ਗੜ੍ਹਸ਼ੰਕਰ- ਹੈਡਮਾਸਟਰ ਸੁਖਵਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਲੋਂ ਅੱਜ ਵਿਸ਼ੇਸ਼ ਮੀਟਿੰਗ ਵਿੱਚ ਦੱਸਿਆ ਗਿਆ ਕਿ ਅੱਜ ਸਕੂਲ ਵਿੱਚ ਸ ਹਰਦੇਵ ਸਿੰਘ ਕਾਹਮਾ ਨੇ ਪਿੰਡ ਬੀਰਮਪੁਰ ਦੀ ਪੰਚਾਇਤ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿੱਚ ਸਰਪੰਚ ਸੁਰਿੰਦਰ ਦੁਗਲ, ਪੰਚ ਸਹਿਬਾਨ ਅਮਰੀਕ ਸਿੰਘ , ਮਨਜੀਤ ਲਾਲ, ਚਰਨਜੀਤ ਸਿੰਘ, ਰਾਹੁਲ ਕੁਮਾਰ,ਰਾਜ ਰਾਣੀ, ਊਸ਼ਾ ਰਾਣੀ, ਰਿਚਾ ਸ਼ਰਮਾ ਹਾਜ਼ਰ ਸਨ। ਪੰਚਾਇਤ ਨਾਲ ਸਕੂਲ ਦੇ ਵਿਕਾਸ ਸਬੰਧੀ, ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਬਾਰੇ, ਸਕੂਲ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ, ਵਿਚਾਰ ਚਰਚਾ ਕੀਤੀ ਗਈ।
ਸ ਹਰਦੇਵ ਸਿੰਘ ਕਾਹਮਾ ਜੀ ਵਲੋਂ ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਲੈਕਚਰ ਦਿੱਤਾ| ਉਹਨਾਂ ਨੇ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਵਿੱਚ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੇ ਨਵੇਂ ਦਾਖਲੇ ਦੀ ਆਪ ਅਗਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਸੈਸ਼ਨ 2025-26 ਤੋਂ  ਪੰਜਾਬ ਸਿੱਖਿਆ ਵਿਭਾਗ ਦੀ ਪ੍ਰਵਾਨਗੀ ਨਾਲ ਸਕੂਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ  ਹੋ ਗਿਆ ਹੈ। 
ਸਕੂਲ ਵਿਚ ਕਲਾਸ 6ਵੀਂ ਤੋਂ 10ਵੀਂ ਵਿੱਚ ਲੜਕੀਆਂ ਦੇ ਨਾਲ-ਨਾਲ ਲੜਕਿਆਂ ਦਾ ਦਾਖਲਾ ਵੀ ਸ਼ੁਰੂ ਹੈ। ਗਿਆਰਵੀਂ ਅਤੇ ਬਾਰਵੀਂ ਜਮਾਤਾਂ ਵਿੱਚ ਦਾਖਲੇ ਜਲਦੀ ਸ਼ੁਰੂ ਕਰਨ ਬਾਰੇ ਦੱਸਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਸੀਨੀਅਰ ਸੈਕੰਡਰੀ ਕਲਾਸਾਂ ਲਈ ਪੋਸਟਾਂ ਦੀ ਮਨਜ਼ੂਰੀ ਸੰਬੰਧੀ ਫਾਈਲ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ।ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਕੂਲ ਵਿਚ ਸਰਕਾਰ ਦੁਆਰਾ ਮਿਲ ਰਹੀਆਂ ਵੱਖ-ਵੱਖ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਸਕੂਲ ਵਿੱਚ ਸਾਰੇ ਵਿਸ਼ਾ ਮਾਹਿਰ ਅਧਿਆਪਕ ਮੌਜੂਦ ਹਨ। ਸਕੂਲ ਵਿੱਚ ਐਨ ਐਸ ਕਿਊਂ ਐਫ਼ ਵੋਕੇਸ਼ਨਲ ਕੋਰਸ ਬਿਊਟੀ ਐਂਡ ਵੈਲਨੈਸ ਅਤੇ ਟੈਲੀਕਾਮ ਇਸ ਸਾਲ ਤੋਂ ਸ਼ੁਰੂ ਹੋ ਰਹੇ ਹਨ। 
