ਨਵਾਂਸ਼ਹਿਰ, 20 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੇ ਵਿਖੇ ਇੰਚਾਰਜ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਵਿਸੇਸ਼ ਤੌਰ 'ਤੇ ਚਲਾਏ ਜਾ ਰਹੇ ਸਕਿਉਰਿਟੀ ਵੋਕੇਸਨਲ ਕੋਰਸ ਦੇ ਵਿਦਿਆਰਥੀਆਂ ਲਈ ਹਰਦੀਪ ਸਿੰਘ ਕਲਮ ਗਹੂੰਣ ਦਾ ਗੈਸਟ ਲੈਕਚਰ ਕਰਵਾਇਆ ਗਿਆ। ਸਕਿਉਰਿਟੀ ਵੋਕੇਸਨਲ ਕੋਰਸ ਦੇ ਇੰਚਾਰਜ ਸੂਬੇਦਾਰ ਫਤਿਹ ਸਿੰਘ ਨੇ ਜਾਣ ਪਛਾਣ ਕਰਾਉਦੇ ਹੋਏ ਹਰਦੀਪ ਸਿੰਘ ਕਲਮ ਗਹੂੰਣ ਦੀ ਸ਼ਖ਼ਸੀਅਤ 'ਤੇ ਚਾਨਣਾ ਪਾਇਆ। ਪ੍ਰਸਿੱਧ ਪੱਤਰਕਾਰ ਤੇ ਆਈ.ਟੀ ਮਾਹਿਰ ਹਰਦੀਪ ਸਿੰਘ ਕਲਮ ਗਹੂੰਣ ਨੇ ਰਾਹੋਂ ਦੀ ਇਤਿਹਾਸਕ ਧਰਤੀ ਦਾ ਹਵਾਲਾ ਦੇ ਕੇ ਵਿਦਿਆਰਥੀਆਂ ਨਾਲ ਵਿਰਸੇ ਦੀ ਸਾਂਝ ਪਾਉਂਦੇ ਹੋਏ ਆਪਣੇ ਭਾਸਣ ਦੀ ਸੁਰੂਆਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਹੋਣ ਦੇ ਨਾਲ-ਨਾਲ ਸਾਇਬਰ ਸਕਿਉਰਿਟੀ ਪੱਖੋ ਵੀ ਸੁਚੇਤ ਹੋਣ ਦਾ ਸੁਨੇਹਾ ਦਿੱਤਾ। ਕਲਮ ਗਹੂੰਣ ਨੇ ਵਿਦਿਆਰਥੀਆਂ ਨਾਲ ਮੋਬਾਇਲ, ਇੰਟਰਨੈਟ, ਏ.ਆਈ ਦੀ ਸੁਹਿਦਰ ਵਰਤੋਂ ਦੇ ਨੁਕਤੇ ਵੀ ਸਾਂਝੇ ਕੀਤੇ। ਵਿਦਿਆਰਥੀਆਂ ਨੇ ਪੂਰੀ ਉਤਸੁਕਤਾ ਦੇ ਨਾਲ ਉਹਨਾਂ ਦਾ ਕੁੰਜੀਵਦ ਭਾਸਣ ਸੁਣਿਆ ਤੇ ਦਿਲਚਸਵੀ ਦਿਖਾਈ। ਅਖੀਰ ਦੇ ਵਿੱਚ ਸੂਬੇਦਾਰ ਫਤਿਹ ਸਿੰਘ ਨੇ ਸਕੂਲ ਅਤੇ ਸਮੂਹ ਵਿਦਿਆਰਥੀਆਂ ਵਲੋਂ ਉਹਨਾਂ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ।