ਪਟਿਆਲਾ 29 ਜਨਵਰੀ:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਵਣ ਮੰਡਲ ਦਫਤਰ ਅੱਗੇ ਗੇਟ ਰੈਲੀ ਕਰਕੇ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਕਾਮਿਆਂ ਸਮੇਤ ਵੱਖ—ਵੱਖ ਵਿਭਾਗਾਂ ਦੇ ਆਗੂਆਂ ਨੇ ਆਪਣੇ ਮਰਹੂਮ ਆਗੂ ਸਾਥੀ ਜਗਮੋਹਨ ਨੋਲੱਖਾ ਨੂੰ ਜਿੱਥੇ ਸ਼ਰਧਾ ਸੁਮਨ ਅਰਪਿਤ ਕੀਤੇ ਹੈ, ਉੱਥੇ ਹੀ ਜੰਗਲਾਤ ਕਰਮੀਆਂ ਦੀਆਂ ਮੰਗਾਂ, ਸਮੇਤ ਰਹਿੰਦੇ ਬਕਾਏ, ਰਹਿੰਦੀਆਂ ਤਨਖਾਹਾਂ, ਸੇਵਾਵਾਂ ਨੂੰ ਨਿਯਮਤ ਕਰਨਾ ਸਮੇਤ ਵਡੇਰੀ ਉਮਰ ਕਹਿ ਕੇ ਕਾਫੀ ਵਰਕਰਾਂ ਨੂੰ ਫਾਰਗ ਕਰਨ ਵਰਗੇ ਇਸ਼ੂਆਂ ਤੇ ਰੋਸ ਪ੍ਰਗਟ ਕੀਤਾ।
ਇਸ ਮੌਕੇ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਜੰਗਲਾਤ, ਜੰਗਲੀਜੀਵ ਤੇ ਜੰਗਲਾਤ ਨਿਗਮ ਵਿਚਲੇ ਲੰਮੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਨੂੰ ਵਡੇਰੀ ਉਮਰ ਦਾ ਬਹਾਨਾ ਲਾਕੇ ਕੰਮਾਂ ਤੋਂ ਫਾਰਗ ਕਰਨ ਤੇ ਉਹਨਾਂ ਦੀਆਂ ਕੰਮ ਕਰਨ ਸਮੇਂ ਦੀਆਂ ਤਨਖਾਹਾਂ ਜਾਰੀ ਨਾ ਕਰਨਾ, ਇਹ ਮੰਦਭਾਗਾ ਹੈ। ਜਦੋਂ ਕਿ ਦਿਹਾੜੀਦਾਰ ਕਾਮਿਆਂ ਦੀਆਂ ਉਮਰਾਂ ਦੀ ਕੋਈ ਸਮਾਂ ਸੀਮਾ ਨਿਸ਼ਚਿਤ ਨਹੀਂ ਹੈ ਤੇ ਇਹਨਾਂ ਨੂੰ ਰਹਿੰਦੀਆਂ ਤਨਖਾਹਾਂ ਵੀ ਨਾ ਦੇ ਕੇ ਖਾਲੀ ਹੱਥ ਘਰਾਂ ਨੂੰ ਭੇਜਣਾ ਕਿਰਤ ਕਾਨੂੰਨ ਦੀ ਘੋਰ ਉਲੰਘਣਾ ਵੀ ਹੈ। ਮਾਨਯੋਗ ਉੱਚ ਅਦਾਲਤਾਂ ਨੇ ਬਕਾਏ ਦੇਣਾ, ਘੱਟੋ—ਘੱਟ ਉਜਰਤਾ ਵਿੱਚ ਹੋਏ ਵਾਧੇ ਦਾ ਬਕਾਇਆ ਅਤੇ ਉਜਰਤਾਂ ਨਾ ਦੇਣਾ ਹੈ।