ਦੋਨਾਂ ਕੋਰਸਾਂ ਦੇ ਅਧਿਆਪਕ ਸਕੂਲ ਵਿੱਚ ਮੌਜੂਦ ਹਨ। ਦੋਨਾਂ ਕੋਰਸਾਂ ਨਾਲ ਸਬੰਧਤ ਲੈਬ ਸਮੇਤ ਸੰਬੰਧਿਤ ਸਾਮਾਨ ਸਕੂਲ ਵਿੱਚ ਲੱਗ ਚੁੱਕਾ ਹੈ। ਸਕੂਲ ਵਿੱਚ 6ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜਾਉਣ ਲਈ ਸਾਰਾ ਸਟਾਫ ਪੂਰਾ ਹੈ। ਵਿਦਿਆਰਥੀਆਂ ਨੂੰ ਪ੍ਰੋਜੈਕਟਰ ,ਡਿਜ਼ੀਟਲ ਬੋਰਡ, ਕੰਪਿਊਟਰ ਅਤੇ ਐਜੂਸੈੱਟ ਦੀ ਵਰਤੋਂ ਨਾਲ ਵਿਸ਼ਾ ਮਾਹਿਰ ਅਧਿਆਪਕਾਂ ਵਲੋਂ ਪੜ੍ਹਾਈ ਕਰਵਾਈ ਜਾਵੇਗੀ। ਹਰ ਵਿਸ਼ੇ ਨਾਲ ਸਬੰਧਤ ਜਿਵੇਂ ਕਿ ਸਾਇੰਸ ਲੈਬ, ਲਾਇਬ੍ਰੇਰੀ,ਮੈਥ ਲੈਬ, ਐਜੂਕੇਸ਼ਨਲ ਪਾਰਕ, ਸਮਾਰਟ ਕਲਾਸ ਰੂਮ , ਟੈਲੀਕਾਮ ਲੈਬ, ਬਿਊਟੀ ਐਂਡ ਵੈਲਨੈਸ ਲੈਬ ,ਕੰਪਿਊਟਰ ਲੈਬ ਉਪਲਬੱਧ ਹਨ।ਇਸ ਸਾਲ ਤੋਂ ਸਕੂਲ ਵਿੱਚ ਖੇਡਾਂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। 
ਵਿਦਿਆਰਥੀਆਂ ਲਈ ਹਰ ਖੇਡ ਲਈ ਸਾਮਾਨ,  ਖ੍ਰੀਦਿਆ ਜਾ ਚੁੱਕਾ। ਸਕੂਲ ਵਿੱਚ ਚੈੱਸ,ਕੈਰਮ ਬੋਰਡ,ਟੇਬਲ ਟੈਨਿਸ, ਕਰਾਟੇ ਕਿੱਟ (ਸੈੱਟ), ਬੈਡਮਿੰਟਨ ਗਰਾਂਊਂਡ, ਤਿਆਰ ਹਨ। ਜਲਦੀ ਹੀ ਫੁੱਟਬਾਲ ,ਖੋ-ਖੋ, ਅਤੇ ਵਾਲੀਬਾਲ ਗਰਾਂਊਂਡ ਤਿਆਰ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਲਈ ਮਿਡ ਡੇਅ ਮੀਲ, ਠੰਡੇ ਅਤੇ ਸਾਫ ਪਾਣੀ ਲਈ ਆਰ ਓ ਵਾਟਰ ਕੂਲਰ, ਵਾਈ ਫਾਈ, ਜਨਰੇਟਰ ਅਤੇ ਲੋੜਬੰਦ ਵਿਦਿਆਰਥੀਆਂ ਲਈ ਸਕੂਲ ਬੈਗ, ਸਟੇਸ਼ਨਰੀ ਦੀ ਸਹੂਲਤ ਹੈ। ਸਰਕਾਰ ਵਲੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਮੁਫ਼ਤ ਬਰਦੀ ਅਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਕਿਤਾਬਾਂ, ਸਟੇਸ਼ਨਰੀ ਦਾ ਪ੍ਰਬੰਧ ਹੈ। ਸਮੇਂ ਸਮੇਂ ਤੇ ਸਕੂਲ ਵਲੋਂ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਣਗੇ। 
ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਕੂਲ ਵਲੋਂ ਸਮੇਂ ਸਮੇਂ ਤੇ ਸਨਮਾਨਿਤ ਕੀਤਾ ਜਾਵੇਗਾ। ਸਮੂਹ ਸਟਾਫ ਨੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਬਲਾਕ ਗੜ੍ਹਸ਼ੰਕਰ 02 ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਰਵਾਉਣ ਦੀ ਅਪੀਲ ਕੀਤੀ।ਇਸ ਮੌਕੇ ਹੈੱਡਮਾਸਟਰ ਸੁਖਵਿੰਦਰ ਕੁਮਾਰ, ਸਸ ਮਾਸਟਰ ਜਸਪਾਲ ਸਿੰਘ , ਮੈਥ ਅਧਿਆਪਕ ਸ੍ਰੀਮਤੀ ਰਜਨੀ ਬਾਲਾ,ਚੰਦਨ ਵਾਲੀਆ, ਅੰਗਰੇਜ਼ੀ ਅਧਿਆਪਕ ਸ੍ਰੀ ਸ਼ਕਤੀ ਪ੍ਰਸ਼ਾਦ, ਨੀਤੂ ਰਣਦੇਵ, ਸਾਇੰਸ ਅਧਿਆਪਕ ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਸੁਭਾਸ਼ ਚੰਦਰ, ਸ਼੍ਰੀਮਤੀ ਨੇਹਾ ਭੰਵਰਾ ,  ਹਿੰਦੀ ਮਿਸਟ੍ਰੈੱਸ ਸ੍ਰੀਮਤੀ ਕਾਂਤਾ ਦੇਵੀ, ਕੰਪਿਊਟਰ ਅਧਿਆਪਕਾ ਸ੍ਰੀਮਤੀ ਰੇਨੂੰ ਬਾਲਾ,ਸ੍ਰੀ ਨਰਿੰਦਰ ਕੁਮਾਰ,ਪੰਜਾਬੀ ਮਿਸਟ੍ਰੈਸ ਸ਼੍ਰੀਮਤੀ ਦਲਜੀਤ ਕੌਰ, ਸ਼੍ਰੀਮਤੀ ਇੰਦਰਜੀਤ ਕੌਰ, ਵੋਕੇਸ਼ਨਲ ਅਧਿਆਪਕ ਸ੍ਰੀ ਆਕਾਸ਼ਦੀਪ, ਸ਼੍ਰੀਮਤੀ ਨੀਤੂ ਬਾਲਾ , ਜੂਨੀਅਰ ਸਹਾਇਕ ਸ੍ਰੀ ਸੰਦੀਪ ਕੁਮਾਰ ਅਤੇ ਮਿਡ ਡੇਅ ਮੀਲ ਵਰਕਰ ਹਾਜ਼ਰ ਸਨ।