ਰਤੀਆ, 9 ਅਕਤੂਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ, ਖਾਈ ਵਿਖੇ ਛਿਮਾਹੀ ਪ੍ਰੀਖਿਆ ਦੇ ਨਤੀਜੇ ਐਲਾਨਣ ਦੇ ਨਾਲ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐੱਮ.) ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਪ੍ਰੀਖਿਆ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਪੜ੍ਹਾਈ ਵਿੱਚ ਹੋ ਰਹੀ ਤਰੱਕੀ ਬਾਰੇ ਚਰਚਾ ਕੀਤੀ ਗਈ।
ਸਕੂਲ ਦੇ ਪ੍ਰਿੰਸੀਪਲ ਅਬਨੀਸ਼ ਗਰਗ ਨੇ ਹਾਜ਼ਰ ਮਾਪਿਆਂ ਦਾ ਸਵਾਗਤ ਕਰਦਿਆਂ ਛਿਮਾਹੀ ਪ੍ਰੀਖਿਆ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਦੀਆਂ ਪੜ੍ਹਾਈ ਵਿੱਚ ਪ੍ਰਾਪਤੀਆਂ, ਨਿਯਮਤ ਪੜ੍ਹਾਈ ਅਤੇ ਸਰਬਪੱਖੀ ਵਿਕਾਸ ਵਿੱਚ ਸਕੂਲ ਤੇ ਮਾਪਿਆਂ ਦੀ ਸਾਂਝੀ ਭੂਮਿਕਾ ਨੂੰ ਅਹਿਮ ਦੱਸਿਆ।
ਸਕੂਲ ਦੇ ਹੋਸਟਲ ਦੀ ਵਾਰਡਨ ਮੈਡਮ ਮਹੇਸ਼ੀ ਨੇ ਮਾਪਿਆਂ ਨੂੰ ਹੋਸਟਲ ਵਿੱਚ ਉਪਲਬਧ ਸਹੂਲਤਾਂ, ਪ੍ਰਬੰਧਾਂ ਅਤੇ ਵਿਦਿਆਰਥਣਾਂ ਦੀ ਦੇਖਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਮਾਪਿਆਂ ਨੇ ਸਕੂਲ ਵਿੱਚ ਉਪਲਬਧ ਪੜ੍ਹਾਈ ਅਤੇ ਹੋਸਟਲ ਨਾਲ ਸਬੰਧਤ ਪ੍ਰਬੰਧਾਂ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਪ੍ਰਬੰਧਾਂ ਪ੍ਰਤੀ ਤਸੱਲੀ ਜ਼ਾਹਰ ਕਰਦਿਆਂ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਮਾਗਮ ਵਿੱਚ ਸਾਹਿਤਕਾਰ ਡਾ. ਨੈਬ ਸਿੰਘ ਮੰਡੇਰ, ਲੈਕਚਰਾਰ ਕੰਵਰਜੀਤ ਸਿੰਘ, ਬਨਵਾਰੀ ਲਾਲ, ਸੋਨੂੰ ਗਰਗ, ਘਣਸ਼ਿਆਮ ਨਾਪਾ, ਸ਼ੀਨੂ ਰਾਣੀ, ਸਰਿਤਾ, ਸੀਮਾਬੰਤੀ, ਨੀਸ਼ੂ ਰਾਣੀ ਅਤੇ ਅਮਨਪ੍ਰੀਤ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