ਇਸ ਤਰ੍ਹਾਂ ਨਿਯਮਤ ਕੀਤੇ ਕਰਮੀਆਂ ਨੂੰ 18000/— ਰੁਪਏ ਮੁੱਢਲਾ ਤਨਖਾਹ ਸਕੇਲ ਅਤੇ ਬਣਦੇ ਭੱਤੇ ਨਾ ਦੇਣਾ। ਇਹ ਸਰਕਾਰ ਦਾ ਮੰਦਭਾਗਾ ਫੈਸਲਾ ਹੈ ਅਤੇ ਅੱਗੇ ਤੋਂ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਕਰਮੀਆਂ ਨੂੰ ਰੈਗੂਲਰ ਨਾ ਕਰਨਾ ਅਤੇ ਇਸ ਸਬੰਧੀ ਨੀਤੀ ਜਾਰੀ ਨਾ ਕਰਨਾ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ 2025 ਲਾਗੂ ਨਾ ਕਰਨਾ ਤੇ “ਬਰਾਬਰ—ਕੰਮ—ਬਰਾਬਰ ਤਨਖਾਹ” ਨੂੰ ਲਾਗੂ ਨਾ ਕਰਨ, ਇਹ ਜਿਆਦਤੀ ਹੈ। ਇਸ ਮੌਕੇ ਤੇ ਜੁੜੇ ਆਗੂਆਂ ਨੇ ਇਹ ਐਲਾਨ ਵੀ ਕੀਤਾ ਕਿ ਟਰੇਡ ਯੂਨੀਅਨ ਦੀ ਫਰਵਰੀ ਵਿੱਚ ਆ ਰਹੀ ਦੇਸ਼ ਵਿਆਪੀ ਹੜਤਾਲ ਸਮੇਂ ਰੈਲੀਆਂ ਵਿੱਚ ਹਮਾਇਤ ਕੀਤੀ ਤੇ ਇਹਨਾਂ ਵਿੱਚ ਵੱਧ ਚੜ੍ਹਕੇ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਤਰ੍ਹਾਂ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਮਿਤੀ 05 ਫਰਵਰੀ ਨੂੰ ਪ੍ਰਵਾਨਾ ਭਵਨ ਵਿਖੇ ਟਰੇਡ ਯੂਨੀਅਨ ਦੀ ਕਨਵੈਨਸ਼ਨ ਵਿੱਚ ਵੀ ਸ਼ਾਮਲ ਹੋਇਆ ਜਾਵੇਗਾ। ਜੋ ਆਗੂ ਹਾਜਰ ਸਨ ਉਹਨਾਂ ਵਿੱਚ ਸਰਵ ਸ੍ਰੀ ਰਾਮ ਲਾਲ ਰਾਮਾ, ਸੂਰਜ ਪਾਲ ਯਾਦਵ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਮੁਲੇਵਾਲ, ਤਰਲੋਚਨ ਮੰਡੋਲੀ, ਸ਼ਿਵ ਚਰਨ, ਸਤਪਾਲ ਲੰਗ, ਗੁਰਮੇਲ ਸਿੰਘ ਬਮਣਾ, ਤਿਰਵੈਣੀ ਪ੍ਰਸਾਦ ਤਿਵਾੜੀ, ਪ੍ਰਕਾਸ਼ ਲੁਬਾਣਾ, ਹੈਪੀ ਨਾਭਾ, ਗੁਰਸੇਵਕ ਸਿੰਘ ਰਾਜਪੁਰਾ, ਰਾਜੇਸ਼, ਹਾਕਮ ਸਿੰਘ, ਸੋਮ ਦੱਤ, ਜਸਵਿੰਦਰ ਸਿੰਘ, ਨਿਰਮਲ, ਪ੍ਰਮਜੀਤ ਕੌਰ, ਪਾਲਾ ਸਿੰਘ, ਬਲਜੀਤ ਸਿੰਘ, ਰਾਮ ਲਾਲ ਰਾਜਪੁਰਾ, ਆਦਿ ਸ਼ਾਮਲ ਸਨ।
ਜੰਗਲਾਤ ਕਾਮਿਆਂ ਨੇ ਵਣ ਮੰਡਲ ਦਫਤਰ ਅੱਗੇ ਗੇਟ ਰੈਲੀ ਕਰਕੇ ਸਾਥੀ ਜਗਮੋਹਨ ਨੋਲੱਖਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਦਰਸ਼ਨ ਲੁਬਾਣਾ
