ਪਟਿਆਲਾ:- ਹਰ ਸਾਲ ਦੁਨੀਆ ਵਿੱਚ ਸੰਯੁਕਤ ਰਾਸ਼ਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਨਵੰਬਰ ਮਹੀਨੇ ਨੂੰ ਆਵਾਜਾਈ ਹਾਦਸਿਆਂ ਕਾਰਨ ਮਰਨ ਵਾਲਿਆਂ ਨੂੰ ਯਾਦ ਕਰਦਿਆਂ, ਆਪਣੀ, ਆਪਣਿਆ ਅਤੇ ਪਬਲਿਕ ਦੀ ਆਵਾਜਾਈ ਸੁਰੱਖਿਆ ਲਈ ਚਿੰਤਾ ਅਤੇ ਚਿੰਤਨ ਕਰਨ ਹਿੱਤ ਵਿਸ਼ੇਸ਼ ਮਹੀਨਾ ਮਨਾਇਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਵਲੋਂ ਚਿੰਤਾ ਪ੍ਰਗਟ ਕਰਦਿਆਂ ਚੈਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰਾਂ ਵਲੋਂ ਲੋਕਾਂ, ਬੱਚਿਆਂ, ਨੋਜਵਾਨਾਂ ਅਤੇ ਸਿਖਿਆ ਸੰਸਥਾਵਾਂ ਵਿਖੇ ਵਿਦਿਆਰਥੀਆਂ, ਅਧਿਆਪਕਾਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਨੂੰ ਸਮਝਣ, ਅਪਣਾਉਣ ਅਤੇ ਉਨ੍ਹਾਂ ਦੀ ਇਮਾਨਦਾਰੀ, ਵਫ਼ਾਦਾਰੀ ਨਾਲ ਪਾਲਣਾ ਕਰਨ ਲਈ ਮਜਬੂਰ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਤਾਂ ਹੋ ਸਕਦਾ ਕਿ ਭਵਿੱਖ ਵਿੱਚ, ਹਰ ਸਾਲ, ਦੁਨੀਆਂ ਦੇ ਇਤਨੇ ਸਿਹਤਮੰਦ, ਤਦੰਰੁਸਤ ਲੋਕਾਂ, ਬੱਚਿਆਂ, ਨੋਜਵਾਨਾਂ, ਇਸਤਰੀਆਂ, ਲੜਕੀਆਂ ਦੀਆਂ ਮੌਤਾਂ ਹੋ ਜਾਣ, ਅਪਾਹਜਤਾ ਵੱਧਦੀ ਜਾਵੇ। ਜਿਤਨੇ ਲੋਕ 10 ਸਾਲਾਂ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਕਾਰਨ ਵੀ ਨਹੀਂ ਮਰੇ। 50% ਹਾਦਸੇ ਦੂਸਰਿਆਂ ਦੀ ਗਲਤੀ ਲਾਪਰਵਾਹੀਆਂ ਕਾਹਲੀ ਤੇਜ਼ੀ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੇ ਵਿਰੁੱਧ ਗੱਡੀਆਂ ਚਲਾਉਣ ਕਰਕੇ ਹੋ ਰਹੇ ਹਨ।
ਸੰਯੁਕਤ ਰਾਸ਼ਟਰ ਵਲੋਂ ਦਸਿਆ ਗਿਆ ਕਿ ਪਿਛਲੇ ਸਾਲ ਦੁਨੀਆ ਵਿੱਚ ਆਵਾਜਾਈ ਹਾਦਸਿਆਂ ਕਾਰਨ, 60 ਲੱਖ ਲੋਕਾਂ ਜਿਨ੍ਹਾਂ ਵਿੱਚ 60% ਨਾਬਾਲਗਾਂ, ਨੋਜਵਾਨਾਂ ( 14 ਸਾਲਾਂ ਤੋਂ 40 ਸਾਲਾਂ ਤੱਕ) ਇਸਤਰੀਆਂ ਅਤੇ ਲੜਕੀਆਂ ਦੀਆਂ ਮੌਤਾਂ ਹੋਈਆਂ ਹਨ। ਬੱਚਿਆਂ ਨਾਬਾਲਗਾਂ ਨੋਜਵਾਨਾਂ ਅਤੇ ਇਸਤਰੀਆਂ ਲੜਕੀਆਂ ਦੀਆਂ ਵੱਧ ਮੌਤਾਂ ਦੇ ਕਾਰਨ ਹਨ। ਕਿਉਂਕਿ ਉਨ੍ਹਾਂ ਨੂੰ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਨਾ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨਾ ਹੀ ਉਨ੍ਹਾਂ ਵਲੋਂ ਆਪਣੀ ਸੁਰੱਖਿਆ ਲਈ ਸੜਕਾਂ ਤੇ ਜਾਣ ਤੋਂ ਪਹਿਲਾਂ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਬਾਰੇ ਜਾਣਕਾਰੀ ਲਿਤੀ ਜਾਂਦੀ ਹੈ।
90% ਨਾਬਾਲਗਾਂ ਨੋਜਵਾਨਾਂ ਅਤੇ ਇਸਤਰੀਆਂ ਲੜਕੀਆਂ ਵਲੋਂ ਹੈਲਮਟਾ ਦੀ ਵਰਤੋਂ ਕੀਤੀ ਹੀ ਨਹੀਂ ਜਾਂਦੀ। ਉਨ੍ਹਾਂ ਨੂੰ ਜ਼ਿੰਦਗੀ ਨਾਲੋਂ ਆਪਣੇ ਵਾਲਾਂ ਫੈਸ਼ਨਾਂ ਦੀ ਵੱਧ ਫ਼ਿਕਰ ਹੁੰਦੀ ਹੈ। 1,00,00,000 ਤੋਂ ਵੱਧ ਜ਼ਖਮੀਆਂ ਨੂੰ ਲੰਮੇ ਸਮੇਂ ਤੱਕ ਅਪਾਹਜਾਂ ਜਾਂ ਕੌਮੇ ਵਿੱਚ ਰਹਿਕੇ ਘਰਾਂ ਜਾਂ ਹਸਪਤਾਲਾਂ ਵਿਖੇ ਮੌਤ ਨੂੰ ਉਡੀਕਣਾ ਪਿਆ ਹੈ। ਜਦੋਂ ਤੱਕ ਉਹ ਮਰਦੇ ਨਹੀਂ, ਉਨ੍ਹਾਂ ਦੀ ਸੇਵਾ ਸੰਭਾਲ ਲਈ ਪਰਿਵਾਰਕ ਮੈਂਬਰਾਂ ਨੂੰ ਸ਼ਰੀਰਕ ਮਾਨਸਿਕ ਸਮਾਜਿਕ ਆਰਥਿਕ ਤੌਰ ਤੇ ਭਾਰੀ ਸਮਸਿਆਵਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਪੀੜਤਾਂ ਦੀ ਟੱਟੀ ਪਿਸ਼ਾਬ ਉਲਟੀਆਂ ਵੀ ਬਿਸਤਰਿਆ ਤੇ ਨਿਕਲਦੇ ਹਨ। ਜਿਸ ਹਿੱਤ ਉਨ੍ਹਾਂ ਦੀ ਦੇਖਭਾਲ ਲਈ ਨੈਨੀਆ ਨੂੰ ਰਖ਼ਣਾ ਪੈਦਾ ਹੈ।
50 ਲੱਖ ਤੋਂ ਵੱਧ ਵ੍ਹੀਕਲ ਚਾਲਕਾਂ ਨੂੰ ਸੜਕਾਂ ਤੇ ਆਪਣੇ ਵਹੀਕਲਾਂ ਰਾਹੀਂ ਲੋਕਾਂ ਦੇ ਕਤਲ (ਹਾਦਸੇ) ਕਰਨ ਕਾਰਨ ਜੇਲਾਂ ਵਿੱਚ ਜਾਣਾ ਪਿਆ ਹੈ। ਜਿਸ ਕਾਰਨ ਮਿਰਤਕਾਂ, ਅਪਾਹਜਾਂ ਜਾਂ ਜੇਲਾਂ ਵਿੱਚ ਬੰਦ ਪਰਿਵਾਰਕ ਮੈਂਬਰਾਂ ਕਾਰਨ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਸਮਸਿਆਵਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਲਾਂ ਵਿੱਚ ਬੰਦ ਰਹਿਣ ਕਾਰਨ ਵਿਦਿਆਰਥੀਆਂ ਕਰਮਚਾਰੀਆਂ ਦੀਆਂ ਨੋਕਰੀਆ, ਵਿਦੇਸ਼ਾਂ ਵਿੱਚ ਜਾਣ ਲਈ ਵਿਦਿਆਰਥੀਆਂ ਨੋਜਵਾਨਾਂ ਨੂੰ ਪਾਸਪੋਰਟ ਲਾਇਸੰਸ ਨਹੀਂ ਮਿਲਦੇ।
