ਪਟਿਆਲਾ, 15 ਨਵੰਬਰ (ਮਨਪ੍ਰੀਤ ਸਿੰਘ):- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਐਤਵਾਰ, 15 ਨਵੰਬਰ 2026 ਨੂੰ ਪੰਜਾਬੀ ਮਾਹ-ਨਵੰਬਰ 2026 ਨੂੰ ਸਮਰਪਿਤ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਗਿਆਨਦੀਪ ਮੰਚ ਦੇ ਪ੍ਰਧਾਨ ਡਾ. ਜੀ. ਐੱਸ. ਆਨੰਦ ਨੇ ਕੀਤੀ ਅਤੇ ਬਹੁਪੱਖੀ ਲੇਖਕ ਤੇ ਸ਼ਾਇਰ ਧਰਮ ਸਿੰਘ ਕੰਮੇਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।

ਸਮਾਗਮ ਦਾ ਆਗਾਜ਼ ਕਰਦਿਆਂ ਗਿਆਨਦੀਪ ਮੰਚ ਦੇ ਜਨਰਲ ਸਕੱਤਰ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਨੇ ਦੱਸਿਆ ਕਿ ਗਿਆਨਦੀਪ ਮੰਚ ਪਿਛਲੇ ਡੇਢ ਦਹਾਕੇ ਤੋਂ ਸਾਹਿਤਕ ਗਤੀਵਿਧੀਆਂ ਕਰਵਾ ਕੇ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਚ ਦਾ ਇਹ 150ਵਾਂ ਸਮਾਗਮ ਹੈ, ਜੋ ਮਾਣ ਵਾਲੀ ਗੱਲ ਹੈ।

ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੀ. ਐੱਸ. ਆਨੰਦ ਨੇ ਕਿਹਾ ਕਿ ਪੰਜਾਬੀ ਅਤੇ ਪੰਜਾਬੀਅਤ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ ਅਤੇ ਇਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਹੋਰ ਬੁਲਾਰਿਆਂ ਵਿੱਚ ਸ੍ਰੀ ਕੁਲਵੰਤ ਸਿੰਘ ਨਾਰੀਕੇ, ਮਾਲਕ ਗੁਸਈਆਂ ਬਿਊਰੋ, ਅਤੇ ਬਹੁਪੱਖੀ ਲੇਖਕ ਤੇ ਸ਼ਾਇਰ ਧਰਮ ਸਿੰਘ ਕੰਮੇਆਣਾ ਨੇ ਕਿਹਾ ਕਿ ਪੰਜਾਬੀ ਬੋਲੀ ਦੇ ਵਿਕਾਸ ਲਈ ਸਾਨੂੰ ਦਿਲੋਂ ਯਤਨ ਕਰਨੇ ਚਾਹੀਦੇ ਹਨ।

ਇਸ ਮੌਕੇ ਉੱਘੀ ਆਲੋਚਕ, ਵਿਦਵਾਨ ਅਤੇ ਲੇਖਿਕਾ ਡਾ. ਅਰਵਿੰਦਰ ਕੌਰ ਕਾਕੜਾ ਦੀ ਪੁਸਤਕ ‘ਜਦੋਂ ਲੋਕ ਇਤਿਹਾਸ ਰਚਦੇ ਹਨ: ਦਿੱਲੀ ਮੋਰਚੇ ਦੀ ਰੂਹ ਕਥਾ’ ਵੀ ਲੋਕ ਅਰਪਣ ਕੀਤੀ ਗਈ। ਡਾ. ਕਾਕੜਾ ਨੇ ਕਿਹਾ ਕਿ ਇਹ ਪੁਸਤਕ ਕਿਸਾਨ ਅੰਦੋਲਨ ਬਾਰੇ ਨਿਵੇਕਲੇ ਢੰਗ ਨਾਲ ਰਚਿਆ ਗਿਆ ਇੱਕ ਦਸਤਾਵੇਜ਼ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਹਿੰਮਤ ਅਤੇ ਹੌਸਲੇ ਨਾਲ ਅੰਦੋਲਨ ਲੜੇ ਅਤੇ ਜਿੱਤੇ ਜਾ ਸਕਦੇ ਹਨ।

ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਬਚਨ ਸਿੰਘ ਗੁਰਮ, ਕੁਲਵੰਤ ਸਿੰਘ ਸੈਦੋਕੇ, ਦਰਸ਼ਨ ਸਿੰਘ ਦਰਸ਼ ਪਸਿਆਣਾ, ਜਸਵਿੰਦਰ ਸਿੰਘ ਖਾਰਾ, ਡਾ. ਲਕਸ਼ਮੀ ਨਰਾਇਣ ਭੀਖੀ, ਗੁਰਦਰਸ਼ਨ ਸਿੰਘ ਗੁਸੀਲ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਕੁਲਦੀਪ ਕੌਰ ਧੰਜੂ, ਅਵਤਾਰਜੀਤ, ਇੰਦਰਪਾਲ ਸਿੰਘ, ਤ੍ਰਿਲੋਕ ਢਿੱਲੋਂ, ਬਲਵਿੰਦਰ ਭੱਟੀ, ਜਸਵਿੰਦਰ ਸਿੰਘ ਖਾਰਾ, ਵਿਜੇ ਕੁਮਾਰ, ਮਨਜੀਤ ਕੌਰ ਆਜ਼ਾਦ, ਅੰਗਰੇਜ਼ ਵਿਰਕ, ਚਰਨ ਪੁਆਧੀ, ਬਲਵੰਤ ਬੱਲੀ, ਭਗਵੰਤ ਕੌਰ, ਹਰਜੀਤ ਕੌਰ, ਕ੍ਰਿਸ਼ਨ ਧੀਮਾਨ, ਰਾਜੇਸ਼ਵਰ ਕੁਮਾਰ, ਮਦਨ ਮਦਹੋਸ਼, ਬਲਬੀਰ ਸਿੰਘ ਦਿਲਦਾਰ, ਰਾਜਬੀਰ ਸਿੰਘ ਮੱਲ੍ਹੀ, ਨਵਪ੍ਰੀਤ ਸਿੰਘ ਅਤੇ ਕਰਮਨਪ੍ਰੀਤ ਸਿੰਘ ਨੇ ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ।

ਸਮਾਗਮ ਸਫਲ ਰਿਹਾ। ਇਸ ਮੌਕੇ ਮਾਲਤੀ ਸਿੰਗਲਾ ਐੱਮ.ਸੀ., ਸੋਮਨਾਥ ਚੌਧਰੀ, ਜੋਗਾ ਸਿੰਘ, ਸ਼ੁਭਾਸ਼ ਭਗਤ, ਰਾਜੇਸ਼ ਕੋਟੀਆ, ਮਨੋਜ ਕੁਮਾਰ ਅਤੇ ਰਾਜੇਸ਼ ਕੁਮਾਰ ਵੀ ਹਾਜ਼ਰ ਰਹੇ। ਫੋਟੋਗ੍ਰਾਫੀ ਦੀ ਭੂਮਿਕਾ ਦਰਸ਼ ਪਸਿਆਣਾ ਨੇ ਬਾਖੂਬੀ ਨਿਭਾਈ।