍ਰੋ ਹਰਪ੍ਰੀਤ ਕੌਰ, ਪ੍ਰੋ ਗੁਰਪ੍ਰੀਤ ਕੌਰ, ਪ੍ਰੋ ਅੰਜਲੀ ਅਤੇ ਪ੍ਰੋ ਸਵਿਤਾ ਬਾਲੀ ਸਮੇਤ ਵਿਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।
ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ
