ਹੁਸ਼ਿਆਰਪੁਰ:- ਇਲਾਕਾ ਮਾਹਿਲਪੁਰ ਦੇ ਪਿੰਡ ਬਾਹੋਵਾਲ ਦੇ ਜੰਮਪਲ ਤੇ ਲੰਮੇ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ ਜਾ ਵਸੇ ਲੰਬੜਦਾਰ ਜਰਨੈਲ ਸਿੰਘ ਓਰਫ਼ ਜੈਲਾ ਦੀ ਬੀਤੇ ਦਿਨੀਂ ਹੋਈ ਮੌਤ ਕਾਰਨ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਨਗਰ ਤੇ ਇਲਾਕਾ ਨਿਵਾਸੀ ਗਹਿਰੇ ਸਦਮੇ 'ਚ ਹਨ। ਵਿਦੇਸ਼ ਰਹਿੰਦਿਆਂ ਵੀ ਆਪਣੇ ਸੂਬੇ ਤੇ ਇਲਾਕੇ ਪ੍ਰਤੀ ਚਿੰਤਤ ਜਰਨੈਲ ਸਿੰਘ ਹਰ ਸਾਲ ਦੇਸ਼ ਫੇਰਾ ਪਾਉਂਦੇ ਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਾਥ ਨਿਭਾਉਂਦੇ ਰਹੇ। ਪਿੰਡ ਰਹਿੰਦਿਆਂ ਪਿਤਾ ਪੁਰਖੀ ਖੇਤੀ ਦੇ ਧੰਦੇ ਨਾਲ ਜੁੜੇ ਰਹੇ। ਜਰਨੈਲ ਸਿੰਘ ਉਸਾਰੂ ਸੋਚ ਦੇ ਧਾਰਨੀ ਹੋਣ ਕਰਕੇ ਪਿੰਡਾਂ ਦੇ ਲੋਕਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਗੁਰਬਤ ਭਰੀ ਜ਼ਿੰਦਗੀ ਜਿਊਂਣ ਲਈ ਮਜ਼ਬੂਰ ਲੋਕਾਂ ਦੇ ਸੱਚੇ ਦਿਲੋਂ ਹਮਦਰਦ ਸਨ।
ਦੇਸ਼ ਤੇ ਸੂਬੇ ਦੇ ਵਿਗੜ ਰਹੇ ਹਾਲਾਤਾਂ ਤੋਂ ਚਿੰਤਤ ਜਰਨੈਲ ਸਿੰਘ ਨਵੀਂ ਪੀੜ੍ਹੀ ਦੇ ਭਵਿੱਖ ਪ੍ਰਤੀ ਗੰਭੀਰ ਤੇ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਦੇ ਬੇਵਕਤ ਸਦੀਵੀ ਵਿਛੋੜੇ ਕਾਰਨ ਇਲਾਕਾ ਇੱਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਇਨਸਾਨ ਤੋਂ ਵਾਂਝਾ ਹੋ ਗਿਆ।
ਉਨ੍ਹਾਂ ਦੀ ਮੌਤ ਤੇ ਸਾਬਕਾ ਐਮ ਐਲ ਏ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਐਮ ਪੀ ਡਾਕਟਰ ਰਾਜ ਕੁਮਾਰ ਚੱਬੇਵਾਲ, ਐਮ ਐਲ ਏ ਡਾਕਟਰ ਇਸਾਕ ਕੁਮਾਰ, ਕਾਮਰੇਡ ਦਰਸ਼ਨ ਸਿੰਘ ਮੱਟੂ, ਦਲਜੀਤ ਸਿੰਘ ਸਹੋਤਾ, ਸੰਤ ਗੁਰਮੀਤ ਸਿੰਘ, ਸੰਤ ਜਗਤਾਰ ਸਿੰਘ, ਅਰਜਨ ਸਿੰਘ ਬੈਂਸ, ਹਰਦੀਪ ਸਿੰਘ ਸਰਪੰਚ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਸੋਹਣ ਸਿੰਘ ਲੰਬੜਦਾਰ, ਪਰਮਿੰਦਰ ਸਿੰਘ ਬੂੜੋ ਬਾੜੀ, ਭਗੀਰਥ ਸਿੰਘ ਬੈਂਸ, ਚੰਦ ਬਾਹੋਵਾਲ, ਮਲਕੀਤ ਸਿੰਘ, ਕੁਲਦੀਪ ਸਿੰਘ ਸਿੱਧੂ, ਜਸਵਿੰਦਰ ਸਿੰਘ, ਮੱਘਰ ਸਿੰਘ ਬੈਂਸ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਬਰੈਂਪਟਨ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।