ਭਾਰਤ, ਮੇਰਾ ਭਾਰਤ ਮਹਾਨ, ਦੁਨੀਆ ਦਾ ਸੱਭ ਤੋਂ ਵੱਧ ਆਵਾਜਾਈ ਹਾਦਸਿਆਂ ਦੇ ਪੀੜਤਾਂ ਦਾ ਦੇਸ਼ ਬਣ ਗਿਆ ਹੈ। ਕਿਉਂਕਿ ਭਾਰਤ ਦੇ ਲੋਕਾਂ, ਨਾਬਾਲਗਾਂ, ਨੋਜਵਾਨਾਂ ਅਤੇ ਵਿਸ਼ੇਸ਼ ਤੌਰ ਤੇ ਇਸਤਰੀਆਂ ਲੜਕੀਆਂ ਵਲੋਂ ਸੜਕਾਂ ਤੇ ਚਲਦੇ ਜਾ ਵ੍ਹੀਕਲ ਚਲਾਉਂਦੇ ਸਮੇਂ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਹੈਲਮਟ ਸੀਟ ਬੈਲਟਾਂ ਦੀ ਵਰਤੋਂ, ਆਪਣੀ ਸੁਰੱਖਿਆ ਲਈ ਨਹੀਂ, ਸਗੋਂ ਚਾਲਾਨ ਦੇ ਕੁਝ ਪੈਸਿਆਂ ਨੂੰ ਬਚਾਉਣ ਲਈ, ਆਪਣੀ ਜ਼ਿੰਦਗੀ, ਸਿਹਤ, ਤੰਦਰੁਸਤੀ, ਸ਼ਰੀਰਕ ਅੰਗਾਂ ਅਤੇ ਪਰਿਵਾਰਕ ਮੈਬਰਾਂ ਦੀ ਤਬਾਹੀ ਲਈ ਕਰ ਰਹੇ ਹਨ।
ਪਿਛਲੇ ਸਾਲ ਭਾਰਤ ਵਿੱਚ 2,50,000 ਤੋਂ ਵੱਧ ਲੋਕਾਂ ਦੀਆਂ ਮੌਤਾਂ ਸੜਕਾਂ ਅਤੇ ਰੇਲਵੇ ਹਾਦਸਿਆਂ ਕਾਰਨ ਹੋਈਆਂ। ਇਸ ਤੋਂ ਇਲਾਵਾ 6,50,000 ਤੋਂ ਵੱਧ ਜ਼ਖਮੀਆਂ ਨੂੰ ਲੰਮੇ ਸਮੇਂ ਤੱਕ ਸਿਰ, ਰੀੜ੍ਹ ਦੀ ਹੱਡੀ, ਪਸਲੀਆਂ ਕਮਰ ਪੱਟ ਦੀ ਸੱਟਾਂ, ਫ੍ਰੈਕਚਰ, ਅੰਦਰੂਨੀ ਰਤਵਾਹ, ਦਿਮਾਗ ਵਿੱਚ ਖੂਨ ਜਮਾਂ ਹੋਣ ਕਾਰਨ, ਅਧਰੰਗ ਜਾਂ ਕੌਮੇ ਵਿੱਚ ਪੈਕੇ ਤੜਫ਼ ਤੜਫ਼ ਕੇ ਮਰਨਾ ਪਿਆ ਹੈ। 3,00,000 ਤੋਂ ਵ੍ਹੀਕਲ ਚਾਲਕਾਂ ਨੂੰ ਜੇਲਾਂ ਵਿੱਚ ਜਾਣਾ ਪਿਆ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। 25,000 ਤੋਂ ਵੱਧ ਨਾਬਾਲਗਾਂ ਅਤੇ ਉਨ੍ਹਾਂ ਕਾਰਨ, ਉਨ੍ਹਾਂ ਦੇ ਮਾਪਿਆਂ ਨੂੰ ਵੀ ਭਾਰੀ ਹਾਦਸੇ ਕਰਨ ਕਰਕੇ ਜੇਲਾਂ ਵਿੱਚ ਜਾਣਾ ਪਿਆ ਹੈ।
ਆਵਾਜਾਈ ਸੁਰੱਖਿਆ ਲਈ ਸੰਯੁਕਤ ਰਾਸ਼ਟਰ ਵਲੋਂ 6 ਪ੍ਰਕਾਰ ਦੀ E, E, E, E, E, E ਦੀ ਮਹੱਤਤਾ ਦੱਸੀ ਹੈ। EDUCATION ( training), ENFORCEMENT , ENVIRONMENT ( ਮਾਹੋਲ ), ENGINEERING, EMERGENCY FIRST AID CPR BLS ਅਤੇ ENCOURAGEMENT. ਨਿਯਮ ਕਾਨੂੰਨ ਅਸੂਲ ਜੇਕਰ ਮੰਨਦੇ ਰਹੇ, ਖੁਸ਼ ਰਹਿਕੇ ਮਿਲਦੇ ਰਹਾਂਗੇ ਵਾਰ ਵਾਰ - ਨਿਯਮ ਕਾਨੂੰਨ ਅਸੂਲ ਜੇਕਰ ਤੋੜਦੇ ਰਹੇ ਤਾਂ ਹੋਵਾਂਗੇ ਬਰਬਾਦ, ਪਹੁੰਚ ਸਕਦੇ ਹਾਂ ਜੇਲ, ਹਸਪਤਾਲ ਜਾਂ ਹਰਿਦੁਆਰ। ਆਵਾਜਾਈ ਨਿਯਮ ਅਪਣਾ ਲਵੋ ਦੋਸਤੋਂ, ਖੁਦ ਬਚ ਜਾਣਾ, ਦੂਜਿਆਂ ਨੂੰ ਬਚਾ ਲੈਣਾ ਦੋਸਤੋਂ।
ਸੰਯੁਕਤ ਰਾਸ਼ਟਰ ਵਲੋਂ ਆਵਾਜਾਈ ਹਾਦਸਿਆਂ ਤੇ ਚਿੰਤਾ ਅਤੇ ਚੈਤਾਵਨੀ ਨੂੰ ਸਮਝਣਾ ਜ਼ਰੂਰੀ
