ਮੁਹਾਲੀ, 3 ਅਕਤੂਬਰ:- ਮਰਹੂਮ ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼ ਦੇ ਵੱਡੇ ਫ਼ਰਜ਼ੰਦ ਅਨਿਲ ਕੁਮਾਰ ਅਰਸ਼, ਕਨਵੀਨਰ, ਸ਼੍ਰੀ ਸਿਰੀ ਰਾਮ ਅਰਸ਼ ਮੈਮੋਰੀਅਲ ਕਮੇਟੀ, ਮੁਹਾਲੀ (ਭਾਰਤ) ਅਤੇ ਭਗਤ ਰਾਮ ਰੰਗਾੜਾ, ਪ੍ਰਧਾਨ, ਕਵੀ ਮੰਚ (ਰਜਿ:) ਮੁਹਾਲੀ ਨੇ ਦੱਸਿਆ ਕਿ ਸ਼੍ਰੀ ਸਿਰੀ ਰਾਮ ਅਰਸ਼ ਮੈਮੋਰੀਅਲ ਕਮੇਟੀ ਮੁਹਾਲੀ (ਭਾਰਤ) ਅਤੇ ਕਵੀ ਮੰਚ, ਮੁਹਾਲੀ ਵੱਲੋਂ ਮਿਤੀ 11 ਅਕਤੂਬਰ, 2026 ਨੂੰ ਸ਼ਾਮ 2.30 ਤੋਂ 5.30 ਵਜੇ ਤੱਕ ਸੈਣੀ ਭਵਨ, ਸੈਕਟਰ-24, ਚੰਡੀਗੜ੍ਹ ਵਿਖੇ ਸ਼ਾਨਦਾਰ ਸਾਹਿਤਕ ਅਤੇ ਸਨਮਾਨ ਸਮਾਗਮ ਕੀਤਾ ਜਾ ਰਿਹਾ ਹੈ। ਇਸ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ, ਕਾਰਜਕਾਰੀ ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਕਰਨਗੇ, ਜਦਕਿ ਉਸਤਾਦ ਗ਼ਜ਼ਲਗੋ ਬਲਵੀਰ ਸਿੰਘ ਸੈਣੀ ਮੁੱਖ ਮਹਿਮਾਨ ਅਤੇ ਸ਼ਾਇਰਾ ਗੁਰਦੀਪ ਕੌਰ ਗੁਲ ਵਿਸਪਹਿਲੇ ਪੜਾਅ ਵਿੱਚ ਭਗਤ ਰਾਮ ਰੰਗਾੜਾ ਦੀਆਂ ਦੋ ਸੰਪਾਦਿਤ ਕਾਵਿ ਪੁਸਤਕਾਂ ‘ਰੂਪ ਰੰਗ’ (ਸਮਰਪਣ ਅਰਸ਼ ਜੀ ਨੂੰ) ਅਤੇ ‘ਔਰਤ’ ਰਿਲੀਜ਼ ਕੀਤੀਆਂ ਜਾਣਗੀਆਂ, ਜਦਕਿ ਦੂਜੇ ਪੜਾਅ ਵਿੱਚ ਜਨਾਬ ਗੁਰਦਿਆਲ ਰੌਸ਼ਨ ਨੂੰ ‘ਸਮਰਾਟ ਗ਼ਜ਼ਲਗੋ ਸਿਰੀ ਰਾਮ ਅਰਸ਼ ਐਵਾਰਡ’, ਕਾਮਰੇਡ ਦੇਵੀ ਦਿਆਲ ਸ਼ਰਮਾ ਤੇ ਸਾਹਿਤਕਾਰ ਸੁਭਾਸ਼ ਭਾਸਕਰ ਹੁਰਾਂ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’, ਡਾ. ਅੰਜੂ ਅਮਨਦੀਪ ਗਰੋਵਰ ਨੂੰ ‘ਪੰਜਾਬ ਦਾ ਮਾਣ’ ਅਤੇ ਦੌੜਾਕ ਦੀਪਿੰਦਰ ਕੌਰ ਸ਼ੇਰਗਿੱਲ ਨੂੰ ‘ਪੰਜਾਬ ਦੀ ਧੀ’ ਐਵਾਰਡ ਨਾਲ ਨਿਵਾਜਿਇਹ ਵੀ ਦੱਸਿਆ ਗਿਆ ਕਿ ਸਨਮਾਨਿਤ ਸ਼ਖ਼ਸੀਅਤਾਂ ਨੂੰ ਲੋਈ/ਫੁਲਕਾਰੀ, ਸਨਮਾਨ ਚਿੰਨ੍ਹ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।ਆ ਜਾਵੇਗਾ।
਼ੇਸ਼ ਮਹਿਮਾਨ ਹੋਣਗੇ।
