ਸੰਤੋਸ਼ਗੜ੍ਹ/ਊਨਾ, 28 ਸਤੰਬਰ (ਰਾਜਵੀਰ ਚੋਪੜਾ):- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੰਤੋਸ਼ਗੜ੍ਹ ਦੀਆਂ ਵਿਦਿਆਰਥਣਾਂ ਨੇ ਹਾਲ ਹੀ ਵਿੱਚ ਕਰਵਾਈਆਂ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।


ਪ੍ਰਾਪਤ ਟਰਾਫੀਆਂ:


ਜ਼ੋਨਲ ਪੱਧਰ:

* U-19: ਮਾਰਚ ਪਾਸਟ - ਪਹਿਲਾ ਸਥਾਨ


ਜ਼ਿਲ੍ਹਾ ਪੱਧਰ:

* U-14: ਕੁਰਾਸ਼ - ਪਹਿਲਾ ਸਥਾਨ, ਕੁਸ਼ਤੀ - ਪਹਿਲਾ ਸਥਾਨ, ਜੂਡੋ - ਦੂਜਾ ਸਥਾਨ

* U-19: ਤਾਇਕਵਾਂਡੋ - ਰਨਰ-ਅੱਪ, ਜੂਡੋ - ਰਨਰ-ਅੱਪ, ਕੁਰਾਸ਼ - ਰਨਰ-ਅੱਪ, ਫੁੱਟਬਾਲ - ਰਨਰ-ਅੱਪ


ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਸਕੂਲ ਦੀ ਪ੍ਰਿੰਸੀਪਲ ਡਾ. ਸਨੇਹ ਲਤਾ ਨੇ ਸਾਰੀਆਂ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਇਸ ਮੌਕੇ ’ਤੇ ਵਾਈਸ-ਪ੍ਰਿੰਸੀਪਲ ਸ੍ਰੀਮਤੀ ਕਵਿਤਾ ਕੁਮਾਰੀ, ਲੈਕਚਰਾਰ ਸ੍ਰੀਮਤੀ ਸ਼ੁਭ ਲਤਾ ਮੈਡਮ, ਸ੍ਰੀ ਸੰਦੀਪ ਸੈਣੀ, ਸ੍ਰੀ ਅੰਕੁਸ਼ ਵਸ਼ਿਸ਼ਠ, ਸ੍ਰੀਮਤੀ ਮੀਨਾ ਮੈਡਮ, ਸ੍ਰੀਮਤੀ ਅੰਜਲੀ ਮੈਡਮ, ਸ੍ਰੀਮਤੀ ਮੀਨੂ ਮੈਡਮ, ਪੀ.ਈ.ਟੀ. ਸ੍ਰੀ ਵਿਸ਼ਾਲ ਸੈਣੀ, ਡੀ.ਪੀ.ਈ. ਸ੍ਰੀ ਪ੍ਰਵੀਣ ਸ਼ਰਮਾ ਅਤੇ ਐਸ.ਐਮ.ਸੀ. ਪ੍ਰਧਾਨ ਸ੍ਰੀ ਦੇਵੀ ਲਾਲ ਜੀ ਹਾਜ਼ਰ ਰਹੇ।


ਤਮਗਾ ਜੇਤੂ ਵਿਦਿਆਰਥਣਾਂ ਦਾ ਵੇਰਵਾ:-


--- ਅੰਡਰ-14 ਵਰਗ ---

ਜੂਡੋ - ਅਨੰਨਿਆ ਸੈਣੀ (ਸੋਨਾ), ਮਨੀਸ਼ਾ (ਸੋਨਾ), ਇਸ਼ਿਤਾ (ਚਾਂਦੀ), ਨਿਹਾਰਿਕਾ (ਕਾਂਸੀ), ਵੈਸ਼ਣਵੀ (ਕਾਂਸੀ)

