ਪਟਿਆਲਾ, 03 ਅਕਤੂਬਰ:- ਖੂਨਦਾਨ ਕਰਨਾ ਮਹਾਨ ਕਾਰਜ ਹੈ। ਹਰੇਕ ਨੌਜਵਾਨ, ਇਸਤਰੀ ਅਤੇ ਪੁਰਸ਼ ਨੂੰ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਸਹਿਯੋਗ ਦੇਣਾ ਚਾਹੀਦਾ ਹੈ। 18 ਸਾਲ ਤੋਂ 65 ਸਾਲ ਤੱਕ ਦਾ ਤੰਦਰੁਸਤ ਪ੍ਰਾਣੀ ਖੂਨਦਾਨ ਕਰਨ ਦੇ ਕਾਬਿਲ ਹੈ। ਉਸ ਦਾ ਵਜ਼ਨ 45 ਕਿਲੋ ਤੋਂ ਵੱਧ ਅਤੇ ਸਰੀਰ ਵਿੱਚ ਖੂਨ ਦੀ ਮਾਤਰਾ 12.5 ਗ੍ਰਾਮ ਤੋਂ ਵੱਧ ਹੋਣੀ ਚਾਹੀਦੀ ਹੈ। ਇਹ ਜਾਣਕਾਰੀ ਗ੍ਰੇਨਾਈਟ (90 ਵਾਰ ਖੂਨਦਾਨੀ) ਡਾ. ਰਾਕੇਸ਼ ਵਰਮੀ, ਸੰਸਥਾਪਕ ਪ੍ਰਧਾਨ ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿਸਟਰਡ ਪੰਜਾਬ, ਪਟਿਆਲਾ ਨੇ ਸਾਂਝੀ ਕੀਤੀ। ਸ੍ਰੀ ਕਾਕਾ ਰਾਮ ਵਰਮਾ, ਸਾਬਕਾ ਮੁੱਖ ਟ੍ਰੇਨਿੰਗ ਅਫਸਰ ਰੈੱਡ ਕਰਾਸ ਅਤੇ ਦਲਪ੍ਰੀਤ ਸਿੰਘ ਬੈਨੀਪਾਲ, ਪ੍ਰੋਜੈਕਟ ਇੰਚਾਰਜ ਡੀ.ਬੀ.ਜੀ. ਐਮਰਜੈਂਸੀ ਬਲੱਡ ਬੈਂਕ ਨੇ ਸੰਦੇਸ਼ ਦਿੱਤਾ ਕਿ ਹਮੇਸ਼ਾ ਸੱਚਾਈ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ ਅਤੇ ਗਰੀਬ ਤੇ ਮਜਬੂਰ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਗੇ ਕਰਮ ਕਰਨ ਅਤੇ ਮਨੁੱਖੀ ਕੀਮਤੀ ਜ਼ਿੰਦਗੀਆਂ ਬਚਾਉਣ ਨਾਲ ਆਪਣੇ ਆਪ ਨੂੰ ਸਕੂਨ ਮਿਲਦਾ ਹੈ। ਦਲਪ੍ਰੀਤ ਸਿੰਘ ਬੈਨੀਪਾਲ ਤੋਂ ਇਲਾਵਾ ਇਸ ਸਨਮਾਨ ਸਮਾਰੋਹ ਵਿੱਚ 31 ਵਾਰ ਖੂਨਦਾਨੀ ਅਮਨਇੰਦਰ ਸਿੰਘ ਸੈਣੀ, ਡਾ. ਰਾਕੇਸ਼ ਵਰਮੀ, ਅਸ਼ੋਕ ਸ਼ਰਮਾ, ਓਮ ਪ੍ਰਕਾਸ਼ ਸਿੰਗਲਾ, ਹਰਜੀਤ ਸਿੰਘ ਬੇਦੀ, ਇੰਜ. ਸੁਰਿੰਦਰ ਕੁਮਾਰ ਕੋਛੜ, ਭੁਪਿੰਦਰ ਸਿੰਘ ਚੌਹਾਨ, ਜਸਵੀਰ ਸਿੰਘ ਅਤੇ ਸ੍ਰੀਮਤੀ ਬ੍ਰਿਜਲਤਾ ਜੈਨ ਵੀ ਹਾਜ਼ਰ ਰਹੇ।
ਡਾ. ਰਾਕੇਸ਼ ਵਰਮੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਪਟਿਆਲਾ ਵੱਲੋਂ ਸਮਾਜ ਸੇਵਕਾਂ ਦੇ ਸਨਮਾਨ ਦੀ ਸੇਵਾ ਨਿਭਾਉਣ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਵਰਤਣ ਵਧਾਉਣ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਰਾਕੇਸ਼ ਵਰਮੀ, ਕਾਕਾ ਰਾਮ ਵਰਮਾ ਅਤੇ ਦਿਲਪ੍ਰੀਤ ਸਿੰਘ ਬੈਨੀਪਾਲ ਦਾ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਅਮਨਇੰਦਰ ਸਿੰਘ ਸੈਣੀ ਨੇ ਦਿੱਤੀ।
