ਨਵਾਂਸ਼ਹਿਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ): ਸ਼ਿਰੋਮਣਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ ਕਰ ਦਿੱਤਾ ਹੈ ਕਿ ਟਿਕਟ ਬਦਲਣ ਬਾਰੇ ਗਲਤ ਅਫ਼ਵਾਹਾਂ ਫੈਲਣ ਵਾਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਬੰਗਾ ਤੋਂ ਡਾ. ਬਿੱਟੂ ਹੀ ਚੋਣ ਲੜਣਗੇ। ਅਕਾਲੀ ਦਲ ਬਾਦਲ ਨੇ ਡਾ. ਬਿੱਟੂ ਨੂੰ ਬੰਗਾ ਹਲਕੇ ਤੋਂ ਉਮੀਦਵਾਰ ਘੋਸ਼ਿਤ ਕੀਤਾ ਹੈ। ਇਹ ਸ਼ਬਦ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ਿਰੋਮਣਿ ਅਕਾਲੀ ਦਲ ਨੇ ਗੁਰਮਿੰਦਰ ਸਿੰਘ ਡਿੰਪਲ ਸਰਪੰਚ ਪਿੰਡ ਮੱਲਾ ਸੋਢੀਆ ਦੇ ਘਰ ਤੇ ਅਕਾਲੀ ਕਾਰਕੁੰਨੇ ਦੇ ਇਕੱਠ ਨੂੰ ਸੰਬੋਧਤ ਕਰਦੇ ਹੋਏ ਕਹੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੰਗਾ ਤੋਂ ਉਮੀਦਵਾਰ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹੀ ਹਨ, ਇਹੀ ਚੋਣ ਲੜਣਗੇ, ਇਹਨਾਂ ਨੂੰ ਹੀ ਭਾਰੀ ਮਤਾਂ ਨਾਲ ਜਿਤਾਓ। ਇਸ ਤੋਂ ਬਾਅਦ ਕੌਮੀ ਉਪ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਲਾਦੀਆਂ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਨੇ ਡਾ. ਬਿੱਟੂ ਨੂੰ ਟਿਕਟ ਘੋਸ਼ਿਤ ਕਰਨ ਤੇ ਮੁਬਾਰਕਬਾਦ ਵੀਤੀ। ਜ਼ਿਲ੍ਹਾ ਪ੍ਰਧਾਨ ਸੁਖਦੀਪ ਸ਼ੁਕਾਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਹਨ ਉਹੀ ਕਰਦੇ ਹਨ। ਸਾਡਾ ਕਾਰਕੁੰਨਾਂ ਤਰਾਜੂ ਨਿਸ਼ਾਨ ਤੋਂ ਕਦੇ ਪਿੱਛੇ ਨਹੀਂ ਹਟਦਾ, 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣੇਗੀ। ਸਰਪੰਚ ਗੁਰਵਿੰਦਰ ਸਿੰਘ ਡਿੰਪਲ ਨੇ ਆਏ ਹੋਏ ਇਲਾਕੇ ਭਰ ਦੇ ਸਾਰੇ ਪਾਰਟੀ ਕਾਰਕੁੰਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਮੀ ਉਪ ਪ੍ਰਧਾਨ ਸਤਨਾਮ ਸਿੰਘ ਲਾਦੀਆਂ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਬੰਗਾ ਅਤੇ ਉਮੀਦਵਾਰ ਸ਼ਿਰੋਮਣਿ ਅਕਾਲੀ ਦਲ ਬਾਦਲ, ਕਮਲ ਜੇਤਲੀ ਆਬਜ਼ਰਵਰ, ਡਾ. ਗੁਰਪ੍ਰੀਤ ਕੌਰ ਥੀਅੜਾ ਨਵਾਂਸ਼ਹਿਰ, ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਐਸ.ਜੀ.ਪੀ.ਸੀ., ਡਾ. ਕੁਲਵਿੰਦਰ ਸਿੰਘ ਢਾਹਾਂ, ਸੀਨੀਅਰ ਅਕਾਲੀ ਨੇਤਾ ਗੁਰਵਿੰਦਰ ਸਿੰਘ ਸਰਪੰਚ ਮੱਲਾ ਸੋਢੀਆ, ਪਰਗਣ ਸਿੰਘ ਗਰੇਵਾਲ ਸੀਨੀਅਰ ਅਕਾਲੀ ਨੇਤਾ, ਮਨਜਿੰਦਰ ਸਿੰਘ ਕਟਾਰੀਆ ਕੌਮੀ ਉਪ ਪ੍ਰਧਾਨ ਸ਼ਿਰੋਮਣਿ ਅਕਾਲੀ ਦਲ ਐਸ.ਸੀ. ਵਿਕਾਸ, ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਮਹਲੀ, ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਗੁਰਿੰਦਰ ਸਿੰਘ ਚੱਕਮਨਡੇਰ ਸਰਕਲ ਪ੍ਰਧਾਨ ਬਹਰਾਮ, ਸਤਨਾਮ ਸਿੰਘ ਝਿਕਾ ਪ੍ਰਧਾਨ ਐਸ.ਸੀ. ਵਿਕਾਸ ਪੰਜਾਬ, ਚਰਨਜੀਤ ਸਿੰਘ ਚੰਨੀ ਭਰੋਲੀ ਜ਼ਿਲ੍ਹਾ ਪ੍ਰਧਾਨ ਯੂਥ ਉਇੰਗ, ਜਥੇ. ਪ੍ਰਮਜੀਤ ਸਿੰਘ ਪੰਮ੍ਹਾ ਜ਼ਿਲ੍ਹਾ ਵਾਈਸ ਪ੍ਰਧਾਨ, ਹੇਮੰਤ ਕੁਮਾਰ ਬੌਬੀ ਰਾਹੋਂ, ਮਨਜਿੰਦਰ ਸਿੰਘ ਵਾਲੀਆ, ਬਲਜਿੰਦਰ ਸਿੰਘ ਕਾਹਲੋਂ, ਨਿਸ਼ਾਨਵੀਰ ਸਿੰਘ ਸਰਪੰਚ ਵੀਣ, ਨਵਦੀਪ ਸਿੰਘ ਅਨੋਖਰਵਾਲ ਸੀਨੀਅਰ ਅਕਾਲੀ ਨੇਤਾ, ਸੁਖਦੇਵ ਸਿੰਘ ਮਹਿਲਿਆਣਾ ਸਰਕਲ ਪ੍ਰਧਾਨ ਕਟਾਰੀਆ, ਪ੍ਰਭਦੀਪ ਸਿੰਘ ਕੰਗਰੌਰ, ਨੰਬਰਦਾਰ ਲਖਵੀਰ ਸਿੰਘ ਬੀਸਲਾ, ਅਮਰਜੀਤ ਸਿੰਘ ਪੰਚ, ਹਰਦੇਵ ਸਿੰਘ, ਜੋਗਿੰਦਰ ਸਿੰਘ, ਪ੍ਰਦੀਪ ਸਿੰਘ, ਮਨਰਾਜ ਸਿੰਘ ਕਲੇਰਾ, ਜਸਕਿੰਦਰ ਸਿੰਘ ਕੁਲਥਮ, ਗੁਰਜੀਤ ਸਿੰਘ ਗਰੇਵਾਲ, ਗੁਰਦੀਪ ਸਿੰਘ ਢਾਹਾਂ, ਕੰਵਰਦਾਝੱ'ਦੀਪ ਭੁਲਲਰ, ਬੂਟਾ ਸਿੰਘ ਢੰਢੂਹਾ, ਜਗਦੀਪ ਸਿੰਘ ਬਿੱਟੂ ਢੰਢੂਹਾ, ਪ੍ਰੇਮ ਸਿੰਘ ਸਹਾਲਾ ਰਾਨੂਆੰ, ਪਲਵਿੰਦਰ ਸਿੰਘ ਕਾਕਾ ਅਟਵਾਲ ਜੱਸੋਮਜਾਰਾ, ਅਮਰੀਕ ਸਿੰਘ ਸੰਧਵਾ, ਜਗਦੇਵ ਸਿੰਘ, ਸੁਰਿੰਦਰ ਪਾਲ ਫਰਾਲਾ, ਮੋਹਨ ਲਾਲ ਫਰਾਲਾ ਆਦਿ ਹਾਜ਼ਰ ਸਨ।