ਪੈਗ਼ਾਮ ਏ ਜਗਤ ਗੜ੍ਹਸ਼ੰਕਰ:- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਗੜ੍ਹੀ ਮੱਟੋਂ ਵਿੱਚ ਗਰੀਨ ਦੀਵਾਲੀ ਦੇ ਸਬੰਧ ਵਿੱਚ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ , ਜਿਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਡਾ. ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ, ਐਡਵੋਕੇਟ ਜਸਪ੍ਰੀਤ ਬਾਜਵਾ ਜਿਲ੍ਹਾ ਵਾਈਸ ਪ੍ਰਧਾਨ ਜ਼ਿਲ੍ਹਾ ਨਵਾਂਸ਼ਹਿਰ, ਮਲਕੀਤ ਕੌਰ ਜੰਡੀ ਜਿਲ੍ਹਾ ਸਕਤੱਰ, ਕਮਲਦੇਵ , ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਸ਼ਿਵਦੇਵ ਰਾਣਾ, ਜਸਵੰਤ ਸਿੰਘ ਰੇਂਜ ਅਫਸਰ ਵਣ ਵਿਭਾਗ, ਅਨੁਰਾਗ ਸ਼ਰਮਾ ਮੋਟਿਵੇਟਰ ਵਣ ਵਿਭਾਗ, ਸੁਭਾਸ਼ ਚੰਦ ਵਣ ਰੱਖਿਅਕ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। 
ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਰਾਏ ਨੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਆਪਣੇ ਇਰਦ ਗਿਰਦ ਖ਼ਾਲੀ ਥਾਂਵਾਂ ਤੇ ਬੂਟੇ ਲਗਾਉਣੇ  ਉਹ ਸਾਨੂੰ ਤੰਦਰੁਸਤ ਹਵਾ ਪ੍ਰਦਾਨ ਕਰਦੇ ਹਨ ।ਸਾਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੀਵਾਲੀ ਦੇ ਮੌਕੇ ਗਿਫ਼ਟ ਦੇ ਰੂਪ ਵਿੱਚ ਫਲਦਾਰ ਬੂਟੇ ਦੇਣ ਦੀ ਪ੍ਰਥਾ ਚਲਾਉਣੀ ਚਾਹੀਦੀ ਹੈ। 
ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਸੂਬੇ ਚ ਹੜ੍ਹ ਆਉਣ ਦਾ ਮੁੱਖ ਕਾਰਨ ਅੰਨੇਵਾਹ ਦਰੱਖਤਾਂ ਦੀ ਕਟਾਈ ਹੈ ਇਸ ਤੇ ਪੂਰਨ ਤੌਰ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਅਤੇ ਜੰਗਲਾਂ ਨੂੰ ਬਚਾਉਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ। ਵਣ ਵਿਭਾਗ ਤੋਂ ਮੋਟਿਵੇਟਰ ਅਨੁਰਾਗ ਸ਼ਰਮਾ ਨੇ ਸੁਸਾਇਟੀ ਵੱਲੋਂ ਕੀਤੇ ਗਏ ਇਸ ਆਯੋਜਨ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਆਯੋਜਨ ਵੱਡੇ ਪੱਧਰ ਤੇ ਕੀਤੇ ਜਾਣੇ ਚਾਹੀਦੇ ਹਨ। 
ਸੁਸਾਇਟੀ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਦੂਸ਼ਿਤ ਹਵਾ ਕਾਰਨ ਅੱਜ ਹਰ ਘਰ ਨੂੰ ਗੰਭੀਰ ਬਿਮਾਰੀ ਨੇ ਘੇਰਿਆ ਹੋਇਆ ਹੈ, ਹਰ ਚੌਥਾ ਵਿਅਕਤੀ ਕੈਂਸਰ ਵਰਗੀ ਭਿਆਨਕ ਨਾਲ਼ ਪੀੜ੍ਹਤ ਹੈ, ਜੇਕਰ ਇਸ ਚ ਸੁਧਾਰ ਨਾ ਕੀਤਾ ਗਿਆ ਤਾਂ ਇਸ ਦੇ ਹੋਰ ਵੀ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।ਐਡਵੋਕੇਟ ਜਸਪ੍ਰੀਤ ਬਾਜਵਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਬੱਚਿਆਂ ਨੂੰ ਪਟਾਕਾ ਰਹਿਤ ਦੀਵਾਲ਼ੀ ਮਨਾਉਣ ਦਾ ਸੰਦੇਸ਼ ਦਿੱਤਾ। 
ਮਾਸਟਰ ਪਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਇਸ ਵਿਸ਼ੇਸ਼ ਆਯੋਜਨ ਵਿੱਚ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਚ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਅਤੇ ਆਏ ਹੋਏ ਮਹਿਮਾਨਾ ਨੂੰ ਬੂਟੇ ਵੀ ਵੰਡੇ ਗਏ । 
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਰਮਨਦੀਪ ਕੌਰ,ਮੈਡਮ ਸੁਨੀਤਾ ਦੇਵੀ , ਮੈਡਮ ਰੰਜਨਾ ਦੇਵੀ ਮਾਸਟਰ ਕੁਲਦੀਪ ਸਿੰਘ, ਮਾਸਟਰ ਇੰਦਰਜੀਤ ਸਿੰਘ, ਮਾਸਟਰ ਪਰਜਿੰਦਰ ਸਿੰਘ,ਜਸਵੰਤ ਸਿੰਘ ਰੇਂਜ ਅਫਸਰ, ਅਨੁਰਾਗ ਸ਼ਰਮਾ, ਸ਼ਿਵਦੇਵ ਰਾਣਾ, ਸੰਤੋਖ਼ ਸਿੰਘ, ਕਮਲਦੇਵ,ਮਲਕੀਤ ਕੌਰ ਜੰਡੀ,ਐਡਵੋਕੇਟ  ਜਸਪ੍ਰੀਤ ਬਾਜਵਾ, ਸੁਰਜੀਤ ਸਿੰਘ, ਸੀਮਾ ਰਾਣੀ, ਅਤੇ ਹੋਰ ਪਤਵੰਤੇ ਹਾਜਰ ਸਨ।