ਹੁਸ਼ਿਆਰਪੁਰ- ਡੀ.ਏ.ਵੀ.ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸ੍ਰੀ ਆਰ.ਐਮ.ਭੱਲਾ ਜੀ ਦੇ ਮਾਰਗ ਦਰਸ਼ਨ ਵਿੱਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਵਿੱਚ ਐਮ.ਐਡ.ਅਤੇ ਬੀ.ਐਡ.ਸਮੈਸਟਰ-II ਵੱਲੋਂ ਐਮ.ਐਡ.ਅਤੇ ਬੀ.ਐਡ.ਸਮੈਸਟਰ-IV (2023-2025) ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਰੁਖ਼ਸਤ-ਏ-ਮਹਿਫ਼ਲ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਗਇਤਰੀ ਮੰਤਰ ਦੇ ਉਚਾਰਣ ਨਾਲ ਕੀਤੀ ਗਈ।ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬੀ ਗੀਤਾਂ ਉੱਤੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀ ਕੀਤੀ ਗਈ। ਇਸ ਤੋਂ ਇਲਾਵਾ ਗੀਤ, ਚੁਟਕਲੇ, ਮੀਮਿਕਰੀ ਅਤੇ ਵਿਭਿੰਨ ਪ੍ਰਕਾਰ ਦੀਆਂ ਖੇਡਾਂ ਨਾਲ ਸਭ ਦਾ ਮਨੋਰੰਜਨ ਕੀਤਾ ਗਿਆ।
ਸਮੈਸਟਰ-IV ਦੇ ਵਿਦਿਆਰਥੀਆਂ ਵੱਲੋਂ ਕਾਲਜ ਵਿੱਚ ਬਿਤਾਏ ਸੁਨਹਿਰੇ ਦਿਨਾਂ ਦੀਆਂ ਯਾਦਾਂ ਅਤੇ ਪੜ੍ਹਾਈ ਨਾਲ ਸਬੰਧਿਤ ਅਨਭਵ ਸਭ ਨਾਲ ਸਾਂਝੇ ਕੀਤੇ ਅਤੇ ਦੋ ਸਾਲ ਦੇ ਇਸ ਸਮੇਂ ਦੌਰਾਨ ਆਪਣੇ ਅੰਦਰਲੇ ਅਤੇ ਬਾਹਰਲੇ ਵਿਅਕਤੀਗਤ ਵਿਕਾਸ ਦਾ ਵੀ ਜ਼ਿਕਰ ਕੀਤਾ। ਵਿਦਿਆਰਥੀਆਂ ਵਲੋਂ ਅਧਿਆਪਕਾਂ ਦੇ ਸਨਮਾਨ ਵਿੱਚ ਸ਼ਬਦ ਬੋਲਦੇ ਹੋਏ ਇਸ ਮੁਕਾਮ ਉੱਤੇ ਪਹੁੰਚਾਉਣ ਅਤੇ ਉੱਤਮ ਜੀਵਨ ਜਾਂਚ ਦੀ ਸਮਝ ਦੇਣ ਲਈ ਉਨ੍ਹਾਂ ਸਭ ਦਾ ਧੰਨਵਾਦ ਕੀਤਾ ।
ਇਸ ਵਿਦਾਇਗੀ ਸਮਾਗਮ ਵਿੱਚ ਵਿਦਿਆਰਥੀਆਂ ਵਲੋਂ ਸਮੈਸਟਰ-IV ਦੇ ਵਿਦਿਆਰਥੀਆਂ ਵਿੱਚ ਮਿਸ ਫੇਅਰਵੈਲ ਅਤੇ ਮਿਸਟਰ ਫੇਅਰਵੈਲ ਦੇ ਖ਼ਿਤਾਬ ਲਈ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਰਿਤਿਕਾ ਨੂੰ ਮਿਸ ਫੇਅਰਵੈਲ ਅਤੇ ਕਰਨਦੀਪ ਸਿੰਘ ਨੂੰ ਮਿਸਟਰ ਫੇਅਰਵੈਲ ਦੇ ਖ਼ਿਤਾਬ ਨਿਵਾਜਿਆ ਗਿਆ। ਇਸ ਤੋਂ ਇਲਾਵਾ ਚੰਗਾ ਪਹਿਰਾਵਾ (ਕੁੜੀਆਂ) ਵਿੱਚੋਂ ਹਰਸਿਮਰਨ ਕੌਰ ਅਤੇ ਚੰਗਾ ਪਹਿਰਾਵਾ (ਮੁੰਡਿਆਂ) ਵਿੱਚੋਂ ਹਰਪ੍ਰੀਤ ਸਿੰਘ,ਸਰਵੋਤਮ ਪ੍ਰਦਰਸ਼ਨ (ਮੁੰਡਿਆਂ) ਲਈ ਸੰਜੇ ਅਤੇ ਜਸਦੀਪ ਸਿੰਘ ਅਤੇ ਸਰਵੋਤਮ ਪ੍ਰਦਰਸ਼ਨ (ਕੁੜੀਆਂ) ਲਈ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸ੍ਰੀ ਆਰ.ਐਮ.ਭੱਲਾ ਨੇ ਬੀ.ਐਡ. ਅਤੇ ਐਮ.ਐਡ.ਸਮੈਸਟਰ-IV ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਧੀਆ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਦੀ ਦੋ ਸਾਲ ਦੀ ਬੀ.ਐਡ.ਅਤੇ ਐਮ.ਐਡ.ਵਿੱਚ ਵਧੀਆ ਕਾਰਜਸ਼ੀਲਤਾ ਲਈ ਸ਼ਲਾਘਾ ਕੀਤੀ ਅਤੇ ਕ੍ਰਮਵਾਰ ਇਸ ਸਮੈਸਟਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਕਿ ਚਾਹੇ ਯੁਵਕ ਮੇਲੇ ਹੋਣ ਜਾਂ ਅਕਾਦਮਿਕ ਪੱਧਰ ਦੇ ਮੁਕਾਬਲੇ,ਸਭ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਕਾਲਜ ਅਤੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਹੈ।
ਨਾਲ ਹੀ ਉਨ੍ਹਾਂ ਨੇ ਬੀ.ਐਡ. ਅਤੇ ਐਮ.ਐਡ.ਸਮੈਸਟਰ-IV ਦੇ ਵਿਦਿਆਰਥੀਆਂ ਨੂੰ ਕਿਹਾ ਕਿ ਹੁਣ ਉਹ ਕਾਲਜ ਦੇ ਅਲੂਮਨੀ ਬਣ ਗਏ ਹਨ ਅਤੇ ਇਸ ਤਰ੍ਹਾਂ ਉਹ ਹਮੇਸ਼ਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਸੰਸਥਾ ਨਾਲ ਜੁੜੇ ਰਹਿਣਗੇ ਅਤੇ ਉਨ੍ਹਾਂ ਬੀ.ਐਡ.ਸਮੈਸਟਰ 2 ਦੇ ਵਿਦਿਆਥੀਆਂ ਦੀ ਵੀ ਤਾਰੀਫ਼ ਕੀਤੀ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਬਹੁਤ ਹੀ ਵਧੀਆ ਅਤੇ ਅਨੁਸ਼ਾਸ਼ਿਤ ਪ੍ਰੋਗਰਾਮ ਆਯੋਜਿਤ ਕੀਤਾ।
ਡੀ. ਏ. ਵੀ. ਬੀ. ਐੱਡ ਕਾਲਜ ਹੁਸ਼ਿਆਰਪੁਰ ਵਿੱਚ ਵਿਦਾਇਗੀ ਸਮਾਗਮ ਰੁਖ਼ਸਤ-ਏ-ਮਹਿਫ਼ਲ ਦਾ ਆਯੋਜਨ।