ਕੁਰਾਸ਼ - ਅਨੰਨਿਆ ਸੈਣੀ (ਸੋਨਾ), ਬੰਸ਼ਿਕਾ (ਸੋਨਾ), ਨਵਿਆ (ਸੋਨਾ), ਵਿਸ਼ਾਲੀ ਸੈਣੀ (ਚਾਂਦੀ), ਵੰਦਨਾ, ਰੇਹਾਨਾ, ਵੰਸ਼ਿਕਾ (ਕਾਂਸੀ)

ਤਾਇਕਵਾਂਡੋ - ਅਨੰਨਿਆ ਸੈਣੀ, ਹਰਲੀਨ, ਮੰਨਤ, ਆਂਚਲ (ਚਾਂਦੀ), ਕਨਿਕਾ, ਇਸ਼ਿਤਾ, ਨਿਹਾਰਿਕਾ, ਨਮਨ (ਕਾਂਸੀ)

ਕੁਸ਼ਤੀ - ਨਵਿਆ, ਪਲਕ ਸੋਨੀ, ਖੁਸ਼ਬੂ (ਸੋਨਾ), ਵ੍ਰਿੰਦਾ, ਸੋਨੀਆ (ਚਾਂਦੀ), ਆਂਚਲ, ਵਿਸ਼ਾਲੀ ਸੈਣੀ (ਕਾਂਸੀ)


--- ਅੰਡਰ-19 ਵਰਗ ---

ਤਾਇਕਵਾਂਡੋ - ਜਸ਼ਨਪ੍ਰੀਤ, ਮਨੀਸ਼ਾ (ਸੋਨਾ), ਸ਼ਾਲਿਨੀ, ਰਿਤੂ, ਸਿਮਰਜੀਤ, ਪਾਇਲ, ਕਸ਼ਿਸ਼, ਕਸ਼ਿਪਰਾ (ਚਾਂਦੀ), ਬਲਜੀਤ, ਸ਼ਿਖਾ, ਪਿੰਕੀ (ਕਾਂਸੀ)

ਕਰਾਟੇ - ਕਸ਼ਿਪਰਾ (ਸੋਨਾ)

ਜੂਡੋ - ਵੰਸ਼ਿਕਾ, ਰਿਤੂ, ਵੰਸ਼ਿਕਾ ਸ਼ਰਮਾ, ਭਗਵਾਨ ਦੇਵੀ (ਚਾਂਦੀ), ਮਨੀਸ਼ਾ, ਪਿੰਕੀ (ਕਾਂਸੀ)

ਕੁਰਾਸ਼ - ਪਾਇਲ (ਚਾਂਦੀ), ਭਗਵਾਨ ਦੇਵੀ (ਚਾਂਦੀ), ਰਿਤੂ, ਅਨਿਕਾ, ਵੰਸ਼ਿਕਾ (ਕਾਂਸੀ)

ਕੁਸ਼ਤੀ - ਸਿਮਰਜੀਤ (ਚਾਂਦੀ), ਭਗਵਾਨ ਦੇਵੀ (ਚਾਂਦੀ), ਵੰਸ਼ਿਕਾ, ਵੰਸ਼ਿਕਾ ਸ਼ਰਮਾ, ਆਕ੍ਰਿਤੀ, ਚਾਂਦਨੀ (ਕਾਂਸੀ)


ਸਟੇਟ ਪੱਧਰ ਲਈ ਚੋਣ:

ਫੁੱਟਬਾਲ (U-19) - ਜਸਮੀਤ ਕੌਰ, ਹਰਮਨ ਕੌਰ

ਹਾਕੀ (U-19) - ਜਸਪ੍ਰੀਤ ਕੌਰ, ਕਨਿਕਾ, ਰਿਤਿਕਾ, ਮੰਜੂ ਦੇਵੀ

ਓਪਨ ਜ਼ਿਲ੍ਹਾ ਜੂਡੋ - ਗੀਤਾਂਸ਼ੀ (ਸੋਨਾ), ਪਾਇਲ (ਸੋਨਾ), ਅਨਿਕਾ (ਚਾਂਦੀ), ਰਿਤੂ (ਕਾਂਸੀ)