ਗੜ੍ਹਸ਼ੰਕਰ, 11 ਮਾਰਚ- ਪੈਨਸ਼ਨਰ ਐਸੋਸੀਏਸ਼ਨ ਮੰਡਲ ਗੜਸ਼ੰਕਰ ਤੋਂ ਸਕੱਤਰ ਅਮਰੀਕ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੰਡਲ ਕਮੇਟੀ ਦੀ ਨਵੀਂ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਵਜੋਂ ਕਮਲ ਦੇਵ, ਸੀਨੀਅਰ ਮੀਤ ਪ੍ਰਧਾਨ ਬੇਅੰਤ ਸਿੰਘ, ਮੀਤ ਪ੍ਰਧਾਨ ਜਗਦੀਸ਼ ਚੰਦਰ, ਸਕੱਤਰ ਅਮਰੀਕ ਸਿੰਘ, ਸਹਿ ਸਕੱਤਰ ਬਲਵੀਰ ਸਿੰਘ, ਜੱਥੇਬੰਦਕ ਸਕੱਤਰ ਸਵਰਨ ਸਿੰਘ, ਵਿੱਤ ਸਕੱਤਰ ਮੂਲ ਰਾਜ, ਪ੍ਰੈਸ ਸਕੱਤਰ ਜਗਦੀਸ਼ ਰਾਏ, ਐਡੀਟਰ ਸੋਹਨ ਸਿੰਘ ਚੱਕ ਫੁੱੱਲੂ ਅਤੇ ਸਰਪ੍ਰਸਤ ਮਹਿੰਦਰ ਲਾਲ ਨੂੰ ਨਿਯੁਕਤ ਕੀਤਾ ਗਿਆ
