ਹੁਸ਼ਿਆਰਪੁਰ:- ਮਾਹਿਲਪੁਰ ਫਗਵਾੜਾ ਮੁੱਖ ਮਾਰਗ ’ਤੇ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲਾ ਖੂਨ ਦਾਨ ਕੈਂਪ ਭਾਰਟਾ ਮੈਡੀਕਲ ਸਟੋਰ ’ਤੇ ਸੁਖਜਿੰਦਰ ਸਿੰਘ ਭਾਰਟਾ ਵਲੋਂ ਆਪਣੇ ਸਹਿਯੋਗੀਆਂ ਦੇ ਵਿਸ਼ੇਸ਼ ਸਹਿਯੋਗ ਨਾਲ 12 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਹ ਖੂਨ ਦਾਨ ਕੈਂਪ ਸਵੈ ਇੱਛਕ ਹੈ, ਇਸ ਵਿੱਚ ਨੌਜਵਾਨ ਲੜਕੇ-ਲੜਕੀਆਂ ਖੂਨ ਦਾਨ ਕਰਨਗੇ। ਖੂਨ ਦਾਨ ਕਰਨ ਵਾਲਿਆਂ ਲਈ ਖਾਣੇ ਦੀ ਵਿਵਸਥਾ ਕੀਤੀ ਗਈ ਹੈ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ। ਇਸ ਮੌਕੇ ’ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਵੀ ਮੌਜੂਦ ਸਨ।
ਭਾਰਟਾ ਮੈਡੀਕਲ ਸਟੋਰ ਤੇ ਪਹਿਲਾ ਖੂਨ ਦਾਨ ਕੈਂਪ 12 ਅਪ੍ਰੈਲ ਨੂੰ ਲਗਾਇਆ ਜਾਵੇਗਾ ਸੁਖਜਿੰਦਰ ਸਿੰਘ
